ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਡੀਅਨ ਆਇਡਲ 11 ਦੀ ਟਰਾਫ਼ੀ ਨੂੰ ਜਿੱਤਣ ਤੋਂ ਬਾਅਦ ਸੰਨੀ ਦੇ ਘਰ ਵਿਆਹ ਵਰਗਾ ਮਾਹੌਲ

1 / 2ਸੰਨੀ ਹਿੰਦੁਸਤਾਨੀ ਦੇ ਪਰਿਵਾਰਕ ਮੈਂਬਰ ਵਧਾਈਆਂ ਦੇਣ ਆਏ ਲੋਕਾਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ। ਫੋਟੋ ਸੰਜੀਵ ਕੁਮਾਰ

2 / 2ਸੰਨੀ ਹਿੰਦੁਸਤਾਨੀ ਦੀਆਂ ਭੈਣਾ ਮਾਇਆ ਅਤੇ ਰੇਖਾ ਖੁਸ਼ੀ ਦਾ ਪ੍ਰਗਟਾਵਾ ਕਰਦੀਆਂ ਹੋਈਆਂ। ਫੋਟੋ ਸੰਜੀਵ ਕੁਮਾਰ

PreviousNext

ਮਾੜੇ ਹਾਲਾਤਾਂ ਦੇ ਬਾਵਜੂਦ ਸੰਨੀ ਹਿੰਦੁਸਤਾਨੀ ਨੇ ਗਾਇਕੀ ‘ਚ ਮਾਰੀਆਂ ਵੱਡੀਆਂ ਮੱਲਾਂ

 

 

 

ਇੰਡੀਅਨ ਆਇਡਲ 11 ਦੀ ਟਰਾਫ਼ੀ ਨੂੰ ਜਿੱਤਣ ਤੋਂ ਬਾਅਦ ਸੰਨੀ ਦੇ ਬਠਿੰਡਾ ਸਥਿਤ ਅਮਰਪੁਰਾ ਬਸਤੀ ਵਿਖੇ ਵਿਆਹ ਵਰਗਾ ਮਾਹੌਲ ਹੈ। ਸੰਨੀ ਹਿੰਦੁਸਤਾਨੀ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਸੰਨੀ ਦੀ ਜਿੱਤ ਦੀ ਖੁਸ਼ੀ ਵਿੱਚ ਉਸ ਦੀਆਂ ਭੈਣਾਂ, ਰਿਸ਼ਤੇਦਾਰਾਂ ਅਤੇ ਸਥਾਨਕ ਲੋਕਾਂ ਨੇ ਭੰਗੜਾ ਪਾਇਆ। 

 

ਇਲਾਕਾ ਨਿਵਾਸੀਆਂ ਨੇ ਦੋ-ਕਮਰੇ ਵਾਲੇ ਘਰ ਵਿੱਚ ਢੋਲ 'ਤੇ ਨੱਚ ਕੇ ਖੁਸ਼ੀਆਂ ਮਨਾਈਆਂ। ਹਾਲਾਂਕਿ, ਸੰਨੀ ਹਿੰਦੁਸਤਾਨੀ ਲਈ ਇਹ ਸਫ਼ਰ ਆਸਾਨ ਨਹੀਂ ਸੀ ਅਤੇ ਉਸ ਦੇ ਪਰਿਵਾਰ ਨੇ ਬਹੁਤ ਗ਼ਰੀਬੀ ਵੇਖੀ। 

 

ਸੰਨੀ ਖ਼ੁਦ ਇਥੇ ਰੋਜ਼ੀ-ਰੋਟੀ ਕਮਾਉਣ ਲਈ ਅੰਤਰਰਾਜੀ ਬੱਸ ਅੱਡੇ ਉੱਤੇ ਬੂਟ ਪਾਲਿਸ਼ ਕਰਨ ਦਾ ਕੰਮ ਕਰਦਾ ਸੀ। ਸੰਨੀ ਦੀ ਮਾਂ ਸੋਮਾ ਦੇਵੀ ਗ਼ੁਬਾਰੇ ਵੇਚਦੀ ਸੀ ਅਤੇ ਘਰ ਦੇ ਗੁਜ਼ਾਰੇ ਲਈ ਘਰਾਂ ਵਿੱਚ ਚੌਲ, ਆਟਾ ਇਕੱਠੀ ਕਰਦੀ ਸੀ।

 

 

(File Pic)

 

ਪਰਿਵਾਰ ਦੋ ਕਮਰੇ ਵਾਲੇ ਮਕਾਨ ਵਿੱਚ ਰਹਿੰਦਾ ਹੈ, ਜਿਸ ਵਿੱਚ ਪਖਾਨਾ ਨਹੀਂ ਸੀ। ਰਸੋਈ ਅਤੇ ਦਰਵਾਜ਼ਿਆਂ ਵੀ ਨਹੀਂ ਸਨ। ਪਖਾਨੇ ਅਤੇ ਰਸੋਈ ਦਾ ਨਿਰਮਾਣ ਕਾਰਜ ਅਜੇ ਵੀ ਚੱਲ ਰਿਹਾ ਹੈ ਜਦੋਂ ਕਿ ਜਰਮਨੀ ਸਥਿਤ ਇਕ ਪਰਵਾਸੀ ਭਾਰਤੀ ਵੱਲੋਂ ਦਿੱਤੀ ਰਾਸ਼ੀ ਨਾਲ ਦਰਵਾਜ਼ੇ ਲਗਾਏ ਗਏ ਹਨ।

 

ਪ੍ਰਸਿੱਧ ਗਾਇਕ ਨੁਸਰਤ ਫਤਿਹ ਅਲੀ ਖ਼ਾਨ ਦੇ ਗੀਤਾਂ ਦੀ ਪੇਸ਼ਕਾਰੀ ਲਈ ਜਾਣੇ ਜਾਂਦਾ, ਸੰਨੀ ਇੱਕ ਸਵੈ-ਸਿੱਖਿਅਤ ਗਾਇਕ ਹੈ ਕਿਉਂਕਿ ਉਸ ਨੂੰ ਸੰਗੀਤ ਜਾਂ ਗਾਇਕੀ ਦੀ ਕੋਈ ਰਸਮੀ ਸਿੱਖਿਆ ਨਹੀਂ ਲਈ। 


ਸੰਨੀ ਹਿੰਦੁਸਤਾਨੀ ਦੇ ਜਿੱਤ ਦੀ ਖੁਸ਼ੀ ਵਿੱਚ ਸੰਨੀ ਦੀ ਵੱਡੀ ਭੈਣ ਮਾਇਆ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਸੰਨੀ ਇੰਨੀ ਵੱਡੀ ਮਾਰ ਮਾਰੇਗਾ। ਉਸ ਨੇ ਕਿਹਾ ਕਿ ਅਸੀਂ ਅਤਿ ਗ਼ਰੀਬੀ ਹੇਠ ਜੀਅ ਰਹੇ ਹਾਂ। ਸੰਨੀ ਨੂੰ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਗੁਜ਼ਾਰਾ ਲਈ ਲਈ ਬੱਸ ਸਟੈਂਡ ਦੇ ਬਾਹਰ ਜੁੱਤੀਆਂ ਪਾਲਿਸ਼ ਕਰਨੀਆਂ ਪਈਆਂ। ਉਸ ਨੂੰ 6ਵੀਂ ਕਲਾਸ ਤੋਂ ਬਾਅਦ ਸਕੂਲ ਛੱਡਣਾ ਪਿਆ ਸੀ।

 

ਇਲਾਕਾ ਨਿਵਾਸੀਆਂ ਨੂੰ ਬੇਸਬਰੀ ਨਾਲ ਸੰਨੀ ਦੇ ਘਰ ਆਉਣ ਦੀ ਉਡੀਕ

ਅਸੀਂ ਸੰਨੀ ਨੂੰ ਗਾਇਕ ਬਣਨ ਦਾ ਸੁਪਨਾ ਵੇਖਣ ਦੀ ਬਜਾਏ ਰੋਜ਼ੀ-ਰੋਟੀ ਕਮਾਉਣ ਲਈ ਕੰਮ ਕਰਨ ਲਈ ਕਹਿੰਦੇ ਸੀ ਪਰ ਸੰਨੀ ਦ੍ਰਿੜ ਸੀ ਅਤੇ ਕਹਿੰਦਾ ਸੀ ਕਿ ਇੱਕ ਦਿਨ ਉਹ ਗਾਇਕੀ ਵਿੱਚ ਵੱਡੀ ਪ੍ਰਾਪਤੀ ਕਰੇਗਾ ਅਤੇ ਪਰਿਵਾਰ ਨੂੰ ਗੁਰਬਤ ਦੀ ਜ਼ਿੰਦਗੀ ਤੋਂ ਬਾਹਰ ਲਿਆਵੇਗਾ। ਹੁਣ ਉਸ ਨੇ ਅਜਿਹਾ ਕੀਤਾ ਹੈ। ਸੰਨੀ ਦੀ ਭੈਣ ਰੇਖਾ ਨੇ ਕਿਹਾ ਕਿ ਇਲਾਕਾ ਨਿਵਾਸੀ ਬੇਸਬਰੀ ਨਾਲ ਆਪਣੇ ਸਿਤਾਰੇ ਦੇ ਘਰ ਆਉਣ ਦੀ ਉਡੀਕ ਕਰ ਰਹੇ ਹਨ।

 

ਸੰਨੀ ਦੇ ਸੰਗੀਤ ਪ੍ਰਤੀ ਪਿਆਰ ਬਾਰੇ ਦੱਸਦਿਆਂ ਮਾਇਆ ਨੇ ਕਿਹਾ ਕਿ ਉਸ ਨੇ ਘਰ ਵਿੱਚ ਪਲਾਸਟਿਕ ਦੇ ਬਕਸੇ ਨੂੰ ਇੱਕ ਤਬਲੇ ਵਿੱਚ ਤਬਦੀਲ ਕੀਤਾ ਸੀ।
 


ਸਨੀ ਦੇ ਪਿਤਾ ਨਾਨਕ ਰਾਮ ਜੋ ਕਿ ਮੇਲੇ ਵਿੱਚ ਗਾਉਂਦੇ ਸਨ, ਨੇ ਵੀ ਬੂਟ ਪਾਲਿਸ਼ ਦਾ ਕੰਮ ਕੀਤਾ ਸੀ ਅਤੇ ਸੰਨੀ ਨੂੰ 2014 ਵਿੱਚ ਉਸ ਦੀ ਮੌਤ ਤੋਂ ਬਾਅਦ ਆਪਣੇ ਪਿਤਾ ਦਾ ਕੰਮ ਸੰਭਾਲਣਾ ਪਿਆ ਸੀ।


ਮੀਡੀਆ ਨਾਲ ਗੱਲਬਾਤ ਦੌਰਾਨ, ਜਦੋਂ ਉਹ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਬਠਿੰਡਾ ਆਇਆ ਸੀ ਤਾਂ ਸੰਨੀ ਨੇ ਕਿਹਾ ਸੀ ਕਿ ਉਸ ਨੂੰ ਇੰਡੀਅਨ ਆਈਡਲ ਦੇ ਐਡੀਸ਼ਨ ਵਿੱਚ ਹਿੱਸਾ ਲੈਣ ਲਈ ਆਪਣੇ ਦੋਸਤਾਂ ਤੋਂ ਪੈਸੇ ਉਧਾਰ ਲੈਣੇ ਪਏ ਸਨ, ਕਿਉਂਕਿ ਪਰਿਵਾਰ ਇਸ ਲਈ ਤਿਆਰ ਨਹੀਂ ਸੀ। ਉਸ ਨੇ ਕਿਹਾ ਕਿ ਉਸ ਨੇ ਮਾਂ ਨੂੰ ਆਖ਼ਰੀ ਮੌਕਾ ਦੇਣ ਲਈ ਕਿਹਾ ਸੀ। ਸੰਨੀ ਨੇ 11 ਸਾਲ ਦੀ ਉਮਰ ਵਿੱਚ ਰਾਜਸਥਾਨ ਵਿੱਚ ਸੰਗਰੀਆ ਵਿੱਚ ਧਾਰਮਿਕ ਸਮਾਗਮ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Despite adverse circumstances Sunny was firm of achieving big says his sister