ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੇਰਾ ਸਿਰਸਾ ਮੁਖੀ ਨੇ ਜ਼ਮਾਨਤ ’ਤੇ ਬਾਹਰ ਆਉਣ ਦਾ ਇਰਾਦਾ ਬਦਲਿਆ

ਡੇਰਾ ਸਿਰਸਾ ਮੁਖੀ ਨੇ ਜ਼ਮਾਨਤ ’ਤੇ ਬਾਹਰ ਆਉਣ ਦਾ ਇਰਾਦਾ ਬਦਲਿਆ

ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਹਾਈ ਕੋਰਟ ਵਿੱਚ ਦਾਖ਼ਲ ਕੀਤੀ ਆਪਣੀ ਜ਼ਮਾਨਤ–ਅਰਜ਼ੀ ਵਾਪਸ ਲੈ ਲਈ ਹੈ। ਇਹ ਪਟੀਸ਼ਨ ਇੱਕ ਵਕੀਲ ਦੀ ਸਲਾਹ ਤੋਂ ਬਾਅਦ ਵਾਪਸ ਲਈ ਗਈ ਹੈ, ਜਿਸ ਨੇ ਇਹ ਨੁਕਤਾ ਉਠਾਇਆ ਸੀ ਕਿ ਪਟੀਸ਼ਨ ਵਿੱਚ ਵਿਆਹ ਦੀਆਂ ਜਿਹੜੇ ਰੀਤਾਂ–ਰਿਵਾਜਾਂ ਦਾ ਜ਼ਿਕਰ ਹੈ, ਉਹ ਡੇਰੇ ’ਚ ਹੋਣ ਵਾਲੇ ਵਿਆਹਾਂ ਦੌਰਾਨ ਮੰਨੇ ਹੀ ਨਹੀਂ ਜਾਂਦੇ। ਹਰਿਆਣਾ ਸਰਕਾਰ ਨੇ ਅਦਾਲਤ ਨੂੰ ਇਹ ਵੀ ਕਿਹਾ ਸੀ ਕਿ ਜੇ ਡੇਰਾ ਮੁਖੀ ਨੂੰ ਜ਼ਮਾਨਤ ਉੱਤੇ ਰਿਹਾਅ ਕੀਤਾ ਜਾਂਦਾ ਹੈ, ਤਾਂ ਕਾਨੂੰਨ ਤੇ ਵਿਵਸਥਾ ਦੀ ਹਾਲਤ ਵਿਗੜਨ ਦੀ ਸੰਭਾਵਨਾ ਪੈਦਾ ਹੋ ਸਕਦੀ ਹੈ।

 

 

ਸੀਬੀਆਈ ਨੇ ਵੀ ਡੇਰਾ ਮੁਖੀ ਦੀ ਜ਼ਮਾਨਤ ਅਰਜ਼ੀ ਦਾ ਇਸ ਦਲੀਲ ਨਾਲ ਵਿਰੋਧ ਕੀਤਾ ਸੀ ਕਿ ਉਸ ਨੂੰ ਦੋ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਤੇ ਉਸ ਵਿਰੁੱਧ ਹੋਰ ਬਹੁਤ ਸਾਰੇ ਅਪਰਾਧਕ ਮਾਮਲੇ ਮੁਲਤਵੀ ਪਏ ਹਨ ਤੇ ਜਿਨ੍ਹਾਂ ਦੀ ਸੁਣਵਾਈ ਚੱਲ ਰਹੀ ਹੈ।

 

 

ਡੇਰਾ ਮੁਖੀ ਦੀ ਪਟੀਸ਼ਨ ਮੁਤਾਬਕ ਡੇਰਾ ਮੁਖੀ ਦੀ ਮੁਤਬੰਨੀ ਧੀ ਗੁਰਅੰਸ਼ ਇਨਸਾਂ ਦਾ ਵਿਆਹ ਆਉਂਦੀ 10 ਮਈ ਨੂੰ ਹੋਣਾ ਤੈਅ ਹੈ। ਅਦਾਲਤ ਨੂੰ ਦੱਸਿਆ ਗਿਆ ਸੀ ਕਿ ਉਸ ਲੜਕੀ ਦੇ ਵਿਆਹ ਦੇ ਲੋੜੀਂਦੇ ਇੰਤਜ਼ਾਮ ਤੇ ਰੀਤੀ–ਰਿਵਾਜ ਕਰਨ ਵਾਲਾ ਉਹੀ ਇੱਕੋ–ਇੱਕ ਵਿਅਕਤੀ ਹੈ ਕਿਉਂਕਿ ਉਸ ਦੇ ਮਾਪਿਆਂ ਦਾ ਦੇਹਾਂਤ ਹੋ ਚੁੱਕਾ ਹੈ।

 

 

ਡੇਰਾ ਮੁਖੀ ਨੇ ਦੱਸਿਆ ਸੀ ਕਿ ਉਹ ਛੇ ਸਾਲਾਂ ਦੀ ਉਮਰ ਤੋਂ ਉਸ ਦੀ ਦੇਖਭਾਲ ਕਰ ਰਿਹਾ ਹੈ ਤੇ ਸਾਰੇ ਸਰਕਾਰੀ ਰਿਕਾਰਡਾਂ ਵਿੱਚ ਵੀ ਉਸ ਲੜਕੀ ਦੇ ਪਿਓ ਦਾ ਨਾਂਅ ਵੀ ਗੁਰਮੀਤ ਰਾਮ ਰਹੀਮ ਹੀ ਹੈ।

 

 

ਚੇਤੇ ਰਹੇ ਕਿ ਗੁਰਅੰਸ਼ ਦਾ ਵਿਆਹ ਪਟਿਆਲਾ ਦੇ ਦੀਪਕ ਕੁਮਾਰ ਨਾਲ ਹੋਣਾ ਤੈਅ ਹੈ। ਮੰਗਣੀ 7 ਮਈ ਨੂੰ ਹੋਣੀ ਹੈ ਤੇ ਕੰਨਿਆਦਾਨ 10 ਮਈ ਨੂੰ ਡੇਰਾ ਸਿਰਸਾ ਵਿਖੇ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dera Sirsa head now doesnt want to come out from jail