ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਤਾਰਪੁਰ ਸਾਹਿਬ ਲਾਂਘੇ ਨਾਲ ਡੇਰਾ ਬਾਬਾ ਨਾਨਕ ਬਣ ਸਕਦੈ ਵਪਾਰਕ-ਧੁਰਾ

ਕਰਤਾਰਪੁਰ ਸਾਹਿਬ ਲਾਂਘੇ ਨਾਲ ਡੇਰਾ ਬਾਬਾ ਨਾਨਕ ਬਣ ਸਕਦੈ ਵਪਾਰਕ-ਧੁਰਾ

--  ਲਾਂਘੇ ਦੇ ਐਲਾਨ ਪਿੱਛੋਂ ਜ਼ਮੀਨਾਂ ਦੇ ਰੇਟ 10 ਗੁਣਾ ਵਧੇ
--  ਦਿੱਲੀ ਤੇ ਮੁੰਬਈ ਦੇ ਕਈ ਵੱਡੇ ਹੋਟਲ ਡੇਰਾ ਬਾਬਾ ਨਾਨਕ ਆਉਣ ਲਈ ਤਿਆਰ

 

ਆਜ਼ਾਦੀ ਤੋਂ ਬਾਅਦ 71 ਸਾਲਾਂ ਤੱਕ ਗੁਰਦਾਸਪੁਰ ਜਿ਼ਲ੍ਹੇ ਦੇ ਕਸਬੇ ਡੇਰਾ ਬਾਬਾ ਨਾਨਕ ਨੂੰ ਆਮ ਤੌਰ `ਤੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਲਗਭਗ ਅੱਖੋਂ-ਪ੍ਰੋਖੇ ਹੀ ਕਰੀ ਰੱਖਿਆ ਹੈ ਪਰ ਹੁਣ ਕਰਤਾਰਪੁਰ ਸਾਹਿਬ ਲਾਂਘਾ ਬਣਨ ਨਾਲ ਇਸ ਕਸਬੇ ਦੇ ਨਿਵਾਸੀਆਂ ਨੂੰ ਆਰਥਿਕ ਵਿਕਾਸ ਦੀ ਇੱਕ ਨਵੀ਼ਂ ਆਸ ਜਾਗ ਪਈ ਹੈ। ਇੱਥੇ ਵਰਨਣਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 16 ਅੰਤਿਮ ਸਾਲ ਕਰਤਾਰਪੁਰ ਸਾਹਿਬ ਵਿਖੇ ਹੀ ਬਤੀਤ ਕੀਤੇ ਸਨ।


ਕਸਬਾ ਡੇਰਾ ਬਾਬਾ ਨਾਨਕ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਤੋਂ ਸਿਰਫ਼ ਦੋ ਕਿਲੋਮੀਟਰ ਦੀ ਦੂਰੀ `ਤੇ ਸਥਿਤ ਹੈ। ਦੇਸ਼ ਦੀ ਵੰਡ ਤੋਂ ਬਾਅਦ ਡੇਰਾ ਬਾਬਾ ਨਾਨਕ ਕਿਸੇ ਵੀ ਪੱਖੋਂ ਵਪਾਰਕ ਧੁਰਾ ਨਹੀਂ ਸੀ ਬਣ ਸਕਿਆ। ਇਸ ਕਸਬੇ `ਚ ਦੋ ਇਤਿਹਾਸਕ ਗੁਰਦੁਆਰਾ ਸਾਹਿਬ - ਗੁਰਦੁਆਰਾ ਦਰਬਾਰ ਸਾਹਿਬ (ਜਿਸ ਨੂੰ ਕਰਤਾਰਪੁਰ ਸਾਹਿਬ ਗੁਰੂਘਰ ਵਜੋਂ ਵੀ ਜਾਣਿਆ ਜਾਂਦਾ ਹੈ) ਅਤੇ ਗੁਰਦੁਆਰਾ ਚੋਲਾ ਸਾਹਿਬ ਹਨ।


ਡੇਰਾ ਬਾਬਾ ਨਾਨਕ ਦਾ ਇੱਕ ਮੁੱਖ ਬਾਜ਼ਾਰ ਹੈ ਤੇ ਗੁਰਦੁਆਰਾ ਦਰਬਾਰ ਸਾਹਿਬ ਦੇ ਬਹਰ ਤਿੰਨ ਛੋਟੇ-ਛੋਟੇ ਬਾਜ਼ਾਰ ਹੋਰ ਵੀ ਹਨ। ਕੁਝ ਵੱਡੇ ਕਾਰੋਬਾਰੀ ਇਹ ਕਸਬਾ ਛੱਡ ਕੇ ਜਾ ਚੁੱਕੇ ਹਨ, ਜਿਸ ਕਰ ਕੇ ਕਈ ਵਾਰ ਘਰੇਲੂ ਵਰਤੋਂ ਦੀਆਂ ਵੀ ਕਈ ਚੀਜ਼ਾਂ ਇੱਥੋਂ ਨਹੀਂ ਮਿਲਦੀਆਂ।


ਇੱਕ ਸਥਾਨਕ ਨਿਵਾਸੀ ਗੁਰਕ੍ਰਿਪਾਲ ਸਿੰਘ ਹੁਰਾਂ ਦੱਸਿਆ,‘ਆਲੇ-ਦੁਆਲੇ ਦੇ ਪਿੰਡਾਂ ਦੇ ਨਿਵਾਸੀ ਖ਼ਰੀਦਦਾਰੀ ਲਈ ਜਿ਼ਆਦਾਤਰ ਬਟਾਲਾ ਤੇ ਫ਼ਤਿਹਗੜ੍ਹ ਚੂੜੀਆਂ ਹੀ ਜਾਂਦੇ ਹਨ। ਇਸੇ ਕਰ ਕੇ ਇੱਥੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਪਰ ਹੁਣ ਲਾਂਘੇ ਦੇ ਐਲਾਨ ਨਾਲ ਸਥਾਨਕ ਕਾਰੋਬਾਰੀਆਂ ਨੂੰ ਹੁਣ ਇਸ ਕਸਬੇ ਦੇ ਵੀ ਵਪਾਰਕ ਧੁਰਾ ਬਣਨ ਦੀ ਆਸ ਬੱਝ ਗਈ ਹੈ।`


ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਹਾਲੇ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਥੋੜ੍ਹੀ ਅਨਿਸ਼ਚਤਤਾ ਵੀ ਬਣੀ ਹੋਈ ਹੈ ਪਰ ਇਸ ਲਾਂਘੇ ਦੀ ਸਥਾਪਨਾ ਦੇ ਐਲਾਨ ਤੋਂ ਬਾਅਦ ਹੀ ਡੇਰਾ ਬਾਬਾ ਨਾਨਕ ਕਸਬੇ `ਚ ਜ਼ਮੀਨਾਂ ਦੇ ਰੇਟ ਅਚਾਨਕ 10 ਗੁਣਾ ਤੱਕ ਵਧ ਗਏ ਹਨ। ਦਿੱਲੀ ਅਤੇ ਮੁੰਬਈ ਦੇ ਕਈ ਵੱਡੇ ਹੋਟਲ ਵੀ ਹੁਣ ਇੱਥੇ ਆ ਕੇ ਮੋਟੀਆਂ ਰਕਮਾਂ ਲਾਉਣ ਲਈ ਤਿਆਰ ਬੈਠੇ ਹਨ।


ਡੇਰਾ ਬਾਬਾ ਨਗਰ ਕੌਂਸਲ ਦੇ ਪ੍ਰਧਾਨ ਪ੍ਰਨੀਤ ਸਿੰਘ ਬੇਦੀ ਨੇ ਕਿਹਾ,‘ਦੇਸ਼ ਦੀ ਵੰਡ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਇੱਕ ਬਹੁਤ ਸ਼ਹਿਰ ਹੁੰਦਾ ਸੀ। ਇੱਥੋਂ ਦੀ ਵੱਡੀ ਆਬਾਦੀ ਨੂੰ ਵੇਖਦਿਆਂ ਹੀ ਅੰਗਰੇਜ਼ਾਂ ਦੀ ਸਰਕਾਰ ਨੇ 1885 `ਚ ਇੱਥੇ ਨਗਰ ਕੌਂਸਲ ਸਥਾਪਤ ਕੀਤੀ ਸੀ ਪਰ 1947 ਤੋਂ ਬਾਅਦ ਬਹੁਤ ਸਾਰੇ ਲੋਕ ਇੱਥੋਂ ਵੱਡੇ ਸ਼ਹਿਰਾਂ `ਚ ਹਿਜਰਤ ਕਰਨੇ ਸ਼ੁਰੂ ਹੋ ਗਏੇ।`


ਫਿਰ 1965 ਅਤੇ 1971 ਦੀਆਂ ਭਾਰਤ-ਪਾਕਿਸਤਾਨ ਜੰਗਾਂ ਨੇ ਤਾਂ ਇੱਥੋਂ ਦੇ ਹਾਲਾਤ ਹੋਰ ਵੀ ਬਦ ਤੋਂ ਬਦਤਰ ਕਰ ਕੇ ਰੱਖ ਦਿੱਤੇ। ਫਿਰ ਦੋ ਵਾਰ ਵੱਡੇ ਹੜ੍ਹ ਆ ਗਏ ਤੇ ਉੱਤੋਂ ਖਾੜਕੂਵਾਦ ਨੇ ਆਮ ਲੋਕਾਂ ਦੇ ਸਾਹ ਸੂਤ ਕੇ ਰੱਖ ਦਿੱਤੇ। ਸ਼ਾਇਦ ਇਹੋ ਪੰਜਾਬ ਦਾ ਇੱਕੋ-ਇੱਕ ਅਜਿਹਾ ਕਸਬਾ ਹੋਵੇਗਾ, ਜਿੱਥੇ ਆਬਾਦੀ ਘਟਦੀ ਚਲੀ ਗਈ ਹੈ। ਇਸ ਵੇਲੇ ਇੱਥੋਂ ਦੀ ਆਬਾਦੀ 6,400 ਹੈ।


ਸਾਲ 2001 ਦੀ ਮਰਦਮਸ਼ੁਮਾਰੀ ਮੁਤਾਬਕ ਇੱਥੇ 7,500 ਵਿਅਕਤੀ ਰਹਿ ਰਹੇ ਸਨ। ਪਰ ਹੁਣ ਕਰਤਾਰਪੁਰ ਸਾਹਿਬ ਲਾਂਘਾ ਬਣਨ ਤੋਂ ਬਾਅਦ ਵੱਡੇ ਕਾਰੋਬਾਰੀ, ਜਿਹੜੇ ਪਹਿਲਾਂ ਹਿਜਰਤ ਕਰ ਗਏ ਸਨ, ਦੋਬਾਰਾ ਇੱਥੇ ਆ ਸਕਦੇ ਹਨ।


ਸਥਾਨਕ ਨਿਵਾਸੀਆਂ ਨੂੰ ਜਾਪਦਾ ਹੈ ਕਿ ਹਾਲੇ ਇਸ ਕਸਬੇ `ਚ ਜ਼ਮੀਨਾਂ ਦੇ ਰੇਟ ਹੋਰ ਵੀ ਉਤਾਂਹ ਜਾਣਗੇ, ਇਸ ਕਰ ਕੇ ੳੵੁਹ ਫਿ਼ਲਹਾਲ ਆਪਣੀਆਂ ਜ਼ਮੀਨਾਂ ਦਾ ਕੋਈ ਸੌਦਾ ਕਰਨ ਲਈ ਤਿਆਰ ਨਹੀਂ ਹਨ।


ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇੱਕ ਵਾਰ ਲਾਂਘੇ ਦੀ ਸਥਾਪਨਾ ਹੋਣ ਨਾਲ ਇੱਥੇ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਰੋਜ਼ਾਨਾ ਕਈ ਹਜ਼ਾਰਾਂ ਾਵਿੱਚ ਹੋਵੇਗੀ। ਜਿਹੜੇ ਸ਼ਰਧਾਲੂ ਦੇਸ਼-ਵਿਦੇਸ਼ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉ਼ਦੇ ਹਨ, ਉੱਥੇ ਨਾਲ ਦੀ ਨਾਲ ਇੱਥੇ ਜ਼ਰੂਰ ਆਇਆ ਕਰਨਗੇ।


ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਇੱਥੋਂ ਦੇ ਵਿਧਾਇਕ ਹਨ। ਉਨ੍ਹਾਂ ਵੀ ਇਹੋ ਆਖਿਆ ਕਿ ਲਾਂਘਾ ਖੁੱਲ੍ਹਣ ਨਾਲ ਇੱਥੇ ਹੋਟਲ ਉਦਯੋਗ `ਚ ਵੱਡਾ ਉਛਾਲ਼ ਆਏਗਾ। ਤਦ ਸ਼ਰਧਾਲੂ ਕੁਝ ਦਿਨ ਇੱਥੇ ਰਹਿ ਵੀ ਸਕਿਆ ਕਰਨਗੇ।


ਗੁਰਦਾਸਪੁਰ, ਅੰਮ੍ਰਿਤਸਰ, ਬਟਾਲ਼ਾ, ਫ਼ਤਿਹਗੜ੍ਹ ਚੂੜੀਆਂ ਤੱਕ ਦੇ ਸਥਾਨਕ ਟਰਾਂਸਪੋਰਟਰਾਂ ਨੂੰ ਵੀ ਆਸ ਹੈ ਕਿ ਸ਼ਰਧਾਲੂਆਂ ਦੀ ਆਮਦ ਨਾਲ ਉਨ੍ਹਾਂ ਦੇ ਕਾਰੋਬਾਰ ਵਿੱਚ ਵਾਧਾ ਹੋਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dera Baba Nanak may be trade hub with Kartarpur corridor