ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ ’ਚ ਨਵੇਂ ਬੱਸ ਅੱਡੇ ਦੇ ਡਿਵੈਲਪਰਾਂ ਦੇ ਗ਼ੈਰ–ਜ਼ਮਾਨਤੀ ਵਾਰੰਟ

ਮੋਹਾਲੀ ’ਚ ਨਵੇਂ ਬੱਸ ਅੱਡੇ ਦੇ ਡਿਵੈਲਪਰਾਂ ਦੇ ਗ਼ੈਰ–ਜ਼ਮਾਨਤੀ ਵਾਰੰਟ

ਪੰਜਾਬ ਰਾਜ ਖਪਤਕਾਰ ਸ਼ਿਕਾਇਤ ਨਿਵਾਰਣ (SCDRC) ਨੇ ਮੋਹਾਲੀ ਦੇ ਨਵੇਂ ਬੱਸ ਅੱਡੇ ‘ਬਾਬਾ ਬੰਦਾ ਸਿੰਘ ਬਹਾਦਰ ਇੰਟਰ–ਸਟੇਟ ਟਰਮੀਨਸ’ ਦੇ ਡਿਵੈਲਪਰਾਂ ਅਤੇ ਸੀ ਐਂਡ ਸੀ ਟਾਵਰਜ਼ ਲਿਮਿਟੇਡ ਦੇ ਚੇਅਰਮੈਨ ਤੇ ਚੀਫ਼ ਜਨਰਲ ਮੈਨੇਜਰ ਦੇ ਗ਼ੈਰ–ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ।

 

 

ਇਹ ਗ਼ੈਰ–ਜ਼ਮਾਨਤੀ ਵਾਰੰਟ ਤਾਂ ਬੀਤੀ 19 ਅਗਸਤ ਨੁੰ ਹੀ ਜਾਰੀ ਹੋ ਗਏ ਸਨ ਪਰ ਉਸ ਸਬੰਧੀ ਹੁਕਮ ਸੋਮਵਾਰ ਨੂੰ ਹੀ ਉਪਲਬਧ ਹੋ ਸਕੇ ਸਨ। ਦਰਅਸਲ, ਚੇਅਰਮੈਨ ਜੀਐੱਸ ਜੌਹਰ ਤੇ ਚੀਫ਼ ਜਨਰਲ ਮੈਨੇਜਰ ਚਰਨ ਵੀਰ ਸਿੰਘ ਸਹਿਗਲ ਨੂੰ ਕਮਿਸ਼ਨ ਨੇ ਕਈ ਵਾਰ ਪੇਸ਼ ਹੋਣ ਲਈ ਸੰਮਨ ਭੇਜੇ ਸਨ ਪਰ ਉਹ ਪੇਸ਼ ਨਹੀਂ ਹੋਏ ਸਨ।

 

 

ਇਹ ਗ਼ੈਰ–ਜ਼ਮਾਨਤੀ ਵਾਰੰਟ ਭਾਰਤ ਦੇ ਉਨ੍ਹਾਂ ਸਾਰੇ ਜ਼ਿਲ੍ਹਿਆਂ ਦੇ ਸਬੰਧਤ ਐੱਸਐੱਸਪੀਜ਼ (SSPs) ਨੂੰ ਭੇਜ ਦਿੱਤੇ ਗਏ ਹਨ, ਜਿੱਥੇ ਵੀ ਹਵਾਈ ਅੱਡੇ ਸਥਿਤ ਹਨ।

 

 

ਕਮਿਸ਼ਨ ਨੇ ਮੁਲਜ਼ਮਾਂ ਨੂੰ ਆਉਂਦੀ 19 ਸਤੰਬਰ ਨੂੰ ਪੇਸ਼ ਹੋਣ ਲਈ ਆਖਿਆ ਹੈ।

 

 

ਇਨ੍ਹਾਂ ਡਿਵੈਲਪਰਾਂ ਵਿਰੁੱਧ ਚੰਡੀਗੜ੍ਹ ਦੇ ਹਰਪ੍ਰੀਤ ਸਿੰਘ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਉਹ ਅਪ੍ਰੈਲ 2013 ਦੌਰਾਨ ਮੋਹਾਲੀ ਦੇ ਨਵੇਂ ਬੱਸ ਅੱਡੇ ਉੱਤੇ ਇੱਕ ਸੰਪਤੀ ਖ਼ਰੀਦਣ ਲਈ ਡਿਵੈਲਪਰਾਂ ਕੋਲ ਗਏ ਸਨ। ਸ੍ਰੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਨੂੰ 14.96 ਲੱਖ ਰੁਪਏ ਬਣਦੀ ਰਕਮ ਵੀ ਦੇ ਦਿੱਤੀ ਸੀ ਤੇ ਸਾਰੇ ਦਸਤਾਵੇਜ਼ ਵੀ ਦੇ ਦਿੱਤੇ ਸਨ ਪਰ ਪ੍ਰੋਮੋਟਰਾਂ ਨੇ ਉਨ੍ਹਾਂ ਦੀ ਸੰਪਤੀ ਹਾਲੇ ਤੱਕ ਉਨ੍ਹਾਂ ਹਵਾਲੇ ਨਹੀਂ ਕੀਤੀ।

 

 

ਕਮਿਸ਼ਨ ਨੇ ਡਿਵੈਲਪਰਾਂ ਨੂੰ ਜਮ੍ਹਾ ਕਰਵਾਈ 14.96 ਲੱਖ ਰੁਪਏ ਦੀ ਰਕਮ ’ਤੇ 12 ਫ਼ੀ ਸਦੀ ਦੀ ਦਰ ਨਾਲ ਵਿਆਜ ਅਦਾ ਕਰਨ ਦੀ ਹਦਾਇਤ ਵੀ ਜਾਰੀ ਕੀਤੀ ਸੀ। ਕਮਿਸ਼ਨ ਨੇ ਇਹ ਵੀ ਕਿਹਾ ਸੀ ਕਿ ਜੇ ਡਿਵੈਲਪਰ, ਸ਼ਿਕਾਇਤਕਰਤਾ ਨੂੰ ਉਸ ਦੀ ਸੰਪਤੀ ਦੇਣ ਤੋਂ ਅਸਮਰੱਥ ਰਹਿੰਦੇ ਹਨ; ਤਾਂ ਉਨ੍ਹਾਂ ਨੂੰ ਸਾਰੀ ਰਕਮ ਸਮੇਤ ਵਿਆਜ ਦੇ ਵਾਪਸ ਕਰਨੀ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Developers of Mohali ISBT issued non-bailable warrants