ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੜਤਾਲ ਕਾਰਨ ਪੰਜਾਬ ਚ ਡਾਇਲ-108 ਐਂਬੂਲੈਂਸ ਸੇਵਾ ਰਹੀ ਪ੍ਰਭਾਵਿਤ

ਹੜਤਾਲ ਕਾਰਨ ਪੰਜਾਬ ਚ ਡਾਇਲ-108 ਐਂਬੂਲੈਂਸ ਸੇਵਾ ਰਹੀ ਪ੍ਰਭਾਵਿਤ

ਸਟਾਫ਼ ਮੈਂਬਰਾਂ ਦੀ ਹੜਤਾਲ ਕਾਰਨ ਪੰਜਾਬ ਵਿੱਚ ‘ਡਾਇਲ 108` ਐਂਬੂਲੈਂਸ ਸੇਵਾ ਬੁੱਧਵਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ ਅਤੇ ਆਮ ਲੋਕਾਂ, ਖ਼ਾਸ ਕਰ ਕੇ ਮਰੀਜ਼ਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਡਾਢੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਹ ਸਟਾਫ਼ ਮੈਂਬਰ 12 ਘੰਟਿਆਂ ਤੱਕ ਹੜਤਾਲ `ਤੇ ਰਹੇ। ਇਸ ਸੇਵਾ ਨਾਲ ਜੁੜੇ 1,160 ਮੁਲਾਜ਼ਮ, ਜਿਨ੍ਹਾਂ ਵਿੱਚ ਡਰਾਇਵਰ ਤੇ ਈਐੱਮਟੀਜ਼ ਦੇ ਐਮਰਜੈਂਸੀ ਮੈਡੀਕਲ ਤਕਨੀਸ਼ੀਅਨ ਸ਼ਾਮਲ ਸਨ, ਸਵੇਰੇ 8 ਵਜੇ ਤੋਂ ਲੈ ਕੇ ਰਾਤੀਂ 8 ਵਜੇ ਤੱਕ ਹੜਤਾਲ `ਤੇ ਰਹੇ।


ਦਰਅਸਲ, ਇਹ ਐਂਬੂਲੈਂਸ ਸੇਵਾ ਇੱਕ ਪ੍ਰਾਈਵੇਟ ਕੰਪਨੀ ਜਿ਼ਕਿਤਜ਼ਾ ਹੈਲਥਕੇਅਰ ਲਿਮਿਟੇਡ (ਜੀਐੱਚਐੱਲ) ਚਲਾਉਂਦੀ ਹੈ। ਇਸ ਦੇ ਮੁਲਾਜ਼ਮਾਂ ਤੋਂ ਕਥਿਤ ਤੌਰ `ਤੇ ਕੁਝ ਵਧੇਰੇ ਘੰਟੇ ਕੰਮ ਲਿਆ ਜਾ ਰਿਹਾ ਦੱਸਿਆ ਜਾਂਦਾ ਹੈ।

ਮੁਲਾਜ਼ਮਾਂ ਤੋਂ ਇਸ ਵੇਲੇ 12 ਘੰਟੇ ਕੰਮ ਲਿਆ ਜਾ ਰਿਹਾ ਹੈ ਤੇ ਉਹ ਅੱਠ ਘੰਟਿਆਂ ਦੀ ਮੰਗ ਕਰ ਰਹੇ ਹਨ। ਉਹ ਉਨ੍ਹਾਂ ਕੁਝ ਮੁਲਾਜ਼ਮਾਂ ਦੀ ਬਹਾਲੀ ਦੀ ਮੰਗ ਵੀ ਕਰ ਰਹੇ ਹਨ, ਜਿਨ੍ਹਾਂ ਸਾਲ 2014 ਦੌਰਾਨ ਕੰਪਨੀ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਸੀ। ਇਸ ਦੇ ਨਾਲ ਹੀ ਮੁਲਾਜ਼ਮਾਂ ਦੇ ਤਬਾਦਲਿਆਂ ਦੇ ਹੁਕਮ ਵੀ ਵਾਪਸ ਲੇਣ ਦੀ ਮੰਗ ਕੀਤੀ ਜਾ ਰਹੀ ਹੈ।

ਜੀਵਨ ਰਕਸ਼ਕ ਭਾਰਤੀਆ ਐਂਬੂਲੈਂਸ ਕਰਮਚਾਰੀ ਫ਼ੈਡਰੇਸ਼ਨ ਦੇ ਰਾਸ਼ਟਰੀ ਪ੍ਰਧਾਨ ਬਿਕਰਮਜੀਤ ਸਿੰਘ ਸੈਨੀ ਨੇ ਕਿਹਾ ਕਿ ਉਨ੍ਹਾਂ ਦੀਆਂ ਤਨਖ਼ਾਹਾਂ ਪੰਜ ਸਾਲਾਂ ਤੋਂ ਵਧਾਈਆਂ ਨਹੀਂ ਗਈਆਂ ਹਨ ਤੇ ਤਨਖ਼ਾਹ ਹਰ ਵਾਰ ਦੇਰੀ ਨਾਲ ਮਿਲਦੀ ਹੈ। ‘‘ਅੱਜ 11 ਜੁਲਾਈ ਹੋ ਗਈ ਹੈ, ਸਾਨੂੰ ਅੱਜ ਤੱਕ ਤਨਖ਼ਾਹਾਂ ਨਹੀਂ ਮਿਲੀਆਂ।``

ਪੰਜਾਬ ਵਿੱਚ 240 ਅਜਿਹੀਆਂ ਐਂਬੂਲੈਂਸਾਂ ਚੱਲ ਰਹੀਆਂ ਹਨ; ਜਿਨ੍ਹਾਂ ਵਿੱਚੋਂ ਚਾਰ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਲੋਟ ਰੈਲੀ ਵਿੱਚ ਗਈਆਂ ਹੋਈਆਂ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dial 108 Ambulance services affected due to strike