ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦੇ ਜਸ਼ਨਾਂ ਨੂੰ ਚਾਰ ਚੰਨ ਲਾਵੇਗਾ ਡੇਰਾ ਬਾਬਾ ਨਾਨਕ ਉਤਸਵ

1 / 2ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦੇ ਜਸ਼ਨਾਂ ਨੂੰ ਚਾਰ ਚੰਨ ਲਾਵੇਗਾ ਡੇਰਾ ਬਾਬਾ ਨਾਨਕ ਉਤਸਵ

2 / 2ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦੇ ਜਸ਼ਨਾਂ ਨੂੰ ਚਾਰ ਚੰਨ ਲਾਵੇਗਾ ਡੇਰਾ ਬਾਬਾ ਨਾਨਕ ਉਤਸਵ

PreviousNext

ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 8 ਨਵੰਬਰ ਨੂੰ ਕਰਨਗੇ ਚਾਰ ਰੋਜ਼ਾ ਡੇਰਾ ਬਾਬਾ ਨਾਨਕ ਉਤਸਵ ਦਾ ਆਗਾਜ਼

 

9 ਨਵੰਬਰ ਨੂੰ CM ਦੀ ਅਗਵਾਈ 'ਚ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹਿਲੇ ਜੱਥੇ ਦੀ ਰਵਾਨਗੀ ਨਾਲ ਸਿਖਰ 'ਤੇ ਪੁੱਜੇਗਾ ਉਤਸਵ

 

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਨੂੰ ਸਮਰਪਿਤ ਇਤਿਹਾਸਕ ਨਗਰ ਡੇਰਾ ਬਾਬਾ ਨਾਨਕ ਵਿਖੇ 8 ਤੋਂ 11 ਨਵੰਬਰ ਤੱਕ ਹੋਣ ਵਾਲਾ ਚਾਰ ਰੋਜ਼ਾ ਡੇਰਾ ਬਾਬਾ ਨਾਨਕ ਉਤਸਵ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦੇ ਜਸ਼ਨਾਂ ਨੂੰ ਚਾਰ ਚੰਨ ਲਾਵੇਗਾ।

 

ਸੂਬਾ ਸਰਕਾਰ ਵੱਲੋਂ ਸਹਿਕਾਰਤਾ ਅਦਾਰਿਆਂ ਦੇ ਸਹਿਯੋਗ ਨਾਲ ਵੱਲੋਂ ਚਾਰ ਰੋਜ਼ਾ ਉਤਸਵ ਲਈ ਡੇਰਾ ਬਾਬਾ ਨਾਨਕ ਨਾਨਕ ਨਾਮ ਲੇਵਾ ਸੰਗਤ ਦੇ ਸਵਾਗਤ ਲਈ ਪੂਰੀ ਤਰ੍ਹਾਂ ਤਿਆਰ ਹੈ ਜਿੱਥੇ 30 ਹਜ਼ਾਰ ਸ਼ਰਧਾਲੂਆਂ ਦੀ ਸਮਰੱਥਾ ਵਾਲਾ ਵਿਸ਼ਾਲ ਪੰਡਾਲ ਅਤੇ 3544 ਸੰਗਤ ਦੇ ਠਹਿਰਣ ਲਈ ਆਧੁਨਿਕ ਤੇ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਨਾਲ ਲੈਸ ਟੈਂਟ ਸਿਟੀ ਬਣ ਕੇ ਤਿਆਰ ਹੈ।

 

ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 8 ਨਵੰਬਰ ਨੂੰ ਸ਼ੁਰੂ ਹੋਣ ਵਾਲੇ ਚਾਰ ਰੋਜ਼ਾ ਡੇਰਾ ਬਾਬਾ ਨਾਨਕ ਉਤਸਵ ਦਾ ਆਗਾਜ਼ ਕਰਨਗੇ। ਇਹ ਜਾਣਕਾਰੀ ਸਰਕਾਰੀ ਬੁਲਾਰੇ ਵੱਲੋਂ ਅੱਜ ਇਥੇ ਦਿੱਤੀ ਗਈ।

 

ਸਰਕਾਰੀ ਬੁਲਾਰੇ ਨੇ ਦੱਸਿਆ ਕਿ 8 ਅਕਤੂਬਰ ਨੂੰ ਸਵੇਰੇ 4 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਤੇ 5 ਤੋਂ 7.30 ਵਜੇ ਤੱਕ ਆਸਾ ਦੀ ਵਾਰ, 7.30 ਤੋਂ 8.15 ਵਜੇ ਤੱਕ ਕਥਾ/ਗੁਰਮਤਿ ਵਿਚਾਰ, 8.15 ਤੋਂ 9.15 ਤੱਕ ਅਰਦਾਸ/ਹੁਕਮਨਾਮਾ ਅਤੇ 9.15 ਤੋਂ 10 ਵਜੇ ਤੱਕ ਕੀਰਤਨ ਦਰਬਾਰ ਸਜੇਗਾ। ਬਾਕੀ ਤਿੰਨੋ ਦਿਨ ਵੀ ਸਵੇਰੇ 5 ਤੋਂ 7.30 ਵਜੇ ਤੱਕ ਆਸਾ ਦੀ ਵਾਰ, 7.30 ਤੋਂ 8.15 ਵਜੇ ਤੱਕ ਕਥਾ/ਗੁਰਮਤਿ ਵਿਚਾਰ, 8.15 ਤੋਂ 9.15 ਤੱਕ ਅਰਦਾਸ/ਹੁਕਮਨਾਮਾ ਅਤੇ 9.15 ਤੋਂ 10 ਵਜੇ ਤੱਕ ਕੀਰਤਨ ਦਰਬਾਰ ਸਜਾਇਆ ਜਾਇਆ ਕਰੇਗਾ।

 

ਉਨ੍ਹਾਂ ਦੱਸਿਆ ਕਿ 9 ਨਵੰਬਰ ਨੂੰ ਇਤਿਹਾਸਕ ਕਰਤਾਰਪੁਰ ਲਾਂਘਾ ਖੁੱਲ੍ਹਣ ਵਾਲੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਡੇਰਾ ਬਾਬਾ ਨਾਨਕ ਉਤਸਵ ਦੌਰਾਨ ਸ਼ਾਮਲ ਹੋ ਕੇ ਜਸ਼ਨਾਂ ਨੂੰ ਸਿਖਰ ਉਤੇ ਲਿਜਾਣਗੇ ਜਦੋਂ ਮੁੱਖ ਮੰਤਰੀ ਦੀ ਅਗਵਾਈ ਹੇਠ ਪਹਿਲਾ ਜੱਥਾ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਵੇਗਾ ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਸ਼ਾਮਲ ਹੋਣਗੇ।

 

 

ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਚਾਰ ਦਿਨ ਚੱਲਣ ਵਾਲੇ ਡੇਰਾ ਬਾਬਾ ਉਤਸਵ ਦੌਰਾਨ ਕੁੱਲ 7 ਪੰਡਾਲ ਸਜਾਏ ਹਨ ਜਿੱਥੇ ਇਕ ਨੰਬਰ ਪੰਡਾਲ ਵਿੱਚ ਰੋਜ਼ਾਨਾ ਸਵੇਰੇ ਗੁਰਮਤਿ ਸਮਾਗਮ, 2 ਨੰਬਰ ਪੰਡਾਲ ਵਿੱਚ ਹਰ ਰੋਜ਼ ਰਾਤ ਨੂੰ 7.30 ਤੋਂ 8.30 ਤੱਕ ਥਿਏਟਰ ਫੈਸਟੀਵਲ, ਪੰਡਾਲ 3, 5, 6 ਤੇ 7 ਵਿੱਚ ਦੁਪਹਿਰ 2.30 ਤੋਂ ਸ਼ਾਮ 4 ਵਜੇ ਤੱਕ ਸੈਮੀਨਾਰ ਸੈਸ਼ਨ, ਪੰਡਾਲ 4 ਵਿੱਚ ਦੁਪਹਿਰ 2.30 ਤੋਂ ਸ਼ਾਮ 4 ਵਜੇ ਤੱਕ ਫਿਲਮ ਫੈਸਟੀਵਲ ਅਤੇ ਸ਼ਾਮ 4 ਤੋਂ 7 ਵਜੇ ਤੱਕ ਕਵੀ ਦਰਬਾਰ ਕਰਵਾਇਆ ਜਾਵੇਗਾ। ਕਵੀ ਦਰਬਾਰ ਵਿੱਚ ਪੰਜਾਬ ਦੇ ਚੋਟੀ ਦੇ ਕਵੀਆਂ ਸਣੇ ਦੇਸ਼ ਦੀਆਂ ਬਾਕੀ ਭਾਸ਼ਾਵਾਂ ਦੇ ਕਵੀਆਂ ਵੀ ਸ਼ਿਰਕਤ ਕਰਨਗੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dera Baba Nanak Utsav to add colour to festivities accompanying Sri Kartarpur Sahib Corridor opening