ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਢੀਂਡਸਾ ਪਿਓ–ਪੁੱਤਰ ਤੇ ਬ੍ਰਹਮਪੁਰਾ ਨੇ ਅਕਾਲੀਆਂ ਨੂੰ ਕਮਜ਼ੋਰ ਕੀਤਾ: ਸੁਖਬੀਰ ਬਾਦਲ

ਢੀਂਡਸਾ ਪਿਓ–ਪੁੱਤਰ ਤੇ ਬ੍ਰਹਮਪੁਰਾ ਨੇ ਅਕਾਲੀਆਂ ਨੂੰ ਕਮਜ਼ੋਰ ਕੀਤਾ: ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੰਸਦ ਮੈਂਬਰ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸੀਨੀਅਰ ਤੇ ਜੂਨੀਅਰ ਢੀਂਡਸਾ ਨੇ ਹੁਣ ਜੋ ਕੁਝ ਵੀ ਕੀਤਾ ਹੈ, ਉਹ ਤਾਂ ਸਗੋਂ ਪਾਰਟੀ ਲਈ ਇੱਕ ਵਰਦਾਨ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਹਰੇਕ ਪਾਰਟੀ ’ਚ ਹੀ ਸਿਆਸੀ ਮੰਥਨ ਚੱਲ ਰਿਹਾ ਹੈ। ਛੋਟੇ ਬਾਦਲ ਨੇ ‘ਹਿੰਦੁਸਤਾਨ ਟਾਈਮਜ਼’ ਦੇ ਐਗਜ਼ੀਕਿਊਟਿਵ ਐਡੀਟਰ ਰਮੇਸ਼ ਵਿਨਾਇਕ ਨਾਲ ਖ਼ਾਸ ਗੱਲਬਾਤ ਦੌਰਾਨ ਅੱਗੇ ਕਿਹਾ ਕਿ ਅਜਿਹੇ ਹਰੇਕ ਤਰ੍ਹਾਂ ਦੇ ਹਾਲਾਤ ’ਚੋਂ ਸ਼੍ਰੋਮਣੀ ਅਕਾਲੀ ਦਲ ਸਗੋਂ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਕੇ ਨਿੱਕਲਿਆ ਹੈ।

 

ਮੁਸਲਮਾਨਾਂ ਨੂੰ ਵੀ ਮਿਲਣਾ ਚਾਹੀਦੈ CAA ਦਾ ਲਾਭ: ਸੁਖਬੀਰ ਬਾਦਲ

 

 

 

ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਹੀ ਸਨ, ਜਿਨ੍ਹਾਂ ਨੇ ਉਨ੍ਹਾਂ ਸਿਰ 2007 ਤੇ 2012 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਦਾ ਸਿਹਰਾ ਬੰਨ੍ਹਿਆ ਸੀ। ਉਨ੍ਹਾਂ ਨੇ ਹੀ ‘ਪਾਰਟੀ ਪ੍ਰਧਾਨ ਦੀ ਚੋਣ ਲਈ ਮੇਰਾ ਨਾਂਅ ਜਨਰਲ ਇਜਲਾਸ ’ਚ ਰੱਖਿਆ ਸੀ ਤੇ ਉਨ੍ਹਾਂ ਨੇ ਹੀ ਮੇਰੇ ਨਾਂਅ ਦੀ ਤਾਈਦ ਵੀ ਕੀਤੀ ਸੀ।’

 

ਢੀਂਡਸਾ ਤੇ ਬ੍ਰਹਮਪੁਰਾ ਨੇ ਪੰਥ ਦੀ ਪਿੱਠ ’ਚ ਛੁਰਾ ਖੋਭਿਆ: ਸੁਖਬੀਰ ਬਾਦਲ 

 

 

‘ਹਿੰਦੁਸਤਾਨ ਟਾਈਮਜ਼’ ਨਾਲ ਕਾਫ਼ੀ ਖੁੱਲ੍ਹ ਕੇ ਗੱਲਬਾਤ ਕਰਦਿਆਂ ਸ੍ਰੀ ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਪਿਤਾ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਖ਼ੁਦ ਢੀਂਡਸਾ ਪਿਓ–ਪੁੱਤਰ ਨੂੰ ਕਦੇ ਕੁਝ ਨਹੀਂ ਆਖਿਆ। ਉਨ੍ਹਾਂ ਗਿਲਾ ਪ੍ਰਗਟਾਉਂਦਿਆਂ ਕਿਹਾ ਕਿ ਸੰਗਰੂਰ ਤੇ ਤਰਨ ਤਾਰਨ ਸਦਾ ਅਕਾਲੀਆਂ ਦੇ ਰਵਾਇਤੀ ਗੜ੍ਹ ਰਹੇ ਹਨ ਤੇ ਉੱਥੋਂ ਕ੍ਰਮਵਾਰ ਸੁਖਦੇਵ ਸਿੰਘ ਢੀਂਡਸਾ–ਪਰਮਿੰਦਰ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਪਾਰਟੀ ਵੱਲੋਂ ਸਰਗਰਮ ਰਹੇ ਪਰ ਪਿਛਲੇ 30 ਸਾਲਾਂ ’ਚ ਇਹੋ ਦੋਵੇਂ ਸਥਾਨ ਅਕਾਲੀਆਂ ਦੇ ਹੱਥੋਂ ਨਿੱਕਲਦੇ ਚਲੇ ਗਏ।

 

 

ਸ੍ਰੀ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਅਜਿਹਾ ਸਿਰਫ਼ ਇਸ ਕਰ ਕੇ ਹੋਇਆ ਕਿ ਨਾ ਤਾਂ ਢੀਂਡਸਾ ਪਿਓ–ਪੁੱਤਰ ਨੇ ਆਪਣੇ ਸੰਗਰੂਰ ਹਲਕੇ ’ਚ ਕੁਝ ਕੀਤਾ ਤੇ ਨਾ ਹੀ ਸ੍ਰੀ ਬ੍ਰਹਮਪੁਰਾ ਨੇ ਆਪਣੇ ਤਰਨ ਤਾਰਨ ਹਲਕੇ ’ਚ ਕੋਈ ਵਧੀਆ ਕਾਰਗੁਜ਼ਾਰੀ ਵਿਖਾਈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਦਾ ਰਵੱਈਆ ਸਗੋਂ ਤਾਨਾਸ਼ਾਹੀ ਵਾਲਾ ਰਿਹਾ।

 

 

ਪੰਜਾਬ ਦੀ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਜ਼ੀਰੋ: ਸੁਖਬੀਰ ਸਿੰਘ ਬਾਦਲ

 

 

ਸ੍ਰੀ ਸੁਖਬੀਰ ਬਾਦਲ ਤੋਂ ਪੁੱਛਿਆ ਗਿਆ ਕਿ ਸ੍ਰੀ ਢੀਂਡਸਾ ਤੇ ਸ੍ਰੀ ਬ੍ਰਹਮਪੁਰਾ ਹੁਣ ਆਖ ਰਹੇ ਕਿ ਤੁਸੀਂ (ਸੁਖਬੀਰ ਬਾਦਲ) ਪਾਰਟੀ ਨੂੰ ਇੱਕ ਤਾਨਾਸ਼ਾਹ ਵਾਂਗ ਗ਼ੈਰ–ਜਮਹੂਰੀ ਢੰਗ ਨਾਲ ਚਲਾ ਰਹੇ ਹੋ; ਤਾਂ ਛੋਟੇ ਬਾਦਲ ਨੇ ਜਵਾਬ ਦਿੱਤਾ ਕਿ – ਉਹ ਇਸ ਨੂੰ ਗ਼ੈਰ–ਜਮਹੂਰੀ ਕਿਵੇਂ ਆਖ ਸਕਦੇ ਹਨ? ਉਨ੍ਹਾਂ ਕਿਹਾ ਕਿ ਸ੍ਰੀ ਢੀਂਡਸਾ ਸਮੇਤ ਹੋਰ ਸਾਰੇ ਸੀਨੀਅਰ ਆਗੂ ਅਕਾਲੀ ਦਲ ਦੀ ਕੋਰ ਕਮੇਟੀ ’ਚ ਸ਼ਾਮਲ ਰਹੇ ਹਨ ਤੇ ਉਹ ਅਜਿਹੀਆਂ ਗੱਲਾਂ ਕਿਵੇਂ ਕਰ ਸਕਦੇ ਹਨ।

 

 

ਸ੍ਰੀ ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਸ੍ਰੀ ਸੁਖਦੇਵ ਸਿੰਘ ਢੀਂਡਸਾ ਪਿਛਲੇ 30 ਸਾਲਾਂ ਤੋਂ ਹਾਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਹ 1997 ’ਚ ਵੀ ਚੋਣ ਹਾਰ ਗਏ ਸਨ, ਜਦੋਂ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ’ਚ ਹੂੰਝਾ–ਫੇਰੂ ਜਿੱਤ ਹਾਸਲ ਕੀਤੀ ਸੀ। ਫਿਰ ਵੀ ਪਾਰਟੀ ਨੇ ਉਨ੍ਹਾਂ ਨੂੰ ਉੱਚ ਅਹੁਦੇ ਦਿੱਤੇ; ਭਾਵੇਂ ਉਹ ਬਿਜਲੀ ਬੋਰਡ ਜਾਂ ਯੋਜਨਾ ਬੋਰਡ ਦੀ ਚੇਅਰਮੈਨੀ ਹੋਵੇ ਤੇ ਜਾਂ ਅਜਿਹੇ ਹੋਰ ਕੋਈ ਅਹੁਦੇ।

 

 

ਸ੍ਰੀ ਸੁਖਬੀਰ ਬਾਦਲ ਨੇ ਕਿਹਾ ਕਿ ਪਿਛਲੀ ਵਾਰ ਡਾ. ਦਲਜੀਤ ਸਿੰਘ ਚੀਮਾ ਨੂੰ ਰਾਜ ਸਭਾ ਸੀਟ ਦੇਣ ਦਾ ਵਾਅਦਾ ਕੀਤਾ ਸੀ ਕਿਉਂਕਿ ਉਨ੍ਹਾਂ ਨੂੰ ਤਦ ਟਿਕਟ ਨਹੀਂ ਦਿੱਤੀ ਗਈ ਸੀ। ਜਦੋਂ ਸ੍ਰੀ ਢੀਂਡਸਾ ਚੋਣ ਹਾਰ ਗਏ, ਤਾਂ ਉਨ੍ਹਾਂ ਰਾਜ ਸਭਾ ’ਚ ਨਾਮਜ਼ਦਗੀ ਮੰਗੀ ਤੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਸਹਿਮਤ ਹੋ ਗਏ। ਇੰਝ ਹੀ ਜਦੋਂ ਪਿਛਲੇ ਵਰ੍ਹੇ ਪਰਮਿੰਦਰ ਸਿੰਘ ਢੀਂਡਸਾ ਆਪਣੇ ਹੀ ਹਲਕੇ ’ਚੋਂ ਲੋਕ ਸਭਾ ਸੀਟ ਹਾਰ ਗਏ ਸਨ, ਤਦ ਉਨ੍ਹਾਂ ਨੂੰ ਅਕਾਲੀ ਦਲ ਵਿਧਾਇਕ ਪਾਰਟੀ ਦਾ ਆਗੂ ਚੁਣਿਆ ਗਿਆ ਸੀ। ‘ਕੀ ਉਦੋਂ ਮੈਂ ਤਾਨਾਸ਼ਾਹ ਸੀ?’

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dhindsa Father son and Brahampura weakened Akalis says Sukhbir Badal