ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜ਼ੀਰਕਪੁਰ ਦੇ ਦਿਵਿਆਂਗ ਹਰਭਗਵਾਨ ਦਾ ਨਿਕਲਿਆ ਰਾਖੀ ਬੰਪਰ

ਰਾਖੀ ਬੰਪਰ ਨਿਕਲਣ ਉਤੇ ਖੁਸ਼ੀ ਪ੍ਰਗਟਾਉਂਦੇ ਹੋਏ ਹਰਭਗਵਾਨ ਤੇ ਹੋਰ। ਫੋਟੋ : ਧੰਨਵਾਦ ਸਹਿਤ, ਜ਼ੀਰਕਪੁਰ ਤੋਂ ਜਗਜੀਤ ਸਿੰਘ ਕ

ਪਿਛਲੇ ਅੱਠ ਸਾਲ ਤੋਂ ਚੰਗੇ ਭਵਿੱਖ ਦੀ ਉਮੀਦ ਲੈ ਕੇ ਲਾਟਰੀ ਪਾਉਂਦੇ ਆ ਰਹੇ ਹਰਭਗਵਾਨ ਦੀ ਲਾਟਰੀ ਨਿਕਲ ਗਈ। ਬੀਤੇ ਕੱਲ੍ਹ ਪੰਜਾਬ ਲਾਟਰੀ ਦੇ ਰਾਖੀ ਬੰਪਰ ਦੇ ਨਿਕਲੇ ਡਰਾਅ ਵਿਚ ਜ਼ੀਰਕਪੁਰ ਦੇ ਹਰਭਗਵਾਨ ਗਿਰ ਦਾ ਪਹਿਲਾਂ ਇਨਾਮ ਨਿਕਲਿਆ ਹੈ।  ਹਰਭਗਵਾਨ ਪਿਛਲੇ ਅੱਠ ਸਾਲਾਂ ਤੋਂ ਲਾਟਰੀ ਖਰੀਦਦਾ ਆ ਰਿਹਾ ਸੀ, ਇਸ ਵਾਰ ਵੀ ਉਸਨੇ ਲਾਟਰੀ ਖਰੀਦੀ। ਰਾਖੀਬੰਪਰ ਦੇ ਡੇਢ ਕਰੋੜ ਰੁਪਏ ਦਾ ਪਹਿਲਾਂ ਇਨਾਮ ਨਿਕਲਿਆ।

 

ਇਨਾਮ ਜੇਤੂ ਹਰਭਗਵਾਨ ਗਿਰ ਚੰਡੀਗੜ੍ਹ ਏਅਰਫੋਰਸ ਸਟੇਸ਼ਨ ਦੇ 3 ਬੀ ਆਰ ਡੀ ਦੇ ਕੇਂਦਰੀ ਵਿਦਿਆਲਿਆ ਸਕੂਲ ’ਚ ਬਤੌਰ ਲੈਬ ਟੈਕਨੀਸ਼ਨ ਕੰਮ ਕਰਦੇ ਹੈ।  ਉਸਨੇ ਕਿਹਾ ਕਿ ਇਸ ਲਾਟਰੀ ਨਿਕਲਣ ਨਾਲ ਉਹ ਆਪਣੀ ਛੋਟੀ ਬੇਟੀ ਦਾ ਵਿਆਹ, ਆਪਣੇ ਬੇਟੇ ਲਈ ਉਚੇਰੀ ਸਿੱਖਿਆ ਦਾ ਪ੍ਰਬੰਧ ਅਤੇ ਇੱਕ ਵਧੀਆ ਘਰ ਖਰੀਦਣਗੇ।  

 

ਹਰਭਗਵਾਨ ਗਿਰ ਨੇ ਦੱਸਿਆ ਕਿ ਉਨ੍ਹਾਂ ਨੇ ਤਿੰਨ ਟਿਕਟਾਂ ਖਰੀਦੀਆਂ ਸਨ। ਉਹ ਲੰਬੇ ਸਮੇਂ ਤੋਂ ਟਿਕਟ ਖਰੀਦਦੇ ਆ ਰਹੇ ਸਨ ਪਰ ਕਦੇ ਵੀ ਵੱਡਾ ਇਨਾਮ ਨਹੀਂ ਨਿਕਲਿਆ ਸੀ, ਪਰ ਇਸ ਵਾਰ ਐਸੀ ਕਿਸਮਤ ਚਮਕੀ ਕਿ ਉਨ੍ਹਾਂ ਦੱਸਿਆ ਕਿ ਟਿਕਟ ਨੰਬਰ ਬੀ-750320 'ਤੇ ਉਨ੍ਹਾਂ ਨੂੰ ਡੇਢ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਰਾਜ ਰਾਖੀ ਬੰਪਰ 2019 ਦਾ ਡਰਾਅ 3 ਸਤੰਬਰ ਨੂੰ ਲੁਧਿਆਣਾ ਵਿਖੇ ਕੱਢਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dewang Harbhavan wins rakhi bumper