ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਵਿਡ-19 ਬਾਰੇ ਅਫਵਾਹਾਂ ਫੈਲਾਉਣ ਵਾਲਿਆਂ ਨੂੰ DGP ਪੰਜਾਬ ਦੀ ਸਖਤ ਚੇਤਾਵਨੀ

ਕੌਵਿਡ-19 ਮਹਾਂਮਾਰੀ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਅਤੇ ਬੇਬੁਨਿਆਦ ਖ਼ਬਰਾਂ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਅਜਿਹੀਆਂ ਗ਼ੈਰ-ਸਮਾਜਕ ਗਤੀਵਿਧੀਆਂ ਵਿਚ ਸ਼ਾਮਲ ਸ਼ਰਾਰਤੀ ਅਨਸਰਾਂ ਨੂੰ ਕਾਨੂੰਨ ਦੀ ਧਾਰਾਵਾਂ ਤਹਿਤ ਬਣਦੀ ਸਜ਼ਾ ਦੇਣ ਲਈ ਤਾੜਨਾ ਕੀਤੀ

 

ਇੱਥੇ ਅਡਵਾਈਜ਼ਰੀ ਜਾਰੀ ਕਰਦਿਆਂ ਡੀਜੀਪੀ ਨੇ ਮੋਬਾਇਲ ਫੋਨ, ਸੋਸ਼ਲ ਮੀਡੀਆ ਰਾਹੀਂ ਸਮਾਜ ਵਿਚ ਬੇਬੁਨਿਆਦ ਖ਼ਬਰਾਂ, ਅਫਵਾਹਾਂ ਅਤੇ ਕੱਚ-ਘੜੱਚ ਜਾਣਕਾਰੀ ਫੈਲਾ ਕੇ ਲੋਕਾਂ ਨੂੰ ਬੇਲੋੜੀ ਦਹਿਸ਼ਤ ਅਤੇ ਪਰੇਸ਼ਾਨੀਆਂ ਪੈਦਾ ਕਰਨ ਸ਼ਰਾਰਤੀ ਤੱਤਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਚੇਤਵਾਨੀ ਦਿੱਤੀ

 

ਅਜਿਹੇ ਲੋਕਾਂ ਚੇਤਾਵਨੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਲੋਕਾਂ ਦੇ ਆਪਸੀ ਸੰਪਰਕ ਅਤੇ ਜਾਣਕਾਰੀ ਸਾਂਝੀ ਕਰਨ ਦੇ ਸਾਧਨ ਹਨ ਅਤੇ ਇਹਨਾਂ ਨੂੰ ਜਾਅਲੀ ਖਬਰਾਂ ਪੋਸਟ ਕਰਨ ਜਾਂ ਦਹਿਲਾਉਣ ਵਾਲੀਆਂ ਅਫਵਾਹਾਂ ਫੈਲਾਉਣ ਲਈ ਨਹੀਂ ਵਰਤਿਆ ਜਾਣਾ ਚਾਹੀਦਾ

 

ਗੁਪਤਾ ਨੇ ਆਮ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਗਲਤ ਜਾਣਕਾਰੀ ਅਤੇ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਦਹਿਸ਼ਤ / ਅਸ਼ਾਂਤੀ ਪੈਦਾ ਨਾ ਕਰਨ

 

ਡੀਜੀਪੀ ਨੇ ਸਲਾਹ ਦਿੱਤੀ:

 

-ਬਿਨਾਂ ਸੋਚੇ ਸਮਝੇ ਸੰਦੇਸ਼ ਅੱਗੇ ਨਾ ਭੇਜੋ ਜੇ ਤੁਸੀਂ ਖੁਦ ਹੀ ਭੇਜੇ ਗਏ ਸੰਦੇਸ਼ ਜਾਂ ਜਾਣਕਾਰੀ ਦੇ ਸਰੋਤ ਬਾਰੇ ਯਕੀਨੀ ਨਹੀਂ ਹੋ, ਤਾਂ ਦੋਸਤਾਂ ਅਤੇ ਪਰਿਵਾਰ ਵਿਚ ਅਜਿਹਾ ਸੰਦੇਸ਼ ਨਾ ਭੇਜੋ।।

 

-ਤੁਸੀਂ ਸੋਸ਼ਲ ਮੀਡੀਆ 'ਤੇ ਜੋ ਪੋਸਟ ਕਰਦੇ ਹੋ ਜਾਂ ਵਟਸਅੱਪ 'ਤੇ ਜੋ ਭੇਜਦੇ ਹੋ, ਉਸ 'ਤੇ ਸੰਜਮ ਦਿਖਾਓ ਨਕਲੀ ਖ਼ਬਰਾਂ ਨਾ ਫੈਲਾਓ

 

-ਜਾਣਕਾਰੀ ਲਈ ਪ੍ਰਮਾਣਿਕ ​​ਸਰੋਤ ਜਾਂ ਸਰਕਾਰੀ ਹੈਲਪਲਾਈਨ ਨੂੰ ਚੁਣੋਂ ਅਫਵਾਹਾਂ 'ਤੇ ਵਿਸ਼ਵਾਸ ਨਾ ਕਰੋ

 

ਗੁਪਤਾ ਨੇ ਕਿਹਾ ਕਿ ਕੋਵੀਡ -19 ਮਹਾਂਮਾਰੀ ਅੱਜ ਸਾਡੇ ਹਰੇਕ ਨੂੰ ਪ੍ਰਭਾਵਤ ਕਰ ਰਹੀ ਹੈ ਇਹ ਸਾਡੀ ਰੋਜ਼ਾਨਾ ਜ਼ਿੰਦਗੀ ਨੂੰ ਪ੍ਰਭਾਵਤ ਕਰਦੀ ਹੈ ਅਤੇ ਇਸ ਨਾਲ ਸਾਡੀ ਆਰਥਿਕਤਾ ਤੇ ਵੀ ਮਾੜਾ ਅਸਰ ਪੈਂਦਾ ਹੈ

 

ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਵਾਇਰਸ ਸਾਡੇ ਪਰਿਵਾਰਾਂ, ਸਾਡੇ ਮਿੱਤਰਾਂ ਅਤੇ ਸਾਡੇ ਭਾਈਚਾਰਿਆਂ ਲਈ ਵਿਨਾਸ਼ਕਾਰੀ ਸਿੱਧ ਹੋ ਸਕਦਾ ਹੈ ਅਤੇ ਸਾਡੇ ਪਰਿਵਾਰ ਦੇ ਹਰੇਕ ਜੀਅ, ਸਾਡੇ ਕੰਮ ਦੇ ਸਹਿਯੋਗੀ ਅਤੇ ਆਸ ਪਾਸ ਦੇ ਹਰ ਵਿਅਕਤੀ ਦੀ ਸੁਰੱਖਿਆ ਅਤੇ ਭਲਾਈ ਬਹੁਤ ਮਹੱਤਵਪੂਰਨ ਹੈ, ਅਧਿਕਾਰੀ ਇਸ ਸਮੱਸਿਆ ਦਾ ਟਾਕਰਾ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:DGP Punjab warns of spread of rumors about Covid-19