ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਡੀਕਲ ਸਿੱਖਿਆ ਵਿਭਾਗ ਨੇ ਕੋਵਿਡ-19 ਖਿਲਾਫ CM ਰਾਹਤ ਫੰਡ ’ਚ ਦਿੱਤੀ ਮਦਦ

ਪੰਜਾਬ ਮੈਡੀਕਲ ਕੌਂਸਲ, ਆਯੁਰਵੇਦ ਅਤੇ ਯੂਨਾਨੀ ਬੋਰਡ, ਪੰਜਾਬ ਡੈਂਟਲ ਕੌਂਸਲ, ਪੰਜਾਬ ਫਾਰਮੇਸੀ ਕੌਂਸਲ ਅਤੇ ਪੰਜਾਬ ਨਰਸਿੰਗ ਕੌਂਸਲ ਵੱਲੋਂ ਅੱਜ ਸਾਂਝੇ ਤੌਰ 'ਤੇ ਪੰਜਾਬ ਦੇ ਮੈਡੀਕਲ ਸਿੱਖਿਆ ਮੰਤਰੀ ਸ੍ਰੀ ਪੀ ਸੋਨੀ ਨੂੰ ਦੋ ਕਰੋੜ ਰੁਪਏ ਦਾ ਚੈਕ ਭੇਂਟ ਕੀਤਾ ਗਿਆ ਇਸ ਮੌਕੇ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ. ਤਿਵਾੜੀ ਅਤੇ ਡਾਇਰੈਕਟਰ ਡਾ. ਅਵਿਨਾਸ਼ ਕੁਮਾਰ ਵੀ ਹਾਜ਼ਰ ਸਨ ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ .ਪੀ. ਸੋਨੀ ਵੱਲੋਂ ਅੱਗੇ ਇਹ ਚੈੱਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪਿਆ ਗਿਆਮੈਡੀਕਲ ਕੌਂਸਲ, ਆਯੁਰਵੇਦ ਅਤੇ ਯੂਨਾਨੀ ਬੋਰਡ, ਪੰਜਾਬ ਡੈਂਟਲ ਕੌਂਸਲ, ਪੰਜਾਬ ਫਾਰਮੇਸੀ ਕੌਂਸਲ ਅਤੇ ਪੰਜਾਬ ਨਰਸਿੰਗ ਕੌਂਸਲਾਂ ਦੇ ਕਾਰਜ਼ ਦੀ ਭਰਪੂਰ ਸ਼ਲਾਘਾ ਕਰਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਖੁਲਦਿਲੀ ਨਾਲ ਕੋਵਿਡ 19 ਰੀਲੀਫ ਫੰਡ ਲਈ ਖੁਲ ਦਿਲੀ ਨਾਲ ਵਿੱਤੀ ਯੋਗਦਾਨ ਪਾਇਆ ਹੈ ਜ਼ੋ ਕਿ ਸਿਹਤ ਕਾਮਿਆਂ ਵੱਲੋਂ ਕੀਤਾ ਗਿਆ ਦੂਜਾ ਵੱਡਾ ਕਦਮ ਹੈ

 

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਵਿੱਢੀ ਜੰਗ ਵਿੱਚ ਡਾਕਟਰਾਂ ਅਤੇ ਪੈਰਾਮੈਡੀਕਲ ਅਮਲੇ ਵੱਲੋਂ ਵਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Department of Medical Education provides assistance to CM Relief Fund against covid-19