ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਰਮਸ਼ਾਲਾ ਫ਼ੌਜੀ ਗੋਲੀ ਕਾਂਡ: ਪੰਜਾਬ ਦੇ ਤਿੰਨ ਘਰਾਂ `ਚ ਵਿਛੇ ਸੱਥਰ

ਧਰਮਸ਼ਾਲਾ ਫ਼ੌਜੀ ਗੋਲੀ ਕਾਂਡ: ਪੰਜਾਬ ਦੇ ਤਿੰਨ ਘਰਾਂ `ਚ ਵਿਛੇ ਸੱਥਰ

ਸੋਮਵਾਰ ਬਾਅਦ ਦੁਪਹਿਰ ਪਿੰਡ ਮੜ੍ਹਾਨਾ ਦੇ ਕਸ਼ਮੀਰ ਕੌਰ (65) ਨੂੰ ਤੁਰੰਤ ਤਰਨ ਤਾਰਨ ਜਿ਼ਲ੍ਹੇ ਦੇ ਸ਼ਹਿਰ ਹਰੀਕੇ ਪੱਤਣ ਰਹਿੰਦੀ ਆਪਣੀ ਨੂੰਹ ਤੇ ਪੋਤਰੇ-ਪੋਤਰੀਆਂ ਕੋਲ ਜਾਣਾ ਪਿਆ ਕਿਉਂਕਿ ਉਨ੍ਹਾਂ ਨੁੰ ਖ਼ਬਰ ਮਿਲੀ ਸੀ ਕਿ ਧਰਮਸ਼ਾਲਾ ਫ਼ੋਜੀ ਛਾਉਣੀ `ਚ ਗੋਲੀਬਾਰੀ ਦੀ ਇੱਕ ਘਟਨਾ ਦੌਰਾਨ ਹਰਦੀਪ ਸਿੰਘ ਜ਼ਖ਼ਮੀ ਹੋ ਗਿਆ ਹੈ।


ਪਰ ਜਦੋਂ ਤੱਕ ਬੀਬੀ ਕਸ਼ਮੀਰ ਕੌਰ ਹਰੀਕੇ ਪੱਤਣ ਪੁੱਜੇ, ਤਦ ਤੱਕ ਗੁਆਂਢੀਆਂ ਤੱਕ ਖ਼ਬਰ ਪੁੱਜ ਚੁੱਕੀ ਸੀ ਕਿ 18ਵੀਂ ਸਿੱਖ ਰੇਜਿਮੈਂਟ `ਚ ਹਵਾਲਦਾਰ ਵਜੋਂ ਤਾਇਨਾਂਤ 45 ਸਾਲਾ ਹਰਦੀਪ ਸਿੰਘ ਗੋਲੀਆਂ ਕਾਰਨ ਹੋਏ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਚੁੱਕਾ ਸੀ।


ਧਰਮਸ਼ਾਲਾ `ਚ ਸੋਮਵਾਰ ਤੜਕੇ 21 ਸਾਲਾ ਸਿਪਾਹੀ ਜਸਬੀਰ ਸਿੰਘ ਨੇ ਆਪਣੇ ਸਰਵਿਸ ਰਿਵਾਲਵਰ ਨਾਲ ਹਰਦੀਪ ਸਿੰਘ ਤੇ ਨਾਇਕ ਹਰਪਾਲ ਸਿੰਘ ਨੂੰ ਗੋਲੀਆਂ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ।


ਬੀਬੀ ਕਸ਼ਮੀਰ ਕੌਰ ਦਾ ਰੋਣਾ ਰੁਕ ਨਹੀਂ ਸੀ ਰਿਹਾ ਪਰ ਉਨ੍ਹਾਂ ਨੂੰ ਜਾਣਬੁੱਝ ਕੇ ਗੁਆਂਢੀਆਂ ਦੇ ਘਰ ਲਿਜਾਦਾ ਗਿਆ ਕਿਉਂਕਿ ਹਰਦੀਪ ਸਿੰਘ ਦੀ ਪਤਨੀ ਪਰਮਜੀਤ ਕੌਰ (43) ਨੂੰ ਹਾਲੇ ਇਸ ਵਰਤੇ ਭਾਣੇ ਦੀ ਖ਼ਬਰ ਨਹੀਂ ਦਿੱਤੀ ਗਈ ਹੈ। ਦਰਅਸਲ, ਪਰਮਜੀਤ ਕੌਰ ਨੂੰ ਹਾਈ ਬਲੱਡ ਪ੍ਰੈਸ਼ਰ ਰਹਿੰਦਾ ਹੈ। ਆਪਣੀ ਮਾਂ ਤੇ ਪਤਨੀ ਤੋਂ ਇਲਾਵਾ ਹਰਦੀਪ ਸਿੰਘ ਆਪਣੇ ਪਿੱਛੇ ਆਪਣੀ 12 ਸਾਲਾ ਧੀ ਜਸ਼ਨਦੀਪ ਕੌਰ ਅਤੇ 8 ਸਾਲਾ ਅਨਮੋਲਦੀਪ ਛੱਡ ਗਿਆ ਹੈ। ਧੀ 8ਵੀਂ ਜਮਾਤ `ਚ ਹੈ ਅਤੇ ਪੁੱਤਰ ਚੌਥੀ ਜਮਾਤ ਦਾ ਵਿਦਿਆਰਥੀ ਹੈ।

ਹਰਦੀਪ ਸਿੰਘ ਦੀ ਮਾਂ ਕਸ਼ਮੀਰ ਕੌਰ, ਧੀ ਜਸ਼ਨਦੀਪ ਕੌਰ ਤੇ ਪੁੱਤਰ ਅਨਮੋਲਦੀਪ ਸਿੰਘ

ਹਰਦੀਪ ਸਿੰਘ ਦੇ ਪਿਤਾ ਚੰਚਲ ਸਿੰਘ ਇੱਕ ਟਰੱਕ ਡਰਾਇਵਰ ਸਨ, ਉਨ੍ਹਾਂ ਦਾ ਹਾਲੇ ਡੇਢ ਕੁ ਮਹੀਨਾ ਪਹਿਲਾਂ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋਇਆ ਹੈ। ਇਸ ਪਰਿਵਾਰ ਦਾ ਜੱਦੀ ਪਿੰਡ ਮੜ੍ਹਾਨਾ ਹੈ, ਜਿੱਥੇ ਬੀਬੀ ਕਸ਼ਮੀਰ ਕੌਰ ਰਹਿੰਦੇ ਹਲ।


ਗੁਆਂਢੀਆਂ ਨੇ ਪਰਮਜੀਤ ਕੌਰ ਦੇ ਮਾਪਿਆਂ ਨੂੰ ਵੀ ਸੱਦ ਲਿਆ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਮੰਗਲਵਾਰ ਨੂੰ ਉਦੋਂ ਹੀ ਉਸ ਨੂੰ ਹਰਦੀਪ ਸਿੰਘ ਦੀ ਮੌਤ ਬਾਰੇ ਦੱਸਣਗੇ, ਜਦੋਂ ਉਸ ਦੀ ਮ੍ਰਿਤਕ ਪੁੱਜਣ ਦੀ ਆਸ ਹੈ।

ਹਰਦੀਪ ਸਿੰਘ ਦੇ ਸ਼ੋਕਗ੍ਰਸਤ ਰਿਸ਼ਤੇਦਾਰ

ਬੀਬੀ ਕਸ਼ਮੀਰ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਉਨ੍ਹਾਂ ਦਾ ਗਲ਼ਾ ਵੀ ਬਹਿ ਗਿਆ ਹੈ। ਉਨ੍ਹਾਂ ਦੱਸਿਆ ਕਿ ਮੈਟ੍ਰਿਕੁਲੇਸ਼ਨ ਪਾਸ ਕਰਨ ਤੋਂ ਬਾਅਦ ਹਰਦੀਪ ਸਿੰਘ ਨੂੰ ਸੁਰੱਖਿਆ ਬਲਾਂ `ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਬਹੁਤ ਚਾਅ ਸੀ ਪਰ ਉਸ ਨੇ ਪਹਿਲਾਂ 12 ਵਾਰ ਫ਼ੌਜ `ਚ ਭਰਤੀ ਹੋਣ ਦਾ ਜਤਨ ਕੀਤਾ ਪਰ ਸਫ਼ਲ ਨਾ ਹੋ ਸਕਿਆ। ਆਖ਼ਰ 1996 `ਚ 13ਵੀਂ ਵਾਰ ਉਹ ਸਫ਼ਲ ਹੋਇਆ।


ਫ਼ੌਜ ਦੀ ਨੌਕਰੀ ਮਿਲਣ ਦੇ ਤਿੰਨ ਸਾਲਾਂ ਬਾਅਦ ਹਰਦੀਪ ਦਾ ਵਿਆਹ ਤਰਨ ਤਾਰਨ ਜਿ਼ਲ੍ਹੇ ਦੇ ਪਿੰਡ ਵਰਪਾਲ ਦੀ ਪਰਮਜੀਤ ਕੌਰ ਨਾਲ ਹੋਇਆ। ਹਰਦੀਪ ਨੇ 2021 `ਚ ਸੇਵਾ-ਮੁਕਤ ਹੋਣਾ ਸੀ।


ਮਾਂ ਨੇ ਰੋਂਦਿਆਂ ਦੱਸਿਆ,‘ਹਰਪਾਲ ਨੇ ਹਾਲੇ ਸਨਿੱਚਰਵਾਰ ਦੀ ਰਾਤ ਨੁੰ ਮੇਰਾ ਹਾਲ-ਚਾਲ ਪੁੱਛਿਆ ਸੀ। ਫਿਰ ਉਸ ਨੇ ਕਿਹਾ ਸੀ ਕਿ ਉਹ ਬਾਅਦ `ਚ ਫ਼ੋਨ ਕਰੇਗਾ ਕਿਉਂਕਿ ਉਸ ਨੇ ਸਵੇਰੇ ਛੇਤੀ ਉੱਠਣਾ ਹੈ ਪਰ ਉਸ ਨੇ ਸਵੇਰੇ ਜਾਗਣ ਦਾ ਆਪਣਾ ਵਾਅਦਾ ਪੂਰਾ ਨਾ ਕੀਤਾ।`


ਤਾਇਆ ਸ੍ਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਦੀ ਡਿਊਟੀ ਇੱਕ ਸੰਯੁਕਤ ਰਾਸ਼ਟਰ ਮਿਸ਼ਨ ਲਈ ਅਮਰੀਕਾ ਦੇ ਸ਼ਹਿਰ ਸਿ਼ਕਾਗੋ `ਚ ਵੀ ਲੱਗੀ ਸੀ ਅਤੇ ਲਗਭਗ ਇੱਕ ਸਾਲ ਪਹਿਲਾਂ ਉਸ ਨੂੰ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) `ਚ ਤਾਇਨਾਤ ਕੀਤਾ ਗਿਆ ਸੀ। ਹਰਦੀਪ ਸਿੰਘ ਦਾ ਛੋਟਾ ਭਰਾ ਫ਼ਤਿਹ ਸਿੰਘ ਜਰਮਨੀ `ਚ ਰਹਿੰਦਾ ਹੈ, ਜਦ ਕਿ ਦੋ ਭੈਣਾ ਕੁਲਦੀਪ ਕੌਰ ਤੇ ਸੰਦੀਪ ਕੌਰ ਵਿਆਹੀਆਂ ਹਨ।


ਸ੍ਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਹਾਲੇ ਫ਼ੌਜ ਜਾਂ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਅਧਿਕਾਰਤ ਤੌਰ `ਤੇ ਉਨ੍ਹਾ ਨੂੰ ਕੋਈ ਖ਼ਬਰ ਨਹੀਂ ਮਿਲੀ ਹੈ। ਉਨ੍ਹਾਂ ਨੂੰ ਮੀਡੀਆ ਤੋਂ ਹੀ ਇਹ ਸਭ ਕੁਝ ਪਤਾ ਲੱਗਿਆ ਹੈ ਤੇ ਤਦ ਤੋਂ ਹੀ ਹਰਦੀਪ ਸਿੰਘ ਦਾ ਮੋਬਾਇਲ ਫ਼ੋਨ ਸਵਿੱਚਡ-ਆਫ਼ ਹੈ। ਉਨ੍ਹਾਂ ਦੱਸਿਆ,‘ਪਰਮਜੀਤ ਨੂੰ ਹਾਲੇ ਸਿਰਫ਼ ਇਹੋ ਦੱਸਿਆ ਗਿਆ ਹੈ ਕਿ ਹਰਦੀਪ ਦੀ ਟੰਗ `ਚ ਗੋਲੀ ਲੱਗੀ ਹੈ, ਜਿਸ ਕਾਰਨ ਉਹ ਹਸਪਤਾਲ `ਚ ਭਰਤੀ ਹੈ। ਉਹ ਤਦ ਵੀ ਬਹੁਤ ਫਿ਼ਕਰ ਕਰ ਰਹੀ ਹੈ।`


ਇਸ ਦੌਰਾਨ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਇਸ ਬਾਰੇ ਹਾਲੇ ਤੱਕ ਰੱਖਿਆ ਸੇਵਾਵਾਂ ਕਲਿਆਣ ਵਿਭਾਗ ਵੱਲੋਂ ਕੋਈ ਖ਼ਬਰ ਨਹੀਂ ਮਿਲੀ।   

 

ਜਸਬੀਰ ਸਿੰਘ ਦਾ ਪਰਿਵਾਰ ਡੂੰਘੇ ਸਦਮੇ `ਚ

ਜਸਬੀਰ ਸਿੰਘ ਦਾ ਸ਼ੋਕਗ੍ਰਸਤ ਪਰਿਵਾਰ

ਸਿਪਾਹੀ ਜਸਬੀਰ ਸਿੰਘ (ਜਿਸ ਨੇ ਆਪਣੇ ਦੋ ਸਾਥੀਆਂ `ਤੇ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਮਾਰਿਆ ਅਤੇ ਬਾਅਦ `ਚ ਖ਼ੁਦਕੁਸ਼ੀ ਕਰ ਲਈ ਸੀ) ਬਰਨਾਲਾ ਜਿ਼ਲ੍ਹੇ ਦੇ ਪਿੰਡ ਰਾਜਗੜ੍ਹ ਦਾ ਜੰਮਪਲ਼ ਸੀ। ਉਸ ਦੇ ਪਿਤਾ ਨਿਰਭੈ ਸਿੰਘ ਤੇ ਉਨ੍ਹਾਂ ਦਾ ਪਰਿਵਾਰ ਡੂੰਘੇ ਸਦਮੇ `ਚ ਹੈ।


ਪਹਿਲਾਂ-ਪਹਿਲ ਸ੍ਰੀ ਨਿਰਭੈ ਸਿੰਘ ਹੁਰਾਂ ਨੂੰ ਸਿਰਫ਼ ਇੰਨਾ ਕੁ ਦੱਸਿਆ ਗਿਆ ਕਿ ਜਸਬੀਰ ਸਿੰਘ ਨਾਲ ਇੱਕ ਹਾਦਸਾ ਵਾਪਰ ਗਿਆ ਹੈ ਤੇ ਉਹ ਹਸਪਤਾਲ `ਚ ਦਾਖ਼ਲ ਹੈ ਪਰ ਪਿਤਾ ਸ੍ਰੀ ਨਿਰਭੈ ਸਿੰਘ ਮੰਨੇ ਨਹੀਂ। ਉਨ੍ਹਾਂ ਕਿਹਾ ਕਿ ਜਸਬੀਰ ਸਿੰਘ ਆਮ ਤੌਰ `ਤੇ ਤੀਜੇ ਦਿਨ ਘਰੇ ਫ਼ੋਨ ਕਰਦਾ ਹੈ। ਪਰ ਅੱਜ ਉਸ ਦਾ ਫ਼ੋਨ ਸਵਿੱਚਡ-ਆਫ਼ ਆ ਰਿਹਾ ਹੈ। ‘ਸੱਚ ਦੱਸੋ ਮੈਨੂੰ। ਕਿਤੇ ਉਸ ਦੀ ਮੌਤ ਤਾਂ ਨਹੀਂ ਹੋ ਗਈ?`


ਮਾਂ ਵੀ ਵਾਰ-ਵਾਰ ਆਪਣੇ ਪੁੱਤਰ ਦੀ ਸਲਾਮਤੀ ਬਾਰੇ ਪੁੱਛਦੀ ਰਹੀ।


ਜਸਬੀਰ ਦੇ ਚਾਚਾ ਸੁਰਜੀਤ ਸਿੰਘ ਨੇ ਦੱਸਿਆ ਕਿ ਹਾਲੇ ਕੁਝ ਦਿਨ ਪਹਿਲਾਂ ‘ਜਸਬੀਰ ਨੇ ਮੇਰੇ ਨਾਲ ਗੱਲ ਕੀਤੀ ਸੀ। ਦਰਅਸਲ, ਮੇਰੇ ਪੁੱਤਰ ਦਾ ਵਿਆਹ ਨਵੰਬਰ `ਚ ਹੋਣਾ ਹੈ ਤੇ ਉਸ ਨੇ ਕਿਹਾ ਸੀ ਕਿ ਉਹ ਛੁੱਟੀ ਲੈ ਕੇ ਜ਼ਰੁਰ ਆਵੇਗਾ। ਪਰ ਹੁਣ ਉਹ ਕਦੇ ਨਹੀਂ ਆਵੇਗਾ। ਉਹ ਆਪਣਾ ਪੌਲੀਟੈਕਨਿਕ ਦਾ ਡਿਪਲੋਮਾ ਕੋਰਸ ਅਧਵਾਟੇ ਛੱਡ ਕੇ ਫ਼ੌਜ `ਚ ਭਰਤੀ ਹੋਇਆ ਸੀ।`


ਬਹੁਤ ਸਾਰੇ ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਸਬੀਰ ਬਹੁਤ ਮਿੱਠਬੋਲੜਾ ਸੀ। ਉਸ ਦਾ ਵੱਡਾ ਭਰਾ ਜਗਦੀਪ ਸਿੰਘ ਵੀ ਫ਼ੌਜ `ਚ ਹੈ ਤੇ ਉਹ ਜੰਮੂ-ਕਸ਼ਮੀਰ ਦੇ ਬਾਰਾਮੂਲਾ `ਚ ਤਾਇਨਾਤ ਹੈ।


ਪਿੰਡ ਦੇ ਸਰਪੰਚ ਕਰਮਜੀਤ ਸਿੰਘ ਨੇ ਦੱਸਿਆ ਕਿ ਜਸਬੀਰ ਬਹੁਤ ਸਨਿਮਰ ਸੁਭਾਅ ਦਾ ਸੀ ਅਤੇ ਛੇ ਕੁ ਮਹੀਨੇ ਪਹਿਲਾਂ ਜਦੋਂ ਉਹ ਪਿੰਡ ਆਇਆ ਸੀ ‘ਤਦ ਮੈਨੂੰ ਮਿਲਿਆ ਸੀ ਤੇ ਆਪਣੀ ਨੌਕਰੀ ਤੋਂ ਬਹੁਤ ਸੰਤੁਸ਼ਟ ਸੀ।`


ਪਿੰਡ ਦੇ ਪੰਚ ਅਮਰੀਕ ਸਿੰਘ ਨੇ ਦੱਸਿਆ ਕਿ ਇਸ ਪਿੰਡ ਦੇ 12-13 ਜਣੇ ਫ਼ੌਜ `ਚ ਭਰਤੀ ਹਨ। ‘ਨਿਰਭੈ ਸਿੰਘ ਬਹੁਤ ਜੇਰੇ ਵਾਲਾ ਵਿਅਕਤੀ ਹੈ, ਜਿਸ ਨੇ ਆਪਣੇ ਦੋਵੇਂ ਪੁੱਤਰ ਫ਼ੌਜ `ਚ ਭਰਤੀ ਕਰਵਾਏ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dharamshala Military firing incident punjabi dead