ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਸ਼ਲ ਮੀਡੀਆ ’ਤੇ ਉੱਭਰ ਕੇ ਸਾਹਮਣੇ ਆਈ ਪੰਜਾਬ ਭਾਜਪਾ ਦੀ ਧੜੇਬੰਦੀ

ਸੋਸ਼ਲ ਮੀਡੀਆ ’ਤੇ ਉੱਭਰ ਕੇ ਸਾਹਮਣੇ ਆਈ ਪੰਜਾਬ ਭਾਜਪਾ ਦੀ ਧੜੇਬੰਦੀ

ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਬਣਨ ਤੋਂ ਬਾਅਦ ਸਿਆਸੀ ਸਮੀਕਰਨ ਬਦਲਦੇ ਜਾ ਰਹੇ ਹਨ ਅਤੇ ਧੜੇਬੰਦੀਆਂ ਵੀ ਉੱਭਰ ਆਈਆਂ ਹਨ

 

 

ਨੰਗਲ ਤੋ ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਚੋਣ ਲੜ ਕੇ ਵਿਧਾਇਕ ਵੀ ਬਣਦੇ ਰਹੇ ਹਨ ਤੇ ਪੰਜਾਬ ਦੇ ਕਈ ਮਹਿਕਮਿਆਂ ਦੀ ਅਕਾਲੀ ਭਾਜਪਾ ਸਰਕਾਰ ਮੰਤਰੀ ਵੀ ਰਹੇ ਹਨ। ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਇੱਕ ਧੜੇ ਨੇ ਉਨ੍ਹਾਂ ਦੀ ਟਿਕਟ ਕਟਵਾ ਕੇ ਡਾ ਪਰਮਿੰਦਰ ਸ਼ਰਮਾ ਨੂੰ ਦਿਵਾ ਦਿੱਤੀ ਸੀ ਅਤੇ ਉਹ ਹਾਰ ਗਏ ਸਨ ਉਸ ਤੋਂ ਬਾਅਦ ਕਥਿਤ ਤੌਰ ਤੇ ਪਰਮਿੰਦਰ ਸਮਰਥਕਾਂ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਸੀ ਕਿ ਹੁਣ ਮਦਨ ਮੋਹਨ ਮਿੱਤਲ ਦਾ ਨਾਮ ਲੇਵਾ ਕੋਈ ਨਹੀਂ ਰਿਹਾ , ਪਰ ਕੱਲ੍ਹ ਪੰਜਾਬ ਭਾਜਪਾ ਦੇ ਪ੍ਰਧਾਨ ਦੇ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਵਟਸਐਪ ਗਰੁੱਪ ''ਸਮਾਜ ਸੇਵਕ" ਪੰਜਾਬ ਤੇ ਰੱਜ ਕੇ ਨਾਅਰੇਬਾਜ਼ੀ ਹੋਈ ਰਾਤ ਨੂੰ 10 ਵੱਜ ਕੇ 16 ਮਿੰਟ ਤੋਂ ਸ਼ੁਰੂ ਹੋਈ ਇਹ ਨਾਅਰੇਬਾਜ਼ੀ ਅੱਜ ਸਵੇਰ ਤੱਕ ਚੱਲੀ ਜਿਸ ਵਿੱਚ ਭਾਜਪਾ ਆਗੂ ਰਣਧੀਰ ਧੀਰੀ ਵੱਲੋਂ ਡਾ ਪਰਮਿੰਦਰ ਸ਼ਰਮਾ ਜਿੰਦਾਬਾਦ ਦੇ ਨਾਅਰੇ ਲਗਾਏ ਕਿ ਜਦੋਂ ਕਿ ਦੂਸਰੇ ਪਾਸੇ ਭਾਜਪਾ ਆਗੂ ਵਿਪਨ ਸ਼ਰਮਾ ਦੇ ਬੇਟੇ ਅਮਿਤ ਸ਼ਰਮਾ ਵੱਲੋਂ ਮਦਨ ਮੋਹਨ ਮਿੱਤਲ ਦੇ ਨਾਅਰੇ ਲਗਾਏ ਗਏ।

ਸੋਸ਼ਲ ਮੀਡੀਆ ’ਤੇ ਉੱਭਰ ਕੇ ਸਾਹਮਣੇ ਆਈ ਪੰਜਾਬ ਭਾਜਪਾ ਦੀ ਧੜੇਬੰਦੀ

 

ਰਾਤ 10 ਵਜੇ ਇਹ ਚੈਟ ਹੋਰ ਵੀ ਰੋਮਾਂਚਕ ਹੋ ਗਈ ਜਦੋਂ ਡਾ ਪਰਮਿੰਦਰ ਸ਼ਰਮਾ ਦੇ ਬੇਟੇ ਐਡਵੋਕੇਟ ਵਿਨਾਇਕ ਸ਼ਰਮਾ ਨੇ ਕੁਮੈਂਟ ਪਾ ਦਿੱਤਾ ਕਿ "ਪਾਰਟੀ ਸਭ ਕੁਝ ਵਿਅਕਤੀ ਨਹੀਂ ,ਕੱਟੀ ਪਤੰਗ ਦੀ ਚਿੰਤਾ ਨਾ ਕਰੋ ਸਾਥੀਓ" ਇਹ ਤੰਜ ਲਗਾਉਣ ਤੋਂ ਬਾਅਦ ਉਹ ਵੀ ਗਰੁੱਪ ਵਿੱਚੋਂ ਬਾਹਰ ਹੋ ਗਏ ਗਰੁੱਪ ਵਿੱਚ ਕੁਝ ਲੋਕਾਂ ਨੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਮਾਮਲਾ ਸ਼ਾਂਤ ਨਾ ਹੋਇਆ।

 

 

ਕੁਲਵਿੰਦਰ ਭਾਟੀਆ ਦੀ ਰਿਪੋਰਟ ਮੁਤਾਬਕ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਨਗਰ ਕੌਂਸਲ ਦੀਆਂ ਚੋਣਾਂ ਸਿਰ ਤੇ ਹਨ ਅਤੇ ਜੇਕਰ ਅਜਿਹੇ ਸਮੇਂ ਵਿੱਚ ਭਾਜਪਾ ਸ਼੍ਰੀ ਮਦਨ ਮੋਹਨ ਮਿੱਤਲ ਨੂੰ ਨਜ਼ਰਅੰਦਾਜ਼ ਕਰਦੀ ਹੈ ਤਾਂ ਪਾਰਟੀ ਨੂੰ ਨੰਗਲ ਵਿੱਚ ਬਹੁਤ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ ਕਿਉਂਕਿ ਉਨ੍ਹਾਂ ਦੇ ਸਮਰਥਕ ਅੱਜ ਵੀ ਵੱਡੀ ਗਿਣਤੀ ਵਿੱਚ ਹਨ

 

 

ਇੱਥੇ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ ਕੱਲ੍ਹ ਸਵੇਰ ਤੋਂ ਹੀ ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਨਿਯੁਕਤੀ ਨੂੰ ਲੈ ਕੇ ਚੰਡੀਗੜ੍ਹ ਤੋਂ ਛਪੀ ਇੱਕ ਖ਼ਬਰ ਚੱਲ ਰਹੀ ਸੀ ਜਿਸ ਵਿੱਚ ਉਨ੍ਹਾਂ ਨੂੰ ਪ੍ਰਧਾਨ ਬਣਾਓਣ ਵਿੱਚ ਸ੍ਰੀ ਮਦਨ ਮੋਹਨ ਮਿੱਤਲ ਦਾ ਅਹਿਮ ਹੱਥ ਦੱਸਿਆ ਜਾ ਰਿਹਾ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Differences emerged in Punjab BJP on Social Media Platform