ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਤਾਰਪੁਰ ਸਾਹਿਬ ਲਾਂਘਾ ਤੇ ਡੇਰਾ ਬਾਬਾ ਨਾਨਕ – ਤੇਜ਼ੀ ਨਾਲ ਪ੍ਰਗਤੀ ਦੇ ਰਾਹ ’ਤੇ

ਕਰਤਾਰਪੁਰ ਸਾਹਿਬ ਲਾਂਘਾ ਤੇ ਡੇਰਾ ਬਾਬਾ ਨਾਨਕ – ਤੇਜ਼ੀ ਨਾਲ ਪ੍ਰਗਤੀ ਦੇ ਰਾਹ ’ਤੇ

ਚਿਰਾਂ ਤੋਂ ਉਡੀਕਿਆ ਜਾ ਰਿਹਾ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ’ਚ ਹੁਣ ਸਿਰਫ਼ ਕੁਝ ਦਿਨਾਂ ਦਾ ਹੀ ਫ਼ਾਸਲਾ ਬਾਕੀ ਰਹਿ ਗਿਆ ਹੈ। ਇਹ ਲਾਂਘਾ ਗੁਰਦਾਸਪੁਰ ਦੇ ਸ਼ਹਿਰ ਡੇਰਾ ਬਾਬਾ ਨਾਨਕ ਨੂੰ ਪਾਕਿਸਤਾਨੀ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ’ਚ ਪੈਂਦੇ ਪਿੰਡ ਕਰਤਾਰਪੁਰ ਸਾਹਿਬ ਨੂੰ ਜੋੜੇਗਾ; ਉੱਥੇ ਉਹ ਗੁਰਦੁਆਰਾ ਦਰਬਾਰ ਸਾਹਿਬ ਸਥਿਤ ਹੈ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਅੰਤਲੇ ਵਰ੍ਹੇ ਬਿਤਾਏ ਸਨ।

 

 

ਲੰਘੇ ਵੀਰਵਾਰ ਨੂੰ ਭਾਰਤ ਤੇ ਪਾਕਿਸਤਾਨ ਨੇ ਇਸ ਸਬੰਧੀ ਇੱਕ ਸਮਝੌਤੇ ’ਤੇ ਬਾਕਾਇਦਾ ਹਸਤਾਖਰ ਵੀ ਕਰ ਦਿੱਤੇ ਹਨ। ਰੋਜ਼ਾਨਾ 5,000 ਸ਼ਰਧਾਲੂ ਇੱਥੇ ਆ–ਜਾ ਸਕਣਗੇ। ਜੰਮੂ–ਕਸ਼ਮੀਰ ’ਚੋਂ ਧਾਰਾ–370 ਦੇ ਖ਼ਾਤਮੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਸਬੰਧ ਅੱਜ–ਕੱਲ੍ਹ ਕਾਫ਼ੀ ਤਲਖ਼ ਹੋ ਚੁੱਕੇ ਹਨ ਪਰ ਉਸ ਦਾ ਅਸਰ ਕਰਤਾਰਪੁਰ ਸਾਹਿਬ ਲਾਂਘੇ ਉੱਤੇ ਨਾ ਤਾਂ ਭਾਰਤ ਸਰਕਾਰ ਨੇ ਪੈਣ ਦਿੱਤਾ ਹੈ ਤੇ ਨਾ ਹੀ ਪਾਕਿਸਤਾਨ ਸਰਕਾਰ ਨੇ।

 

 

ਅੰਮ੍ਰਿਤਸਰ ਤੋਂ 65 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਡੇਰਾ ਬਾਬਾ ਨਾਨਕ ਬਾਰੇ ਲੋਕ ਪਹਿਲਾਂ ਬਹੁਤ ਘੱਟ ਜਾਣਦੇ ਸਨ ਤੇ ਇੱਥੇ ਕੋਈ ਬਹੁਤੀਆਂ ਸਰਗਰਮੀਆਂ ਨਹੀਂ ਹੁੰਦੀਆਂ ਸਨ। ਪਰ ਹੁਣ ਇਸ ਸ਼ਹਿਰ ਵਿੱਚ ਨਵੇਂ ਹੋਟਲ, ਰੈਸਟੋਰੈਂਟ ਤੇ ਟ੍ਰੈਵਲ ਸੈਕਟਰ ਨਾਲ ਜੁੜੇ ਕੁਝ ਅਦਾਰਿਆਂ ਦੇ ਸਥਾਪਤ ਹੋਣ ਦੀ ਵੱਡੀ ਆਸ ਬਣੀ ਹੋਈ ਹੈ। ਜਿਸ ਕਾਰਨ ਸਥਾਨਕ ਨਿਵਾਸੀਆਂ ਦੀ ਆਰਥਿਕਤਾ ਉੱਤੇ ਵੱਡਾ ਹਾਂ–ਪੱਖੀ ਅਸਰ ਪਵੇਗਾ।

 

 

ਪਰ ਹਾਲੇ ਓਨਾ ਉਤਸਾਹ ਇਸ ਮਾਮਲੇ ’ਚ ਵੇਖਣ ਨੂੰ ਨਹੀਂ ਮਿਲ ਸਕਿਆ। ਭਾਰਤ ਤੇ ਪਾਕਿਸਤਾਨ ਵਿਚਾਲੇ 1965 ਤੇ 1971 ’ਚ ਹੋਈਆਂ ਜੰਗਾਂ ਤੋਂ ਬਾਅਦ ਡੇਰਾ ਬਾਬਾ ਨਾਨਕ ਸ਼ਹਿਰ ਵੱਲ ਸਮੇਂ–ਸਮੇਂ ਦੀਆਂ ਸਰਕਾਰਾਂ ਨੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ। ਦੋਵੇਂ ਦੇਸ਼ਾਂ ਵਿਚਾਲੇ ਚੱਲ ਰਹੇ ਤਣਾਅ ਕਾਰਨ ਹਾਲੇ ਕੋਈ ਹੋਟਲ ਤੇ ਰੈਸਟੋਰੈਂਟ ਵੀ ਸਥਾਪਤ ਨਹੀਂ ਹੋ ਸਕੇ।

 

[ ਇਸ ਤੋਂ ਅਗਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dera Baba Nanak and Kartarpur Corridor Progressing ahead