ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਨੂੰ ਨਹੀਂ ਮਿਲਿਆ, ਸੁਖਬੀਰ ਬਾਦਲ ਝੂਠ ਬੋਲ ਰਹੇ ਹਨ: ਦਾਦੂਵਾਲ

ਕੈਪਟਨ ਨੂੰ ਨਹੀਂ ਮਿਲਿਆ, ਸੁਖਬੀਰ ਬਾਦਲ ਝੂਠ ਬੋਲ ਰਹੇ ਹਨ: ਦਾਦੂਵਾਲ

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ (ਸਮਾਨਾਂਤਰ) ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਉਹ ਬੀਤੀ 26 ਅਗਸਤ ਨੂੰ ਚੰਡੀਗੜ੍ਹ `ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਮਿਲੇ ਅਤੇ ਇਸ ਮਾਮਲੇ `ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲਾਏ ਜਾ ਰਹੇ ਦੋਸ਼ ਬਿਲਕੁਲ ਝੂਠੇ ਹਨ।


ਸ੍ਰੀ ਦਾਦੂਵਾਲ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਉਨ੍ਹਾਂ ਦੀਆਂ ਜਿਹੜੀਆਂ ਤਸਵੀਰਾਂ ਅਕਾਲੀ ਆਗੂਆਂ ਵੱਲੋਂ ਇੱਧਰ-ਉੱਧਰ ਭੇਜੀਆਂ ਜਾ ਰਹੀਆਂ ਹਨ, ਉਹ ਬੀਤੀ 6 ਜੂਨ ਦੀਆਂ ਹਨ, ਜਦੋਂ ਉਹ ਬਰਗਾੜੀ ਮੋਰਚੇ `ਤੇ ਡਟੀਆਂ ਜੱਥੇਬੰਦੀਆਂ ਦੇ ਇੱਕ ਵਫ਼ਦ ਨਾਲ ਉਨ੍ਹਾਂ ਨੁੰ ਮਿਲੇ ਸਨ।


ਸ੍ਰੀ ਦਾਦੂਵਾਲ ਨੇ ਇਹ ਵੀ ਕਿਹਾ,‘ਸੁਖਬੀਰ ਬਾਦਲ ਹੁਣ ਇਹ ਇਲਜ਼ਾਮ ਵੀ ਲਾ ਰਹੇ ਹਨ ਕਿ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਨੇ ਮੇਰੇ ਬੈਂਕ ਖਾਤੇ `ਚ 16 ਕਰੋੜ ਰੁਪਏ ਜਮ੍ਹਾ ਕਰਵਾਏ ਹਨ, ਇਹ ਬਿਲਕੁਲ ਝੂਠ ਹੈ। ਸੁਖਬੀਰ ਬਾਦਲ ਜਾਂ ਤਾਂ ਆਪਣੇ ਦੋਸ਼ ਨੂੰ ਸਿੱਧ ਕਰਨ ਤੇ ਜਾਂ ਐਂਵੇਂ ਝੂਠੇ ਦੋਸ਼ ਲਾਉਣ ਲਈ ਮਾਫ਼ੀ ਮੰਗਣ।`


ਸ੍ਰੀ ਦਾਦੂਵਾਲ ਨੇ ਪੰਜਾਬ ਵਿਧਾਨ ਸਭਾ ਦੇ ਉਸ ਮਤੇ ਦੀ ਸ਼ਲਾਘਾ ਕੀਤੀ, ਜਿਸ ਰਾਹੀਂ ਸੂਬੇ `ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਸੀਬੀਆਈ ਤੋਂ ਵਾਪਸ ਲੈ ਲਈ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਨੂੰ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ `ਤੇ ਸਾਰੇ ਦੋਸ਼ੀ ਵਿਅਕਤੀਆਂ ਖਿ਼ਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।


ਇਸ ਦੌਰਾਨ ਅੱਜ ਬਾਜਾਖਾਨਾ ਪੁਲਿਸ ਥਾਣੇ `ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਖਿ਼ਲਾਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂਅ ਦੀ ਕਥਿਤ ਬੇਅਦਬੀ ਦੀ ਡੀਡੀਆਰ (ਰੋਜ਼ਨਾਮਚਾ) ਦਰਜ ਕਰਵਾਈ ਗਈ। ਬੀਤੇ ਕੱਲ੍ਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਰੱਦ ਕਰਨ ਦੇ ਨਾਂਅ ਹੇਠ ਅਕਾਲੀ ਆਗੂਆਂ ਨੇ ਉਸ ਰਿਪੋਰਟ ਨੂੰ ਆਪਣੇ ਪੈਰਾਂ ਹੇਠ ਰੋਲਿ਼ਆ ਸੀ। ਇਹ ਡੀਡੀਆਰ ਦਰਜ ਕਰਵਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਉਸ ਰਿਪੋਰਟ ਵਿੱਚ ਕਈ ਥਾਂਵਾਂ `ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿ਼ਕਰ ਹੈ ਪਰ ਅਕਾਲੀਆਂ ਨੇ ਉਸ ਰਿਪੋਰਟ ਨੂੰ ਜਾਣਬੁੱਝ ਕੇ ਆਪਣੇ ਪੈਰਾਂ ਹੇਠ ਰੋਲਿ਼ਆ। ਇੰਝ ਅਕਾਲੀ ਆਗੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂਅ ਪ੍ਰਤੀ ਬੇਅਦਬੀ ਦਰਸਾਈ। ਅਜਿਹੀ ਭਾਵਨਾ ਅੱਜ ਬਹੁਤ ਸਾਰੇ ਆਮ ਲੋਕਾਂ ਵਿੱਚ ਵੀ ਪਾਈ ਜਾ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:didnt meet Captain Sukhbir is lying says Daduwal