ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਖਬੀਰ ਦੀ ਸੰਗਰੂਰ ਮੀਟਿੰਗ ਭਲਕੇ, ਨਹੀਂ ਆਉਣਗੇ ਸੁਖਦੇਵ ਸਿੰਘ ਢੀਂਡਸਾ

ਸੁਖਬੀਰ ਦੀ ਸੰਗਰੂਰ ਮੀਟਿੰਗ ਭਲਕੇ, ਨਹੀਂ ਆਉਣਗੇ ਸੁਖਦੇਵ ਸਿੰਘ ਢੀਂਡਸਾ

ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਇਸ ਵੇਲੇ ਜਦੋਂ ਸ਼੍ਰੋਮਣੀ ਅਕਾਲੀ ਦਲ `ਚ ਸੰਕਟ ਚੱਲ ਰਿਹਾ ਹੈ; ਅਜਿਹੇ ਵੇਲੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀਰਵਾਰ ਨੁੰ ਸੰਗਰੂਰ `ਚ ਪਾਰਟੀ ਕਾਰਕੁੰਨਾਂ ਨਾਲ ਇੱਕ ਮੀਟਿੰਗ ਰੱਖ ਲਈ ਹੈ। ਇਹ ਮੀਟਿੰਗ ਉਂਝ ਤਾਂ 7 ਅਕਤੂਬਰ ਦੀ ਪਟਿਆਲਾ ਰੈਲੀ ਬਾਰੇ ਹੈ ਪਰ ਸੁਖਦੇਵ ਸਿੰਘ ਢੀਂਡਸਾ ਇਸ ਮੀਟਿੰਗ `ਚ ਭਾਗ ਨਹੀਂ ਲੈਣਗੇ।


ਸਾਬਕਾ ਵਿੱਤ ਮੰਤਰੀ ਤੇ ਲਹਿਰਾ ਹਲਕੇ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਇਸ ਮੀਟਿੰਗ `ਚ ਸ਼ਾਮਲ ਹੋਣਗੇ; ਜੋ ਆਪਣੇ ਪਿਤਾ ਦੇ ਅਸਤੀਫ਼ੇ ਦੀ ਖ਼ਬਰ ਸੁਣ ਕੇ ਮੰਗਲਵਾਰ ਨੂੰ ਹੀ ਆਸਟ੍ਰੀਆ ਤੋਂ ਭਾਰਤ ਪਰਤੇ ਹਨ।


ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਚੰਡੀਗੜ੍ਹ `ਚ ਪਰਮਿੰਦਰ ਸਿੰਘ ਢੀਂਡਸਾ ਨਾਲ ਮੁਲਾਕਾਤ ਕੀਤੀ ਸੀ ਤੇ ਸੁਖਦੇਵ ਸਿੰਘ ਢੀਂਡਸਾ ਹੁਰਾਂ ਨਾਲ ਮੁਲਾਕਾਤ ਦੀ ਇੱਛਾ ਵੀ ਜ਼ਾਹਿਰ ਕੀਤੀ ਸੀ।


ਸ੍ਰੀ ਪਰਮਿੰਦਰ ਸਿੰਘ ਢੀਂਡਸਾ ਨੇ ‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੇ ਪਿਤਾ ਭਾਵ ਸੀਨੀਅਰ ਢੀਂਡਸਾ ਨੇ ਸਪੱਸ਼ਟ ਆਖਿਆ ਹੈ ਕਿ ਉਹ ਸਿਹਤ ਕਾਰਨਾਂ ਕਰ ਕੇ ਅਸਤੀਫ਼ਾ ਦੇ ਰਹੇ ਹਨ ਅਤੇ ਇਹ ਗੱਲ ਵੀ ਸਾਰੇ ਹੀ ਜਾਣਦੇ ਹਨ ਕਿ ਉਹ ਲੰਮੇ ਸਮੇਂ ਤੋਂ ਬੀਮਾਰੀ ਨਾਲ ਜੂਝ ਰਹੇ ਹਨ। ‘ਉਂਝ ਉਨ੍ਹਾਂ ਮੈਨੂੰ ਇਹੋ ਸਲਾਹ ਦਿੱਤੀ ਹੈ ਕਿ ਮੈਂ ਅਕਾਲੀ ਦਲ ਲਈ ਆਪਣਾ ਕੰਮ ਜਾਰੀ ਰੱਖਾਂ ਤੇ ਪਾਰਟੀ ਸਫ਼ਾਂ `ਚ ਆਪਣਾ ਸਥਾਨ ਹੋਰ ਵੀ ਮਜ਼ਬੂਤ ਬਣਾਵਾਂ। ਮੈਂ ਉਹ ਸਾਰੀਆਂ ਡਿਊਟੀਆਂ ਨਿਭਾਵਾਂਗਾ, ਜੋ ਵੀ ਪਾਰਟੀ ਮੈਨੂੰ ਸੌਂਪੇਗੀ।`


ਉਨ੍ਹਾਂ ਦੱਸਿਆ,‘ਮੈਂ ਮੰਗਲਵਾਰ ਨੂੰ ਪ੍ਰਕਾਸ਼ ਸਿੰਘ ਬਾਦਲ ਹੁਰਾਂ ਨੂੰ ਵੀ ਮਿਲਿਆ ਸਾਂ। ਉਨ੍ਹਾਂ ਮੈਨੂੰ ਆਖਿਆ ਸੀ ਕਿ ਉਹ ਢੀਂਡਸਾ ਜੀ ਨੂੰ ਮਿਲਣਾ ਚਾਹੁੰਦੇ ਹਨ ਪਰ ਹਾਲੇ ਉਹ ਪੰਜਾਬ ਤੋਂ ਬਾਹਰ ਗਏ ਹੋਏ ਹਨ ਤੇ ਹਾਲ ਦੀ ਘੜੀ ਉਹ ਮਿਲ ਨਹੀਂ ਸਕਣਗੇ। ਜਦੋਂ ਉਹ ਪੰਜਾਬ ਪਰਤ ਆਉਣਗੇ, ਤਦ ਉਹ ਜ਼ਰੂਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਮਿਲਣਗੇ।`

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dhindsa will not come at Sukhbir s Sangrur meeting