ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਢੀਂਡਸਾ ਤੇ ਬ੍ਰਹਮਪੁਰਾ ਨੇ ਪੰਥ ਦੀ ਪਿੱਠ ’ਚ ਛੁਰਾ ਖੋਭਿਆ: ਸੁਖਬੀਰ ਬਾਦਲ

ਢੀਂਡਸਾ ਤੇ ਬ੍ਰਹਮਪੁਰਾ ਨੇ ਪੰਥ ਦੀ ਪਿੱਠ ’ਚ ਛੁਰਾ ਖੋਭਿਆ: ਸੁਖਬੀਰ ਬਾਦਲ

ਅੱਜ–ਕੱਲ੍ਹ ਸ਼੍ਰੋਮਣੀ ਅਕਾਲੀ ਦਲ ’ਚ ਸੀਨੀਅਰ ਆਗੂਆਂ ਦੀ ਬਗ਼ਾਵਤ ਦਾ ਦੌਰ ਚੱਲ ਰਿਹਾ ਹੈ। ਜਦੋਂ ਇਸ ਬਾਰੇ ‘ਹਿੰਦੁਸਤਾਨ ਟਾਈਮਜ਼’ ਨੇ ਅਕਾਲੀ ਦਲ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਜਵਾਬ ਦਿੱਤਾ ਕਿ ਅਜਿਹੇ ਵਿਰੋਧੀ ਉਦੋਂ ਕਿਉਂ ਨਹੀਂ ਬੋਲੇ, ਜਦੋਂ ਉਹ ਅਕਾਲੀਆਂ ਵਜੋਂ ਸੱਤਾ ਦਾ ਆਨੰਦ ਮਾਣ ਰਹੇ ਸਨ। ਛੋਟੇ ਬਾਦਲ ਨੇ ‘ਹਿੰਦੁਸਤਾਨ ਟਾਈਮਜ਼’ ਦੇ ਐਗਜ਼ੀਕਿਊਟਿਵ ਐਡੀਟਰ ਰਮੇਸ਼ ਵਿਨਾਇਕ ਨਾਲ ਖ਼ਾਸ ਗੱਲਬਾਤ ਦੌਰਾਨ ਅੱਗੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਜਿਹੇ ਲੋਕਾਂ ਨੇ ਸਗੋਂ ਪੰਥ ਦੀ ਪਿੱਠ ਵਿੱਚ ਛੁਰਾ ਖੋਭਿਆ ਹੈ ਤੇ ਉਹੀ ਹੁਣ ਵਧੇਰੇ ਪੰਥਕ ਬਣ ਕੇ ਵਿਖਾ ਰਹੇ ਹਨ।

 

 

ਮੁਸਲਮਾਨਾਂ ਨੂੰ ਵੀ ਮਿਲਣਾ ਚਾਹੀਦੈ CAA ਦਾ ਲਾਭ: ਸੁਖਬੀਰ ਬਾਦਲ

 

 

 

ਸ੍ਰੀ ਸੁਖਬੀਰ ਬਾਦਲ ਨੇ ਕਿਹਾ ਕਿ ‘ਢੀਂਡਸਾ ਸਾਹਿਬ ਹੁਣ ਕਾਂਗਰਸੀ ਮੈਂਬਰ ਪਰਮਜੀਤ ਸਿੰਘ ਸਰਨਾ ਨਾਲ ਭਾਈਵਾਲੀ ਪਾ ਰਹੇ ਹਨ। ਵੁਹ ਹੁਣ ਅਜਿਹਾ ਕੁਝ ਸਿਰਫ਼ ਆਪਣੀ ਨਿਰਾਸ਼ਾ ਕਾਰਨ ਆਖ ਰਹੇ ਹਨ। ਜਦੋਂ 2017 ’ਚ ਅਕਾਲੀ ਦਲ ਚੋਣਾਂ ਹੋਰ ਗਿਆ, ਤਾਂ ਉਹ ਚਾਹੁੰਦੇ ਸਨ ਕਿ ਮੈਂ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਵਾਂ। ਉਹ ਜਦੋਂ ਛੇ ਵਾਰ ਚੋਣਾਂ ਹਾਰੇ, ਤਦ ਕੀ ਉਨ੍ਹਾਂ ਪਾਰਟੀ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ? ਕੀ ਪਰਮਿੰਦਰ ਸਿੰਘ ਢੀਂਡਸਾ ਨੇ ਅਸਤੀਫ਼ਾ ਦਿੱਤਾ ਸੀ, ਜਦੋਂ ਉਹ ਦੋ ਲੱਖ ਵੋਟਾਂ ਦੇ ਫ਼ਰਕ ਨਾਲ ਹਾਰ ਗਏ ਸਨ ਤੇ ਆਪਣੇ ਹੀ ਸੰਗਰੂਰ ਹਲਕੇ ’ਚ ਤੀਜੇ ਨੰਬਰ ਉੱਤੇ ਰਹੇ ਸਨ। ਮੈਂ ਤੇ ਮੇਰੀ ਪਤਨੀ ਲੋਕ ਸਭਾ ਚੋਣਾਂ ਜਿੱਤੇ ਸਾਂ। ਹੁਣ ਤੁਸੀਂ ਦੱਸੋ ਕਿ ਪੰਥਕ ਕੌਣ ਹੈ। ਉਹ ਕਿ ਜਿਹੜੇ ਜਿੱਤੇ ਹਨ ਤੇ ਜਾਂ ਉਹ – ਜਿਨ੍ਹਾਂ ਨੂੰ ਜਨਤਾ ਨੇ ਰੱਦ ਕਰ ਦਿੱਤਾ।’

 

 

ਢੀਂਡਸਾ ਪਿਓ–ਪੁੱਤਰ ਤੇ ਬ੍ਰਹਮਪੁਰਾ ਨੇ ਅਕਾਲੀਆਂ ਨੂੰ ਕਮਜ਼ੋਰ ਕੀਤਾ: ਸੁਖਬੀਰ ਬਾਦਲ

 

 

ਸ੍ਰੀ ਸੁਖਬੀਰ ਬਾਦਲ ਤੋਂ ਸੁਆਲ ਪੁੱਛਿਆ ਗਿਆ ਕਿ ਕੀ ਹੁਣ ਅਕਾਲੀ ਦਲ ਇੱਕ ਵਾਰ ਫਿਰ ਫੁੱਟ ਵੱਲ ਵਧ ਰਿਹਾ ਹੈ, ਤਾਂ ਉਨ੍ਹਾਂ ਜਵਾਬ ਦਿੱਤਾ  ਕਿ ਅਜਿਹਾ ਬਿਲਕੁਲ ਵੀ ਨਹੀਂ ਹੈ। ‘ਜਦੋਂ ਮਨਪ੍ਰੀਤ ਬਾਦਲ ਨੇ ਸਾਨੂੰ ਛੱਡਿਆ ਸੀ, ਤਦ ਵੀ ਹਰ ਕੋਈ ਇਹੋ ਆਖ ਰਿਹਾ ਸੀ ਕਿ ਪਾਰਟੀ ਹੁਣ ਖੇਰੂੰ–ਖੇਰੂੰ ਹੋ ਕੇ ਰਹਿ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਹਜ਼ਾਰਾਂ ਵਿਅਕਤੀਆਂ ਨਾਲੋਂ ਵੱਡਾ ਹੈ। ਜੇ ਮੈਂ ਪਾਰਟੀ ਛੱਡ ਦੇਵਾਂ, ਤਾਂ ਸੁਖਬੀਰ ਸਿੰਘ ਬਾਦਲ ਤਾਂ ਖ਼ਤਮ ਹੋ ਜਾਵੇਗਾ ਪਰ ਅਕਾਲੀ ਦਲ ਜਿਉਂ ਦਾ ਤਿਉਂ ਰਹੇਗਾ। ਹੁਣ ਜੇ ਕੋਈ ਮਨੁੱਖੀ ਬੰਬ ਬਣ ਕੇ ਪਾਰਟੀ ਨੂੰ ਬਰਬਾਦ ਕਰਨਾ ਲੋਚਦਾ ਹੈ, ਤਾਂ ਅਸੀਂ ਕਦੇ ਅਜਿਹਾ ਨਹੀਂ ਹੋਣ ਦੇਵਾਂਗੇ, ਆਪਣੀਆਂ ਜਾਨਾਂ ਕੁਰਬਾਨ ਕਰ ਦੇਵਾਂਗੇ।’

 

 

ਪੰਜਾਬ ਦੀ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਜ਼ੀਰੋ: ਸੁਖਬੀਰ ਸਿੰਘ ਬਾਦਲ

 

 

ਇਹ ਪੁੱਛੇ ਜਾਣ ’ਤੇ ਕਿ ਢੀਂਡਸਾ ਪਿਓ–ਪੁੱਤਰ ਤੇ ਟਕਸਾਲੀ ਆਗੂ ਅਸਲ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲਾਂ ਦੇ ਚੁੰਗਲ਼ ’ਚੋਂ ਆਜ਼ਾਦ ਕਰਨ ਤੇ ਇਸ ਦੀ ਪੁਰਾਣੀ ਸ਼ਾਨੋ ਸ਼ੌਕਤ ਬਹਾਲ ਕਰਨ ਦੀਆਂ ਗੱਲਾਂ ਕਰਦੇ ਹਨ; ਦੇ ਜਵਾਬ ਵਿੱਚ ਸ੍ਰੀ ਸੁਖਬੀਰ ਬਾਦਲ ਨੇ ਕਿਹਾ ਕਿ – ‘ਮੇਰੇ ਪਿਤਾ ਨੇ ਸੱਤ ਦਹਾਕਿਆਂ ਤੱਕ ਪਾਰਟੀ ਦੀ ਸੇਵਾ ਕੀਤੀ ਹੈ ਤੇ ਪੰਜ ਵਾਰ ਆਪਣੀ ਭਰੋਸੇਯੋਗਤਾ ਕਾਰਨ ਪੰਜਾਬ ਦੇ ਮੁੱਖ ਮੰਤਰੀ ਬਣੇ। ਮੈਂ ਪਾਰਟੀ ਦੇ ਡੈਲੀਗੇਟਾਂ ਵੱਲੋਂ ਤੀਜੀ ਵਾਰ ਪਾਰਟੀ ਪ੍ਰਧਾਨ ਚੁਣਿਆ ਗਿਆ ਹਾਂ। ਇਹ ਡੈਲੀਗੇਟ ਸ਼੍ਰੋਮਣੀ ਅਕਾਲੀ ਦਲ ਦੇ 47 ਲੱਖ ਮੈਂਬਰਾਂ ਦੀ ਨੁਮਾਇੰਦਗੀ ਕਰਦੇ ਹਨ। ਇੰਨੀ ਵੱਡੀ ਗਿਣਤੀ ’ਚ ਲੋਕਾਂ ਵੱਲੋਂ ਚੁਣੇ ਪ੍ਰਧਾਨ ਤੋਂ ਉਹ ਅਸਤੀਫ਼ਾ ਕਿਉਂ ਮੰਗ ਰਹੇ ਨੇ? ਉਹ ਆਪਣੀ ਖ਼ੁਦ ਦੀ ਪਾਰਟੀ ਕਿਉਂ ਨਹੀਂ ਬਣਾਲੈਂਦੇ। ਵੇਖਦੇ ਹਾਂ ਕਿ ਉਨ੍ਹਾਂ ਨਾਲ ਕਿੰਨੇ ਲੋਕ ਜਾਂਦੇ ਨੇ। ਉਹ ਦਰਅਸਲ ਅਕਾਲੀ ਦਲ–ਟਕਸਾਲੀ ਨਹੀਂ, ਸਗੋਂ ਅਕਾਲੀ ਦਲ–ਨਕਲੀ ਨੇ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dhindsa and Brahampura stabbed in the back of Panth Sukhbir Badal