ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਅਕਾਲੀ ਕਾਬਜ਼ ਬਠਿੰਡਾ ਕਾਰਪੋਰੇਸ਼ਨ' ਜਾਣਬੁੱਝ ਕੇ ਕੰਮ ਕਰਨ 'ਚ ਕਰ ਰਹੀ ਹੈ ਦੇਰੀ: ਵਿੱਤ ਮੰਤਰੀ

 

ਭਾਰੀ ਮੀਂਹ ਕਰਕੇ ਬਠਿੰਡਾ ਦੇ 'ਜਾਮ' ਹੋ ਜਾਣ ਵਾਲੇ ਹਾਲ ਲਈ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਕਾਬਜ਼ ਕਾਰਪੋਰੇਸ਼ਨ 'ਤੇ ਅਪਰਾਧਿਕ ਅਣਗਹਿਲੀ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਮੇਅਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ 10 ਸਾਲ ਦੀ ਤਬਾਹੀ ਕਰਨ ਵਾਲੀ ਸਰਕਾਰ ਕਰਕੇ ਬਠਿੰਡਾ ਦੀ ਇਹ ਭੈੜੀ ਹਾਲਤ ਹੋਈ ਹੈ।

ਅਸਲ ਸਮੱਸਿਆ ਪਿਛਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ  ਇੱਕ ਪ੍ਰਾਈਵੇਟ ਕੰਪਨੀ ਨਾਲ ਕੀਤੇ ਸਮਝੌਤੇ ਕਾਰਨ ਹੈ, ਜਿਸ ਵਿੱਚ ਕੇਂਦਰ ਸਰਕਾਰ ਵੀ ਇੱਕ ਪਾਰਟੀ ਵਜੋਂ ਸਾਮਲ ਹੈ।
 
ਵਿੱਤ ਮੰਤਰੀ ਨੇ ਹਰਸਿਮਰਤ ਕੌਰ ਬਾਦਲ ਨੂੰ ਚਾਰ ਸਵਾਲ ਕੀਤੇ ਹਨ।  ਕੀ ਬਠਿੰਡਾ ਦੀ ਐਮ.ਪੀ ਸਪੱਸਟ ਕਰ ਸਕਦੀ ਹੈ ਕਿ ਉਨ੍ਹਾਂ ਦੀ ਪਾਰਟੀ ਨੇ ਇਕਪਾਸੜ ਜਿਹਾ ਸਮਝੌਤਾ ਕਿਉਂ ਕੀਤਾ? ਕੀ ਉਹ ਜਨਤਾ ਨੂੰ ਦੱਸ ਕਰ ਸਕਦੀ ਹੈ ਕਿ ਕਿਉਂ ਉਸ ਦੀ ਪਾਰਟੀ, ਜੋ ਕਿ ਬਠਿੰਡਾ ਕਾਰਪੋਰੇਸ਼ਨ ਦੀ ਅਗਵਾਈ ਵੀ ਕਰ ਰਹੀ ਹੈ, ਹਰ ਵਾਰ ਟੈਂਡਰ ਪ੍ਰਕਿਰਿਆ ਨੂੰ ਰੋਕ ਦਿੰਦੀ ਹੈ? 


ਕੀ ਹਰਸਿਮਰਤ ਕੋਲ ਇਸ ਗੱਲ ਦਾ ਕੋਈ ਜਵਾਬ ਹੈ ਕਿ ਐਮ ਸੀ ਬਠਿੰਡਾ ਉਨ੍ਹਾਂ ਕਿਸਾਨਾਂ ਨੂੰ ਕੋਈ ਮੁਆਵਜ਼ਾ ਕਿਉਂ ਨਹੀਂ ਦੇ ਰਹੀ, ਜਿਨ੍ਹਾਂ ਦੀ ਜ਼ਮੀਨ ਦੀ ਕੂੜਾ ਮੈਦਾਨ (ਸਲੱਜ ਕੈਰੀਅਰ) ਨਾਲ ਲੱਗਦੀ ਹੈ? ਕੀ ਹਰਸਿਮਰਤ ਇਹ ਸਪੱਸਟ ਕਰ ਸਕਦੀ ਹੈ ਕਿ ਐਮਸੀ ਨੇ ਹੁਣ ਤੱਕ ਸਲੱਜ ਕੈਰੀਅਰ ਦੀ ਕੋਈ ਸਫਾਈ ਕਿਉਂ ਨਹੀਂ ਕੀਤੀ?

 

ਸਮਝੌਤਾ ਇਸ ਤਰ੍ਹਾਂ ਕੀਤਾ ਗਿਆ ਹੈ ਕਿ ਜਦੋਂ ਵੀ ਰਾਜ ਸਰਕਾਰ ਇਸ ਵਿਚ ਕੋਈ ਦਖ਼ਲ ਦੇਣ ਦੀ ਕੋਸ਼ਿਸ਼ ਕਰਦੀ ਹੈ ਤਾਂ ਸੂਬਾ ਸਰਕਾਰ 'ਤੇ ਭਾਰੀ ਜੁਰਮਾਨਾ ਲਗਾ ਦਿੱਤਾ ਜਾਂਦਾ ਹੈ। ਸੀਵਰੇਜ ਦਾ ਸਾਰਾ ਕੰਮ ਐਮ.ਸੀ ਕੋਲ ਹੈ ਅਤੇ ਜਦੋਂ ਤੋਂ ਐਮ.ਸੀ. ਬਣੀ ਹੈ ਉਹ ਅਕਾਲੀਆਂ ਦੇ ਹੱਥਾਂ ਵਿੱਚ ਹੈ। 
 

ਐਮ.ਸੀ. ਸਿਆਸੀ ਲਾਹਾ ਲੈਣ ਲਈ ਸਾਰੇ ਪ੍ਰੋਜੈਕਟਾਂ ਵਿੱਚ ਜਾਣਬੁੱਝ ਕੇ ਦੇਰੀ ਕਰ ਰਹੀ ਹੈ। ਅਣਕਿਆਸਿਆ ਭਾਰਾ ਮੀਂਹ ਕੁਦਰਤ ਦਾ ਕੰਮ ਸੀ ਪਰ ਤਿੰਨ ਕਾਰਕ ਹਨ ਜਿਸ ਕਰ ਕੇ ਹੜ੍ਹਾਂ ਵਰਗੀ ਸਥਿਤੀ ਬਣੀ- ਅਕਾਲੀ ਸਾਸਨ ਦੌਰਾਨ ਢੁਕਵੀਂ ਨਿਕਾਸੀ ਦਾ ਪ੍ਰਬੰਧ ਨਾ ਕਰਨਾ ਅਕਾਲੀ-ਭਾਜਪਾ ਕਾਬਜ਼ ਨਗਰ ਨਿਗਮ ਦੁਆਰਾ ਕੁਝ ਨਾ ਕਰਨਾ ਅਤੇ ਅਕਾਲੀ ਮੇਅਰ ਦੁਆਰਾ ਫੰਡਾਂ ਦੀ ਵਰਤੋਂ ਕਰਨ 'ਚ ਦਿਖਾਈ ਅਸਮਰੱਥਾ।

 

48 ਕਰੋੜ ਰੁਪਏ ਦੀ ਅੰਮਰੁਤ ਯੋਜਨਾ ਤਹਿਤ ਬਠਿੰਡਾ ਨਗਰ ਨਿਗਮ ਨੇ ਮਾਰਚ ਵਿਚ ਟੈਂਡਰ ਮੰਗੇ ਸਨ ਪਰ ਉਹ ਅਜੇ ਤੱਕ ਪ੍ਰਾਪਤ ਨਹੀਂ ਕੀਤੇ ਗਏ। ਇਸੇ ਜੁਲਾਈ ਦੇ ਪਹਿਲੇ ਹਫਤੇ ਵਿੱਤ ਮੰਤਰੀ ਨੇ ਐਮ ਸੀ ਨੂੰ ਸਵਾਲ ਵੀ ਕੀਤਾ ਸੀ ਕਿ ਉਨ੍ਹਾਂ ਨੇ ਅਜੇ ਤੱਕ ਕੰਮ ਕਿਉਂ ਨਹੀਂ ਸ਼ੁਰੂ ਕੀਤੇ?

 

ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਭਾਰੀ ਬਾਰਸ਼ ਪੰਜਾਬ ਦੇ ਡਰੇਨੇਜ ਸਿਸਟਮ ਦੀ ਸਮਰੱਥਾ ਨਾਲੋਂ ਪੰਜ ਗੁਣਾ ਜ਼ਿਆਦਾ ਸੀ। ਭਾਵੇਂ ਕਿ ਕਿਸੇ ਦਾ ਕੁਦਰਤ ਉੱਤੇ ਕੋਈ ਕੰਟਰੋਲ ਨਹੀਂ ਪਰ ਇਹ ਬਠਿੰਡਾ ਐਮ.ਸੀ. ਦੀ ਅਪਰਾਧਿਕ ਅਣਗਹਿਲੀ ਸੀ ਜਿਸ ਦਾ ਖਾਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪਿਆ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Despite available funds Akali-held Corporation is deliberately delaying works Finance Minister