ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਡੇਰਾ ਸਿਰਸਾ ਨੇ ਦਿੱਤੇ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਹੁਕਮ`

‘ਡੇਰਾ ਸਿਰਸਾ ਨੇ ਦਿੱਤੇ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਹੁਕਮ`

ਮੋਗਾ ਤੇ ਬਠਿੰਡਾ ਜਿ਼ਲ੍ਹਿਆਂ `ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜਾਂਚ ਕਰ ਰਹੇ ਡੀਆਈਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਹੇਠਲੀ ‘ਵਿਸ਼ੇਸ਼ ਜਾਂਚ ਟੀਮ` (SIT - Special Investigation Team) ਨੇ ਅਦਾਲਤ `ਚ ਚਲਾਨ ਪੇਸ਼ ਕੀਤੇ ਜਾਣ ਦੌਰਾਨ ਦੱਸਿਆ ਹੈ ਕਿ ‘ਬੇਅਦਬੀ ਕਰਨ ਦੇ ਹੁਕਮ ਬਾਕਾਇਦਾ ਡੇਰਾ ਸਿਰਸਾ ਤੋ਼ ਹੀ ਜਾਰੀ ਹੋਏ ਸਨ। ਹਦਾਇਤ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਇੱਧਰ-ਉੱਧਰ ਖਿੰਡਾ ਦਿੱਤੇ ਜਾਣ। ਇਸ ਲਈ ਅਮਰਦੀਪ ਸਿੰਘ ਤੇ ਮਿੱਠੂ ਨਾਂਅ ਦੇ ਵਿਅਕਤੀਆਂ ਦੀ ਡਿਊਟੀ ਲਾਈ ਗਈ ਸੀ ਤੇ ਸੱਤਾ ਅਤੇ ਦਵਿੰਦਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਲਿਆਉਣ ਦਾ ਇੰਤਜ਼ਾਮ ਕੀਤਾ ਸੀ।`

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਅਤੇ ਟਵਿਟਰ ਪੇਜਸ ਨੂੰ ਹੁਣੇ ਹੀ Like (ਲਾਈਕ) ਅਤੇ Follow (ਫ਼ਾਲੋ) ਕਰੋ

https://www.facebook.com/hindustantimespunjabi/

 

ਅਤੇ

https://twitter.com/PunjabiHT


ਚਲਾਨ ਪੰਜ ਮੁਲਜ਼ਮਾਂ ਵਿਰੁੱਧੱ ਪੇਸ਼ ਕੀਤੇ ਗਏ ਸਨ; ਜਿਨ੍ਹਾਂ `ਚੋਂ ਮੁੱਖ ਸਾਜਿ਼ਸ਼-ਘਾੜਾ ਪ੍ਰਿਥੀ ਸਿੰਘ ਵੀ ਸ਼ਾਮਲ ਹੈ; ਜੋ ਮੋਗਾ ਜਿ਼ਲ੍ਹੇ ਦੇ ਪਿੰਡ ਮੱਲਕੇ ਵਿੱਚ ਇਹ ਘਿਨਾਉਣਾ ਜੁਰਮ ਕਰਨ ਲਈ ਜਿ਼ੰਮੇਵਾਰ ਸੀ। ਡੇਰਾ ਸਿਰਸਾ ਤੋਂ ਹਦਾਇਤਾਂ ਸਿੱਧੀਆਂ ਇਸੇ ਕੋਲ ਪੁੱਜੀਆਂ ਸਨ। ਇਸ ਮਾਮਲੇ ਦੇ ਤਿੰਨ ਪ੍ਰਮੁੱਖ ਮੁਲਜ਼ਮ ਪ੍ਰਦੀਪ ਕਲੇਰ, ਸੰਦੀਪ ਬਰੇਟਾ ਤੇ ਹਰਸ਼ ਧੂਰੀ ਹਾਲੇ ਤੱਕ ਭਗੌੜੇ ਹਨ। ਉਨ੍ਹਾਂ ਦੀ ਗ੍ਰਿਫ਼ਤਾਰ `ਤੇ ਉਨ੍ਹਾਂ ਵਿਰੁੱਧ ਵੱਖਰੇ ਚਲਾਨ ਪੇਸ਼ ਹੋਣਗੇ।


ਇੱਥੇ ਵਰਨਣਯੋਗ ਹੈ ਕਿ ਨਵੰਬਰ 2015 `ਚ ਮੋਗਾ ਜਿ਼ਲ੍ਹੇ ਦੇ ਪਿੰ਼ਡ ਮੱਲਕੇ `ਚ ਗਲੀਆਂ `ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿੰਡੇ ਪਏ ਮਿਲੇ ਸਨ। ਬਰਗਾੜੀ `ਚ ਵੀ ਇੱਕ ਮਹੀਨਾ ਪਹਿਲਾਂ ਅਜਿਹੀ ਘਟਨਾ ਵਾਪਰੀ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dera Sirsa issued orders to sacrilege of Sri Guru Granth Sahib