ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

DGP ਦਿਨਕਰ ਗੁਪਤਾ ਨੇ IPS ਸੀਐਸਆਰ ਰੈਡੀ ਦੇ ਦਿਹਾਂਤ 'ਤੇ ਪ੍ਰਗਟਾਇਆ ਦੁੱਖ

----ਆਂਦਰਾ ਪ੍ਰਦੇਸ਼ ’ਚ ਰੈਡੀ ਦੇ ਜੱਦੀ ਪਿੰਡ 'ਚ 19 ਸਤੰਬਰ ਨੂੰ ਹੋਵੇਗਾ ਅੰਤਿਮ ਸਸਕਾਰ-----

 

ਡੀ.ਜੀ.ਪੀ ਦਿਨਕਰ ਗੁਪਤਾ ਵੱਲੋਂ ਪੰਜਾਬ ਕਾਡਰ ਦੇ ਸੀਨੀਅਰ ਆਈ.ਪੀ.ਐਸ ਅਫ਼ਸਰ ਸੀ.ਐਸ.ਆਰ ਰੈਡੀ ਦੇ ਅਚਾਨਕ ਹੋਏ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸ੍ਰੀ ਰੈਡੀ ਨੇ ਸੰਖੇਪ ਜਿਹੀ ਬਿਮਾਰੀ ਦੇ ਚਲਦਿਆਂ ਰੇਲਾ ਇੰਸਟੀਚਿਊਟ ਐਂਡ ਮੈਡੀਕਲ ਸੈਂਟਰ, ਚੇਨੰਈ ਵਿੱਚ ਆਪਣੇ ਆਖ਼ਰੀ ਸਾਹ ਲਏ।

 

ਉਹ ਡੀਜੀਪੀ ਇਨਵੈਸਟੀਗੇਸ਼ਨ, ਲੋਕਪਾਲ ਪੰਜਾਬ ਦਾ ਅਹੁਦਾ ਸੰਭਾਲ ਰਹੇ ਸਨ। ਪਹਿਲਾਂ ਉਹ ਚੰਡੀਗੜ ਵਿੱਚ ਜ਼ੇਰੇ-ਇਲਾਜ ਸਨ ਪਰ ਅਗਸਤ ਦੇ ਮਹੀਨੇ ਵਿੱਚ ਉਨ੍ਹਾਂ ਨੂੰ ਅਗਲੇਰੇ ਇਲਾਜ ਲਈ ਚੇਨੰਈ ਦੇ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ।

 

ਇੱਕ ਸੋਗ ਸੰਦੇਸ਼ ਵਿੱਚ ਡੀਜੀਪੀ ਨੇ ਕਿਹਾ ਕਿ ਸੀਐਸਆਰ ਰੈਡੀ ਇਕ ਜੋਸ਼ੀਲੇ, ਇਮਾਨਦਾਰ, ਸਮਰਪਿਤ ਤੇ ਬਹਾਦਰ ਪੁਲਿਸ ਅਧਿਕਾਰੀ ਸਨ ਜਿਨਾਂ ਨੇ ਪੂਰੀ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ। ਉਨ੍ਹਾਂ ਵੱਲੋਂ 3 ਦਹਾਕਿਆਂ ਤੱਕ ਪੁਲਿਸ ਲਈ ਦਿੱਤਾ ਗਿਆ ਅਣਮੁੱਲਾ ਯੋਗਦਾਨ ਨਵੇਂ ਪੁਲਿਸ ਅਫ਼ਸਰਾਂ ਲਈ ਪ੍ਰੇਰਣਾ ਦਾ ਸਰੋਤ ਬਣਿਆ ਰਹੇਗਾ। ਇਸਦੇ ਨਾਲ ਪੰਜਾਬ ਆਈਪੀਐਸ ਅਫ਼ਸਰ ਐਸੋਸੀਏਸ਼ਨ ਨੇ ਵੀ ਸ੍ਰੀ ਰੈਡੀ ਦੀ ਮੌਤ ਦੁਖ ਪ੍ਰਗਟਾਇਆ ਅਤੇ ਵਿੱਛੜੀ ਰੂਹ ਨੂੰ ਈਸ਼ਵਰ ਦੇ ਚਰਨਾਂ ਵਿੱਚ ਨਿਵਾਸ ਲਈ ਅਰਦਾਸ ਵੀ ਕੀਤੀ।

 

ਪਰਿਵਾਰਕ ਮੈਂਬਰਾਂ ਮੁਤਾਬਕ ਸ੍ਰੀ ਰੈਡੀ ਦਾ ਅੰਤਿਮ ਸਸਕਾਰ 19 ਸਤੰਬਰ ਨੂੰ ਸਵੇਰੇ 11 ਵਜੇ ਆਂਦਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ 'ਚ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਅੱਲਾਗਡਾ ਵਿੱਚ ਕੀਤਾ ਜਾਵੇਗਾ। ਇਹ ਸਥਾਨ ਹੈਦਾਰਾਬਾਦ ਤੋਂ 260 ਕਿਲੋਮੀਟਰ ਦੀ ਦੂਰੀ 'ਤੇ ਹੈ ਅਤੇ ਇਥੇ ਪਹੁੰਚਣ ਲਈ ਸਾਢੇ ਚਾਰ ਘੰਟੇ ਦਾ ਸਮਾਂ ਲਗਦਾ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:DGP Dinkar Gupta condoles the sad demise of CSR Reddy