ਅਗਲੀ ਕਹਾਣੀ

​​​​​​​ਡੇਰਾ ਬੱਸੀ ਦਾ ਬੱਚਾ ਪਤੰਗ ਦੇ ਚੱਕਰ ’ਚ ਰੇਲ ਹੇਠ ਆ ਕੇ ਮਰਿਆ

ਡੇਰਾ ਬੱਸੀ ਦਾ ਬੱਚਾ ਪਤੰਗ ਦੇ ਚੱਕਰ ’ਚ ਰੇਲ ਹੇਠ ਆ ਕੇ ਮਰਿਆ

ਚੰਡੀਗੜ੍ਹ–ਅੰਬਾਲਾ ਰੇਲ ਲਾਈਨ ਉੱਤੇ ਅੱਜ ਉਸ ਵੇਲੇ ਭਾਣਾ ਵਰਤ ਗਿਆ, ਜਦੋਂ 10 ਸਾਲਾ ਪੰਕਜ ਨਾਂਅ ਦਾ ਇੱਕ ਲੜਕਾ ਕੱਟੀ ਹੋਈ ਪਤੰਗ ਲੁੱਟਣ ਦੇ ਚੱਕਰ ਵਿੱਚ ਪਟੜੀ ਉੱਤੇ ਦੌੜਦਾ ਹੋਇਆ ਇੱਕ ਰੇਲ–ਗੱਡੀ ਦੀ ਲਪੇਟ ਵਿੱਚ ਆ ਕੇ ਮਾਰਿਆ ਗਿਆ।

 

 

ਰੇਲਵੇ ਪੁਲਿਸ ਇੰਚਾਰਜ ਰਾਜਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਮੰਗਲਵਾਰ ਬਾਅਦ ਦੁਪਹਿਰ ਵਾਪਰਿਆ। ਪੰਕਜ ਚੰਡੀਗੜ੍ਹ ਤੋਂ ਅੰਬਾਲਾ ਜਾ ਰਹੀ ਯਾਤਰੀ ਰੇਲ–ਗੱਡੀ ਹੇਠਾਂ ਆ ਕੇ ਮਰਿਆ। ਰੇਲਵੇ ਪੁਲਿਸ ਇੰਚਾਰਜ ਸ੍ਰੀ ਰਾਜਿੰਦਰ ਸਿੰਘ ਨੇ ਦੱਸਿਆ ਕਿ ਬੱਚੇ ਦੀ ਲਾਸ਼ ਨੇੜੇ ਇੱਕ ਪਤੰਗ ਪਈ ਮਿਲੀ ਹੈ, ਜਿਸ ਤੋਂ ਇਹੋ ਅਨੁਮਾਨ ਲੱਗਦਾ ਹੈ ਕਿ ਉਹ ਜਾਂ ਤਾਂ ਪਤੰਗ ਲੁੱਟ ਰਿਹਾ ਸੀ ਤੇ ਜਾਂ ਉਹ ਪਤੰਗ ਉਡਾ ਰਿਹਾ ਸੀ।

 

 

ਰੇਲ–ਗੱਡੀ ਦੇ ਡਰਾਇਵਰ ਨੇ ਰੇਲਵੇ ਪੁਲਿਸ ਚੌਕੀ ਦੇ ਇੰਚਾਰਜ ਨੂੰ ਇਸ ਹਾਦਸੇ ਬਾਰੇ ਸੂਚਿਤ ਕੀਤਾ। ਬੱਚੇ ਦੀ ਲਾਸ਼ ਨੂੰ ਡੇਰਾ ਬੱਸੀ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਪੰਕਜ ਦੀ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ ਤੇ ਆਪਣੇ ਬੱਚੇ ਦੀ ਮੌਤ ਤੋਂ ਬਾਅਦ ਉਸ ਦਾ ਰੋ–ਰੋ ਕੇ ਬੁਰਾ ਹਾਲ ਹੈ। ਇਸ ਇਲਾਕੇ ਵਿੱਚ ਬੱਚਿਆਂ ਨੂੰ ਅਕਸਰ ਰੇਲ–ਪਟੜੀ ਉੱਤੇ ਖੇਡਦਿਆਂ ਤੱਕਿਆ ਜਾ ਸਕਦਾ ਹੈ ਤੇ ਉਹ ਆਮ ਹੀ ਰੇਲ–ਪਟੜੀ ਵੀ ਪਾਰ ਕਰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dera Bassi kid dies under Rail for a kite