ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਬਰਗਾੜੀ ਬੇਅਦਬੀ ਕਾਂਡ ਦਾ ਮੁੱਖ ਦੋਸ਼ੀ: ਵਿਸ਼ੇਸ਼ ਜਾਂਚ ਟੀਮ

Bargari Sacrilege Case

ਫ਼ਰੀਦਕੋਟ ਜਿ਼ਲ੍ਹੇ ਦੇ ਕਸਬੇ ਬਰਗਾੜੀ `ਚ ਤਿੰਨ ਵਰ੍ਹੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਇੱਕ ਵਿਸ਼ੇਸ਼ ਟੀਮ (ਐੱਸਆਈਟੀ) ਨੇ ਕਿਹਾ ਹੈ ਕਿ ਇਸ ਬੇਅਦਬੀ ਕਾਂਡ ਪਿੱਛੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਹਿੰਦਰ ਪਾਲ ਬਿੱਟੂ ਹੀ ਮੁੱਖ ਸਾਜਿ਼ਸ਼ਕਾਰ ਸੀ।


ਜਾਂਚ ਟੀਮ ਨੇ ਦਾਅਵਾ ਕੀਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਕੀਤੀ ਗਈ ਬੀੜ ਨੂੰ ਬਿੱਟੂ ਨੇ ਹੀ ਕਥਿਤ ਤੌਰ `ਤੇ ਦੇਵੀ ਵਾਲ਼ਾ ਸੜਕ ਲਾਗਲੇ ਨਾਲ਼ੇ ਵਿੱਚ ਸੁੱਟਿਆ ਸੀ। ਸਨਿੱਚਰਵਾਰ ਨੂੰ ਤੜਕੇ 3 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਲਗਾਤਾਰ ਪੰਜ ਘੰਟੇ ਉਸੇ ਬੀੜ ਦੀ ਭਾਲ਼ ਕੀਤੀ ਪਰ ਕੋਈ ਫ਼ਾਇਦਾ ਨਾ ਹੋਇਆ। ਟੀਮ ਦੇ ਮੁਖੀ ਡੀਆਈਜੀ ਰਣਬੀਰ ਸਿੰਘ ਖਟੜਾ ਨੇ ਕਿਹਾ ਕਿ ਉਨ੍ਹਾਂ ਨੇ ਬੀੜ ਦਾ ਪਤਾ ਲਾਉਣ ਦੀ ਕਾਰਵਾਈ ਅਰੰਭੀ ਹੈ ਤੇ ਛੇਤੀ ਹੀ ਉਸ ਨੂੰ ਹਾਸਲ ਕਰ ਲਿਆ ਜਾਵੇਗਾ।


ਪੁਲਿਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਬੀੜ ਦੀ ਭਾਲ਼ ਲਈ ਨਾਮ ਚਰਚਾ ਘਰ ਦੀ ਤਲਾਸ਼ੀ ਵੀ ਲਈ ਸੀ ਪਰ ਉੱਥੋਂ ਵੀ ਕੋਈ ਸਬੂਤ ਨਾ ਮਿਲ ਸਕਿਆ। ਪੁੱਛਗਿੱਛ ਦੌਰਾਨ ਬਿੱਟੂ ਨੇ ਦਾਅਵਾ ਕੀਤਾ ਕਿ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਪੰਨੇ ਪਾੜ ਕੇ ਬਰਗਾੜੀ ਦੇ ਨਾਲ਼ੇ ਵਿੱਚ ਸੁੱਟੇ ਸਨ।


ਵਿਸ਼ੇਸ਼ ਜਾਂਚ ਟੀਮ ਹੁਣ ਤੱਕ ਬਿੱਟੂ ਸਮੇਤ ਕੁੱਲ ਸੱਤ ਡੇਰਾ-ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਮਹਿੰਦਰ ਪਾਲ ਬਿੱਟੂ ਡੇਰਾ ਸੱਚਾ ਸੌਦਾ ਦੀ ਸੂਬਾ ਕਮੇਟੀ ਦਾ ਵੀ ਮੈਂਬਰ ਰਿਹਾ ਹੈ। ਉਸ ਨੂੰ ਬੀਤੀ 7 ਜੂਨ ਨੂੰ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਅਗਸਤ 2017 ਤੋਂ ਹੀ ਫ਼ਰਾਰ ਸੀ, ਜਦੋਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ।


ਇੱਥੇ ਵਰਨਣਯੋਗ ਹੈ ਕਿ ਪਵਿੱਤਰ ਬੀੜ 1 ਜੂਨ, 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਗੁਰਦੁਆਰਾ ਸਾਹਿਬ ਤੋਂ ਚੋਰੀ ਕੀਤੀ ਗਈ ਸੀ ਤੇ ਇਸ ਦੇ ਪਾੜੇ ਹੋਏ ਅੰਗ ਬਰਗਾੜੀ ਦੇ ਇੱਕ ਗੁਰਦੁਆਰਾ ਸਾਹਿਬ ਦੇ ਸਾਹਮਣਿਓਂ ਬਰਾਮਦ ਹੋਏ ਸਨ। ਸਾਲ 2016 `ਚ ਇਸ ਘਟਨਾ ਨੂੰ ਲੈ ਕੇ ਜ਼ਬਰਦਸਤ ਰੋਸ ਮੁਜ਼ਾਹਰੇ ਹੋਏ ਸਨ। ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪੰਸਾਰੀ ਦੀ ਇੱਕ ਦੁਕਾਨ `ਤੇ ਇੱਕ ਡੇਰਾ ਪ੍ਰੇਮੀ ਗੁਰਦੇਵ ਸਿੰਘ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dera Sacha Sauda Follower Mohinder Pal Bittu is the Main Conspirator in Bargari sacrilege case