ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਰਮਿੰਦਰ ਦੇ ਇਸ ਟਵੀਟ ਨੇ ਜਿੱਤਿਆ ਸਭ ਦਾ ਦਿਲ

ਧਰਮਿੰਦਰ ਦੇ ਇਸ ਟਵੀਟ ਨੇ ਜਿੱਤਿਆ ਸਭ ਦਾ ਦਿਲ

ਫ਼ਿਲਮ ਅਦਾਕਾਰ ਧਰਮਿੰਦਰ ਨੇ ਕੱਲ੍ਹ ਸ਼ਾਮੀਂ ਇੱਕ ਟਵੀਟ ਰਾਹੀਂ ਸਭ ਦਾ ਦਿਲ ਜਿੱਤ ਲਿਆ। ਇਹ ਟਵੀਟ ਉਨ੍ਹਾਂ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਦੇ ਨਾਂਅ ਕੀਤਾ ਸੀ। ਚੇਤੇ ਰਹੇ ਕਿ ਸ੍ਰੀ ਜਾਖੜ ਹੀ ਧਰਮਿੰਦਰ ਦੇ ਪੁੱਤਰ ਸੰਨੀ ਦਿਓਲ ਖਿ਼ਲਾਫ਼ ਚੋਣ ਲੜ ਰਹੇ ਸਨ। ਸੰਨੀ ਦਿਓਲ ਇਸ ਵਾਰ ਭਾਜਪਾ ਵੱਲੋਂ ਚੋਣ ਲੜ ਰਹੇ ਸਨ।

 

 

ਧਰਮਿੰਦਰ ਹੁਰਾਂ ਨੇ ਸਿਆਸਤ ਕਾਰਨ ਆਪਸੀ ਰਿਸ਼ਤੇ ਖ਼ਰਾਬ ਹੋਣ ਦਾ ਦਰਦ ਬਿਆਨ ਕੀਤਾ ਹੈ। ਉਨ੍ਹਾਂ ਆਪਣੇ ਟਵੀਟ ਵਿੱਚ ਲਿਖਿਆ ਹੈ – ‘ਸਗੋਂ ਸੇ ਰਿਸ਼ਤੇ… ਇਕ ਜ਼ਮਾਨੇ ਸੇ… ਤੋੜ ਗਈ… ਪਲੋਂ ਮੇਂ… ਕੰਬਖ਼ਤ ਸਿਆਸਤ ਯੇ… ਬਰਕਰਾਰ ਹੈ… ਬਰਕਰਾਰ ਰਹੇਗੀ…. ਮੁਹੱਬਤ ਮੇਰੀ… ਮੁਹੱਬਸਤ ਸੇ…. ਜਾਖੜ ਕੇ ਨਾਮ।’

 

 

ਧਰਮਿੰਦਰ ਦੇ ਇਸ ਟਵੀਟ ਨੂੰ ਸੈਂਕੜੇ ਲੋਕਾਂ ਨੇ ਰੀ–ਟਵੀਟ ਕੀਤਾ ਹੈ। ਇੱਥੇ ਵਰਨਣਯੋਗ ਹੈ ਕਿ ਧਰਮਿੰਦਰ ਜਦੋਂ ਸੰਨੀ ਦਿਓਲ ਲਈ ਚੋਣ ਪ੍ਰਚਾਰ ਵਾਸਤੇ ਆਏ ਸਨ, ਤਦ ਹੀ ਉਨ੍ਹਾਂ ਆਪਣਾ ਦਿਲ ਖੋਲ੍ਹ ਕੇ ਬਿਆਨ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਨੂੰ ਤਾਂ ਸਿਆਸਤ ਦੀ ਏਬੀਸੀ ਵੀ ਸੁਨੀਲ ਜਾਖੜ ਦੇ ਪਿਤਾ ਬਲਰਾਮ ਜਾਖੜ ਹੁਰਾਂ ਨੇ ਸਿਖਾਈ ਸੀ।

 

 

ਉਨ੍ਹਾਂ ਬੜੀ ਬੇਬਾਕੀ ਨਾਲ ਆਖਿਆ ਸੀ ਕਿ ਉਨ੍ਹਾਂ ਨੂੰ ਤਾਂ MLA ਤੇ MP ਦਾ ਵੀ ਸਹੀ ਤਰੀਕੇ ਪਤਾ ਨਹੀਂ ਹੁੰਦਾ ਸੀ ਤੇ ਇਹ ਸਭ ਬਲਰਮ ਜਾਖੜ ਹੁਰਾਂ ਨੇ ਹੀ ਉਨ੍ਹਾਂ ਨੂੰ ਦੱਸਿਆ ਸੀ। ਇਸੇ ਲਈ ਉਹ ਸ੍ਰੀ ਸੁਨੀਲ ਜਾਖੜ ਵਿਰੁੱਧ ਬਹੁਤਾ ਨਹੀਂ ਬੋਲੇ ਸਨ।

 

 

ਸ੍ਰੀ ਜਾਖੜ ਨੇ ਜ਼ਰੂਰ ਕੁਝ ਬਿਆਨ ਸੰਨੀ ਦਿਓਲ ਵਿਰੁੱਧ ਦਿੱਤੇ ਸਨ, ਜਿਨ੍ਹਾਂ ਲਈ ਧਰਮਿੰਦਰ ਨੇ ਕੁਝ ਗੁੱਸਾ ਵੀ ਕੀਤਾ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dharmendra s this tweet wins heart of many people