ਅਗਲੀ ਕਹਾਣੀ

ਮੁੱਖ ਸਾਥੀ ਨਾਲ ਅਣਬਣ ਤੇ ਪੈਸੇ ਦੀ ਲੋੜ ਨੇ ਦਿਲਪ੍ਰੀਤ ਨੂੰ ਧੱਕਿਆ ਨਸਿ਼ਆਂ ਦੇ ਕਾਰੋਬਾਰ ਵੱਲ

ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ

ਖ਼ਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਨੂੰ ਧਨ ਦੀ ਡਾਢੀ ਲੋੜ ਸੀ ਕਿਉਂਕਿ ਉਸ ਦੇ ਗਿਰੋਹ ਦੇ ਮੈਂਬਰ ਲੋਕਾਂ ਤੋਂ ਫਿਰੌਤੀਆਂ ਵਸੂਲਣ `ਚ ਨਾਕਾਮ ਰਹਿ ਰਹੇ ਸਨ। ਇਹ ਜਾਣਕਾਰੀ ਪੰਜਾਬ ਦੇ ਵਿਸ਼ੇਸ਼ ਆਪਰੇਸ਼ਨ ਸੈੱਲ (ਐੱਸਐੱਸਓਸੀ) ਦੇ ਅਧਿਕਾਰੀਆਂ ਨੇ ਦਿੱਤੀ।


ਇਸ ਸਾਰੇ ਮਾਮਲੇ ਦੀ ਜਾਂਚ ਨਾਲ ਜੁੜੇ ਅਧਿਕਾਰੀਆਂ ਲੇ ਦਾਅਵਾ ਕੀਤਾ ਕਿ ਬੀਤੇ ਦਸੰਬਰ ਮਹੀਨੇ ਦਿਲਪ੍ਰੀਤ ਸਿੰਘ ਦੀ ਆਪਣੇ ਪ੍ਰਮੁੱਖ ਸਾਥੀ ਤੇ ਨਾਂਦੇੜ ਸਾਹਿਬ (ਮਹਾਂਰਾਸ਼ਟਰ) ਦੇ ਗੈਂਗਸਟਰ ਹਰਵਿੰਦਰ ਸਿੰਘ ਉਰਫ਼ ਰਿੰਦਾ ਨਾਲ ਅਣਬਣ ਹੋ ਗਈ ਸੀ। ਇੱਕ ਪੁਲਿਸ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ `ਤੇ ਦੱਸਿਆ,‘‘ਰਿੰਦਾ ਨੇ ਆਪਣੀ ਇੱਕ ਪੁਰਾਣੀ ਗਰਲ-ਫ਼ਰੈਂਡ ਮਨਪ੍ਰੀਤ ਕੌਰ ਨਾਲ ਵਿਆਹ ਰਚਾ ਲਿਆ ਸੀ, ਜੋ ਬਾਅਦ `ਚ ਕੋਲਕਾਤਾ `ਚ ਗ੍ਰਿਫ਼ਤਾਰ ਹੋ ਗਈ ਸੀ। ਤਦ ਰਿੰਦਾ ਨੇ ਆਪਣੀ ਪਤਨੀ ਨੂੰ ਛੁਡਾਉਣ ਲਈ ਦਿਲਪ੍ਰੀਤ ਤੋਂ ਕੁਝ ਪੈਸੇ ਮੰਗੇ ਸਨ ਪਰ ਤਦ ਦਿਲਪ੍ਰੀਤ ਸਿੰਘ ਨੇ ਉਸ ਦੀ ਕੋਹੀ ਮਦਦ ਨਹੀਂ ਕੀਤੀ ਸੀ।`` ਪੁਲਿਸ ਹੁਣ ਇਹ ਪਤਾ ਲਾਉਣ ਦਾ ਜਤਨ ਕਰ ਰਹੀ ਹੈ ਕਿ ਕੀ ਦਿਲਪ੍ਰੀਤ ਸਿੰਘ ਦਾ ਹੁਣ ਵੀ ਰਿੰਦਾ ਨਾਲ ਕੋਈ ਰਾਬਤਾ ਸੀ ਜਾਂ ਨਹੀਂ।


ਮਹਾਰਾਸ਼ਟਰ `ਚ ਰਿੰਦਾ ਖਿ਼ਲਾਫ਼ ਕਈ ਕਤਲ ਕੇਸ ਦਰਜ ਹਨ। ਉਹ ਫਿਰੌਤੀਆਂ ਵੀ ਵਸੂਲਦਾ ਰਿਹਾ ਹੈ ਤੇ ਉਹ ਰਕਮਾਂ ਦਿਲਪ੍ਰੀਤ ਸਿੰਘ ਨਾਲ ਸਾਂਝੀਆਂ ਵੀ ਕਰਦਾ ਰਿਹਾ ਹੈ। ਡੀਐੱਸਪੀ ਤੇਜਿੰਦਰ ਸਿੰਘ ਨੇ ਦੱਸਿਆ,‘‘ਜਦੋਂ ਗਿਰੋਹ ਦੇ ਮੈਂਬਰਾਂ ਨੇ ਫਿ਼ਰੌਤੀ ਦੀਆਂ ਰਕਮਾਂ ਭੇਜਣੀਆਂ ਬੰਦ ਕਰ ਦਿੱਤੀਆਂ, ਤਦ ਦਿਲਪ੍ਰੀਤ ਸਿੰਘ ਨਸਿ਼ਆਂ ਦੇ ਕਾਰੋਬਾਰ ਵਿੱਚ ਦਾਖ਼ਲ ਹੋਇਆ ਸੀ।``


ਨਸ਼ੀਲੇ ਪਦਾਰਥ ਮਹਾਰਾਸ਼ਟਰ ਤੋਂ ਸਮੱਗਲ ਕਰ ਕੇ ਲਿਆਂਦੇ ਜਾਂਦੇ ਸਨ ਅਤੇ ਗਿਰੋਹ ਦਾ ਮੈਂਬਰ ਆਕਾਸ਼ਦੀਪ ਸਿੰਘ ਉਹ ਨਸ਼ੇ ਲਿਆ ਕੇ ਦਿਲਪ੍ਰੀਤ ਨੂੰ ਦਿੰਦਾ ਸੀ। ਉਹ ਨਸ਼ੇ ਅੱਗੇ ਉਸ ਨੇ ਪੰਜਾਬ ਵਿੱਚ ਵੇਚਣੇ ਹੁੰਦੇ ਸਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਇਸ ਗਿਰੋਹ ਦੇ ਮੈਂਬਰਾਂ ਨੂੰ ਆਪਣੇ ਖ਼ਰਚੇ ਚਲਾਉਣ ਲਈ ਮਜਬੂਰਨ ਨਸ਼ੇ ਦਾ ਕਾਰੋਬਾਰ ਕਰਨਾ ਪੈ ਰਿਹਾ ਸੀ।


ਦਿਲਪ੍ਰੀਤ ਸਿੰਘ ਕੁਝ ਸਮਾਂ ਚੁੱਪ-ਚੁਪੀਤਾ ਜਿਹਾ ਰਿਹਾ ਸੀ ਪਰ ਜਦੋਂ ਉਸ ਨੇ ਇਸੇ ਵਰ੍ਹੇ ਅਪ੍ਰੈਲ `ਚ ਪੰਜਾਬੀ ਗਾਇਕ ਪਰਮੀਸ਼ ਵਰਮਾ `ਤੇ ਹਮਲੇ ਦੀ ਜਿ਼ੰਮੇਵਾਰੀ ਕਬੂਲੀ ਸੀ, ਤਦ ਤੋਂ ਉਹ ਪੁਲਿਸ ਲਈ ਮੁੱਖ ਨਿਸ਼ਾਨਾ ਬਣ ਗਿਆ ਸੀ।


ਏਆਈਜੀ (ਐੱਸਐੱਸਓਸੀ) ਵਰਿੰਦਰਪਾਲ ਸਿੰਘ ਨੇ ਦੱਸਿਆ,‘‘ਜਿੰਨਾ ਅਸਲਾ ਤੇ ਗੋਲ਼ੀ-ਸਿੱਕਾ ਇਨ੍ਹਾਂ ਗੈਂਗਸਟਰਾਂ ਕੋਲ ਮੌਜਦ ਸੀ, ਉਹ ਪਰਮੀਸ਼ ਨੂੰ ਮਾਰ ਵੀ ਸਕਦੇ ਸਨ। ਪਰ ਉਨ੍ਹਾਂ ਦਾ ਮੁੱਖ ਮਕਸਦ ਆਮ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਫੈਲਾਉਣਾ ਸੀ, ਤਾਂ ਜੋ ਉਨ੍ਹਾਂ ਨੂੰ ਫਿਰੌਤੀਆਂ ਦੀਆਂ ਮੋਟੀਆਂ ਰਕਮਾਂ ਮਿਲਦੀਆਂ ਰਹਿਣ।``


ਪੁਲਿਸ ਸੂਤਰਾਂ ਨੇ ਦੱਸਿਆ ਕਿ ਦਿਲਪ੍ਰੀਤ ਸਿੰਘ ਨੇ ਰੁਪਿੰਦਰ ਕੌਰ ਨੂੰ ਇੱਕ ਨਿਸਾਨ ਟੇਰਾਨੋ ਕਾਰ ਤੋਹਫ਼ੇ ਵਜੋਂ ਦਿੱਤੀ ਸੀ, ਜੋ ਉਸ ਨੇ ਨਸਿ਼ਆਂ ਦੇ ਕਾਰੋਬਾਰ ਤੋਂ ਇਕੱਠੀ ਕੀਤੀ ਰਕਮ ਨਾਲ ਖ਼ਰੀਦੀ ਸੀ। ਉਂਝ ਉਸ ਨੇ ਇਸ ਕਾਰ ਦੀਆਂ ਕਿਸ਼ਤਾਂ ਕਰਵਾਈਆਂ ਸਨ।


ਜਾਂਚ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਦਿਲਪ੍ਰੀਤ ਦੀ ਭੈਣ ਰਮਨਪ੍ਰੀਤ ਕੌਰ ਅਤੇ ਉਸ ਦੀ ਮਾਂ ਸੁਰਿੰਦਰ ਕੌਰ ਨੇ ਬੀਤੇ ਜਨਵਰੀ ਮਹੀਨੇ ਚੰਡੀਗੜ੍ਹ ਦੇ ਸੇਕਟਰ 34 ਸਥਿਤ ਗੁਰਦੁਆਰਾ ਸਾਹਿਬ ਵਿੱਚ ਉਸ ਨਾਲ ਮੁਲਾਕਾਤ ਵੀ ਕੀਤੀ ਸੀ।


ਰਮਨਪ੍ਰੀਤ ਕੌਰ ਨੇ ਵੀ ਉਸ ਮੁਲਾਕਾਤ ਦੀ ਪੁਸ਼ਟੀ ਕਰਦਿਆਂ ਦੱਸਿਆ,‘‘ਅਸੀਂ ਉਦੋਂ ਉਸ ਨੂੰ ਇਹੋ ਕਿਹਾ ਸੀ ਕਿ ਉਹ ਆਤਮਸਮਰਪਣ ਕਰ ਦੇਵੇ। ਉਸ ਨੇ ਉਦੋਂ ਦਾੜ੍ਹੀ ਲਾਈ ਹੋਈ ਸੀ ਅਤੇ ਸਾਨੂੰ ਯਕੀਨ ਦਿਵਾਇਆ ਸੀ ਕਿ ਉਹ ਛੇਤੀ ਹੀ ਆਤਮਸਮਰਪਣ ਕਰ ਦੇਵੇਗਾ ਪਰ ਉਸ ਨੇ ਇਹ ਨਹੀਂ ਦੱਸਿਆ ਸੀ ਕਿ ਉਹ ਅਜਿਹਾ ਕਦੋਂ ਕਰੇਗਾ।``   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:desperation for money pushed dilpreet to drug trade