ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖ਼ੁਲਾਸਾ- ਮੋਗਾ ਬੇਅਦਬੀ ਕਾਂਡ ਪਿੱਛੇ ਸੀ ਡੇਰਾ ਪ੍ਰੇਮੀਆਂ ਦਾ ਹੱਥ

ਖ਼ੁਲਾਸਾ- ਮੋਗਾ ਬੇਅਦਬੀ ਮਾਮਲੇ ਪਿੱਛੇ ਵੀ ਸੀ ਡੇਰਾ ਪ੍ਰੇਮੀਆਂ ਦਾ ਹੱਥ

ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੀ ਬਰਗਾੜੀ ਬੇਅਦਬੀ ਮਾਮਲੇ ਵਿੱਚ ਸ਼ਮੂਲੀਅਤ ਦੇ ਬਾਅਦ, ਨਵੰਬਰ 2015 ਨੂੰ ਮੋਗਾ ਜ਼ਿਲ੍ਹੇ ਵਿੱਚ ਹੋਏ ਬੇਅਦਬੀ ਮਾਮਲੇ ਵਿੱਚ ਵੀ ਹੁਣ ਡੇਰਾ ਪ੍ਰੇਮੀਆਂ ਦਾ ਹੱਥ ਸਾਹਮਣੇ ਆਇਆ ਹੈ।

 

ਮੋਗਾ ਬੇਅਦਬੀ ਮਾਮਲੇ ਵਿੱਚ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਡੇਰਾ ਦੇ ਪ੍ਰੇਮੀਆਂ ਦੀ ਸ਼ਮੂਲੀਅਤ ਬਾਰੇ "ਅਹਿਮ ਸੁਰਾਗ" ਲੱਭੇ ਹਨ। ਐਸ.ਆਈ.ਟੀ. ਨੇ ਇਹ ਸੁਰਾਗ ਡੇਰਾ ਰਾਜ ਕਮੇਟੀ ਦੇ ਇੱਕ ਮੈਂਬਰ ਪਿਰਥੀ ਸਿੰਘ ਦੀ ਪੁੱਛਗਿੱਛ ਦੌਰਾਨ ਹਾਸਲ ਕੀਤੇ।

 

 ਮੋਗਾ ਬੇਅਦਬੀ ਕੇਸ ਵਿੱਚ ਮਿਲੀ ਇਸ ਸਫ਼ਲਤਾ ਬਾਰੇ ਦੱਸਦਿਆਂ ਜਾਂਚ ਨਾਲ ਸੰਬੰਧਿਤ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਪਰਾਧ ਵਿੱਚ ਸ਼ਾਮਲ ਦੂਜੇ ਡੇਰਾ ਸ਼ਰਧਾਲੂਆਂ ਦੀ ਪਛਾਣ ਕੀਤੀ ਗਈ ਹੈ ਤੇ ਉਹ ਵੀ ਰਾਡਾਰ 'ਤੇ ਹਨ। ਐਸਆਈਟੀ ਦੇ ਇੱਕ ਮੈਂਬਰ ਨੇ ਕਿਹਾ ਕਿ ਅਸੀਂ ਜਲਦੀ ਹੀ ਕੇਸ ਨੂੰ ਹੱਲ ਕਰ ਲਵਾਂਗੇ।

 

ਜਦੋਂ  ਮਾਮਲੇ ਦੀ ਅਗਵਾਈ ਕਰ ਰਹੇ ਡੀਆਈਜੀ ਰਣਬੀਰ ਸਿੰਘ ਖੱਟਰਾ ਨੂੰ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਪ੍ਰਿਥੀ ਸਿੰਘ ਦੀ ਪੁੱਛਗਿੱਛ ਦੌਰਾਨ ਸਾਨੂੰ ਕਈ ਸੁਰਾਗ ਮਿਲ ਗਏ ਹਨ। ਅਸੀਂ ਹੋਰ ਦੋਸ਼ੀਆਂ ਨੂੰ ਫੜਨ ਲਈ ਛਾਪੇ ਵੀ ਮਾਰ ਰਹੇ ਹਾਂ। "

 

ਜੂਨ 2018 ਵਿੱਚ, ਡੇਰਾ ਦੀ 45 ਮੈਂਬਰੀ ਰਾਜ ਕਮੇਟੀ ਦੇ ਮੈਂਬਰ ਤੇ ਕੋਟਕਪੂਰਾ ਦੇ ਵਸਨੀਕ ਮੋਹਿੰਦਰ ਪਾਲ ਬਿੱਟੂ ਨੂੰ ਉਸਦੇ ਦੋ ਹੋਰ ਸਾਥੀਆਂ ਸਮੇਤ ਬਰਗਾੜ੍ਹੀ ਬੇਅਦਬੀ ਕੇਸ ਵਿਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।  ਬਿੱਟੂ ਨੇ ਬਾਅਦ 'ਚ ਇਹ ਕਬੂਲ ਕਰ ਲਿਆ ਸੀ ਕਿ ਉਸ ਨੇ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਦੀ  ਸਾਜ਼ਿਸ਼ ਰਚੀ ਸੀ।

 

ਬਿੱਟੂ ਨੂੰ ਕਥਿਤ ਤੌਰ 'ਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਨਿੱਜੀ ਸਹਾਇਕ (ਪੀ.ਏ.) ਰਾਕੇਸ਼ ਦਿੜ੍ਹਬਾ ਤੋਂ ਹਦਾਇਤਾਂ ਵੀ ਮਿਲੀਆਂ ਸਨ। ਨਵੰਬਰ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਟੁੱਕੜੇ ਮੋਗਾ ਜ਼ਿਲ੍ਹੇ ਦੇ ਪਿੰਡ ਮਲਕੇ ਦੀਆਂ ਸੜਕਾਂ 'ਤੇ ਮਿਲੇ ਸਨ, ਇਸ ਮਾਮਲੇ ਨੇ ਸੂਬੇ 'ਚ ਤਣਾਅ ਪੈਦਾ ਕਰ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dera Sacha Sauda followers were behind desecration case reported from Moga district of punjab