ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਟਿਆਲਾ, ਮਾਨਸਾ ਤੇ ਸੰਗਰੂਰ ’ਚ ਘੱਗਰ ਦੀ ਤਬਾਹੀ ਜਾਰੀ

ਪਟਿਆਲਾ, ਮਾਨਸਾ ਤੇ ਸੰਗਰੂਰ ’ਚ ਘੱਗਰ ਦੀ ਤਬਾਹੀ ਜਾਰੀ

ਤਸਵੀਰਾਂ: ਭਾਰਤ ਭੂਸ਼ਣ, ਹਿੰਦੁਸਤਾਨ ਟਾਈਮਜ਼, ਪਟਿਆਲਾ

 

 

ਪੰਜਾਬ ਦੇ ਪਟਿਆਲਾ, ਮਾਨਸਾ ਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਘੱਗਰ ਦਰਿਆ ਨਾਲ ਲੱਗਦੇ ਇਲਾਕਿਆਂ ਵਿੱਚ ਕਈ ਥਾਵਾਂ ਉੱਤੇ ਪਾੜ ਪੈਣ ਕਾਰਨ ਕਈ ਪਿੰਡਾਂ ਵਿੱਚ ਹਾਲਾਤ ਹਾਲੇ ਵੀ ਹੜ੍ਹ ਵਰਗੇ ਬਣੇ ਹੋਏ ਹਨ। ਫ਼ਸਲਾਂ ਦਾ ਵੱਡੇ ਪੱਧਰ ਉੱਤੇ ਨੁਕਸਾਨ ਹੋਇਆ ਹੈ।

 

 

ਪਟਿਆਲਾ ਤੋਂ ਐੱਮਪੀ ਪਰਨੀਤ ਕੌਰ ਨੇ ਅੱਜ ਸਵੇਰੇ ਹੀ ਆਪਣੇ ਜ਼ਿਲ੍ਹੇ ’ਚ ਦੇਵੀਗੜ੍ਹ ਲਾਗਲੇ ਹੜ੍ਹ ਤੋਂ ਪ੍ਰਭਾਵਿਤ ਪਿੰਡ ਅਦਾਲਤੀਵਾਲਾ ਦਾ ਦੌਰਾ ਕਰ ਕੇ ਹਾਲਾਤ ਦਾ ਨਿਰੀਖਣ ਕੀਤਾ।

 

 

ਉੱਧਰ ਮਾਨਸਾ ਜ਼ਿਲ੍ਹੇ ’ਚ ਸਰਦੂਲਗੜ੍ਹ ਲਾਗਲੇ ਭੱਲਣਵਾੜਾ ਪਿੰਡ ਵਿੱਚ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਓਨਾ ਹੀ ਚੱਲ ਰਿਹਾ ਹੈ।

ਪਟਿਆਲਾ, ਮਾਨਸਾ ਤੇ ਸੰਗਰੂਰ ’ਚ ਘੱਗਰ ਦੀ ਤਬਾਹੀ ਜਾਰੀ

 

ਜਲ–ਨਿਕਾਸ ਮਹਿਕਮੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਘੱਗਰ ਦਰਿਆ ਵਿੱਚ ਕੁਝ ਥਾਵਾਂ ਉੱਤੇ ਪਾੜ ਪੈ ਗਿਆ ਹੈ। ਜ਼ਿਆਦਾਤਰ ਪਾੜ ਸੰਗਰੂਰ ਜ਼ਿਲ੍ਹੇ ਵਿੱਚ ਪਏ ਹਨ; ਇਸੇ ਲਈ ਹੁਣ ਅਗਲੇ ਕੁਝ ਘੰਟਿਆਂ ਦੌਰਾਨ ਸਰਦੂਲਗੜ੍ਹ ਵਿਖੇ ਪਾਣੀ ਦਾ ਪੱਧਰ ਘਟਦਾ ਚਲਾ ਜਾਵੇਗਾ।

ਪਟਿਆਲਾ, ਮਾਨਸਾ ਤੇ ਸੰਗਰੂਰ ’ਚ ਘੱਗਰ ਦੀ ਤਬਾਹੀ ਜਾਰੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Destruction by Ghaggar in Patiala Mansa and Sangrur continues