ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਢੀਂਡਸਾ ਪਿਓ–ਪੁੱਤਰ ਨੇ 23 ਫ਼ਰਵਰੀ ਨੂੰ ਸੰਗਰੂਰ ’ਚ ਸੱਦੀ ਪੰਥਕ–ਟਕਸਾਲੀ ਰੈਲੀ

ਢੀਂਡਸਾ ਪਿਓ–ਪੁੱਤਰ ਨੇ 23 ਫ਼ਰਵਰੀ ਨੂੰ ਸੰਗਰੂਰ ’ਚ ਸੱਦੀ ਪੰਥਕ–ਟਕਸਾਲੀ ਰੈਲੀ

ਸ਼੍ਰੋਮਣ਼ੀ ਅਕਾਲੀ ਦਲ ਤੋਂ ਬਾਗ਼ੀ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਵਿਧਾਇਕ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਆਉਂਦੀ 23 ਫ਼ਰਵਰੀ ਨੂੰ ਸੰਗਰੂਰ ’ਚ ਪੰਥਕ ਆਗੂਆਂ ਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨਾਲ ਜੁੜੇ ਆਗੂਆਂ ਦੀ ਰੈਲੀ ਸੱਦ ਲਈ ਹੈ।

 

 

ਢੀਂਡਸਾ ਪਿਓ–ਪੁੱਤਰ ਨੇ ਦਾਅਵਾ ਕੀਤਾ ਹੈ ਕਿ ਬੀਤੀ 2 ਫ਼ਰਵਰੀ ਨੂੰ ਸੰਗਰੂਰ ’ਚ ਜਿਸ ਥਾਂ ਉੱਤੇ ਸ਼੍ਰੋਮਣੀ ਅਕਾਲੀ ਦਲ ਦਾ ਇਕੱਠ ਹੋਇਆ ਸੀ; ਉਸੇ ਥਾਂ ਉੱਤੇ 23 ਫ਼ਰਵਰੀ ਨੂੰ ਤਦੇ ਦੇ ਮੁਕਾਬਲੇ ਕਿਤੇ ਜ਼ਿਆਦਾ ਭਾਰੀ ਇਕੱਠ ਹੋਵੇਗਾ।

 

 

ਇਸ ਰੈਲੀ ਲਈ ਹੋਰਨਾਂ ਪੰਥਕ ਆਗੂਆਂ ਦੇ ਨਾਲ–ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ (ਜਿਨ੍ਹਾਂ ਨੂੰ 1980 ਦੇ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਕਤਲ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ), ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਸ਼੍ਰੋਮਣੀ ਅਕਾਲੀ ਦਲ (1920) ਦੇ ਮੁਖੀ ਰਵੀਇੰਦਰ ਸਿੰਘ, ਸਾਬਕਾ ਐੱਮਪੀ ਬਲਵੰਤ ਸਿੰਘ ਰਾਮੂਵਾਲੀਆ ਅਤੇ ਸਾਬਕਾ ਡਿਪਟੀ ਸਪੀਕਰ ਬੀਰ ਦੇਵਿੰਦਰ ਸਿੰਘ ਨੂੰ ਸੱਦਾ ਦਿੱਤਾ ਗਿਆ ਹੈ।

 

 

ਸ੍ਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਰੈਲੀ ਦਾ ਮੰਤਵ ਪੰਜਾਬ ਤੇ ਪੰਥ ਨੂੰ ਬਚਾਉਣਾ ਹੈ।

 

 

ਉਨ੍ਹਾਂ ਕਿਹਾ ਕਿ – ‘ਭਾਵੇਂ ਮੇਰੇ ਪਿਤਾ ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਲੜਾਂਗੇ ਪਰ ਅਸੀਂ ਉਨ੍ਹਾਂ ਉੱਤੇ ਆਪਣਾ ਧਿਆਨ ਜ਼ਰੂਰ ਕੇਂਦ੍ਰਿਤ ਰੱਖਾਂਗੇ। ਸਾਡੀ ਇੱਛਾ ਹੈ ਕਿ ਪੰਜਾਬ ’ਚ ਸ਼੍ਰੋਮਣੀ ਕਮੇਟੀ ਮੈਂਬਰ ਸਿਰਫ਼ ਈਮਾਨਦਾਰ ਵਿਅਕਤੀ ਹੀ ਚੁਣੇ ਜਾਣ। ਇਸ ਤੋਂ ਇਲਾਵਾ ਸਾਡੀ ਨਜ਼ਰ 2022 ਦੀਆਂ ਵਿਧਾਨ ਸਭਾ ਚੋਣਾਂ ’ਤੇ ਵੀ ਲੱਗੀ ਹੋਈ ਹੈ।’

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dhindsa Father Son calls Panthic Taksali Rally in Sangrur on 23rd February