ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿਲਪ੍ਰੀਤ ਸਿੰਘ ਢਾਹਾਂ ਦੇ ਬੈਗ ਚੋਂ ਮਿਲੀਆਂ ਵਿਆਗਰਾ, ਬੰਦੂਕਾਂ ਤੇ ਹੈਰੋਇਨ, ਉਸ ਦੀ ਜਿ਼ੰਦਗੀ ਚ ਕੌਣ ਸਨ ਦੋ ਔਰਤਾਂ?

ਮੋਹਾਲੀ `ਚ ਦੋ ਔਰਤਾਂ ਨੂੰ ਅਦਾਲਤ `ਚ ਲਿਜਾਂਦੇ ਸਮੇਂ

ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਨਾਲ ਕਥਿਤ ਸਬੰਧਾਂ ਕਾਰਨ ਗ੍ਰਿਫ਼ਤਾਰ ਕੀਤੀਆਂ ਗਈਆਂ ਦੋ ਭੈਣਾਂ ਹਰਪ੍ਰੀਤ ਕੌਰ (42) ਅਤੇ ਰੁਪਿੰਦਰ ਕੌਰ ਉਰਫ਼ ਰੂਬੀ (38) ਦੀ ਭੂਮਿਕਾ ਵੀ ਅਹਿਮ ਜਾਪਦੀ ਹੈ। ਦਿਲਪ੍ਰੀਤ ਸਿੰਘ ਨੂੰ ਮੰਗਲਵਾਰ ਨੂੰ ਚੰਡੀਗੜ੍ਹ `ਚ ਪੰਜਾਬ ਦੇ ਵਿਸ਼ੇਸ਼ ਆਪ੍ਰੇਸ਼ਨ ਸੈੱਲ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਦੋਵੇਂ ਭੈਣਾਂ ਨੂੰ ਮੰਗਲਵਾਰ ਨੂੰ ਵਿਸ਼ੇਸ਼ ਸੈੱਲ ਵੱਲੋਂ ਮੋਹਾਲੀ ਦੀ ਅਦਾਲਤ `ਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ ਪੰਜ ਦਿਨਾਂ ਦੇ ਪੁਲਿਸ ਰਿਮਾਂਡ ਵਿੱਚ ਭੇਜ ਦਿੱਤਾ ਗਿਆ ਹੈ।

26 ਸਾਲਾ ਦਿਲਪ੍ਰੀਤ ਸਿੰਘ ਬਾਬਾ ਰੋਪੜ ਜਿ਼ਲ੍ਹੇ `ਚ ਨੂਰਪੁਰ ਬੇਦੀ ਲਾਗਲੇ ਪਿੰਡ ਢਾਹਾਂ ਦਾ ਜੰਮਪਲ ਹੈ ਤੇ ਉਸ ਉੱਤੇ ਕਤਲ, ਫਿ਼ਰੌਤੀ, ਡਕੈਤੀ ਤੇ ਲੁੱਟਾਂ-ਖੋਹਾਂ ਦੇ 30 ਦੇ ਲਗਭਗ ਮਾਮਲੇ ਦਰਜ ਹਨ। ਦਿਲਪ੍ਰੀਤ ਇਸ ਵੇਲੇ ਦੋਵੇਂ ਭੈਣਾਂ ਨਾਲ ਰਹਿ ਰਿਹਾ ਸੀ।

ਹਰਪ੍ਰੀਤ ਕੌਰ ਨਵਾਂ ਸ਼ਹਿਰ `ਚ ਰਹਿੰਦੀ ਹੈ, ਜਦ ਕਿ ਰੁਪਿੰਦਰ ਕੌਰ ਚੰਡੀਗੜ੍ਹ ਦੇ ਸੈਕਟਰ 38 `ਚ ਕਿਰਾਏ ਦੇ ਇੱਕ ਮਕਾਨ ਵਿੱਚ ਰਹਿ ਰਹੀ ਸੀ। ਉਂਝ ਉਹ ਹੁਸਿ਼ਆਰਪੁਰ ਦੀ ਹੈ। ਉਨ੍ਹਾਂ ਦੇ ਪਿਤਾ ਪੰਜਾਬ ਦੇ ਆਡੀਟਰਲ ਜਨਰਲ ਦੇ ਦਫ਼ਤਰ ਵਿੱਚ ਕੰਮ ਕਰਦੇ ਰਹੇ ਹਨ। ਹਰਪ੍ਰੀਤ ਕੌਰ ਤੇ ਰੁਪਿੰਦਰ ਕੌਰ ਉਰਫ਼ ਰੂਬੀ ਕਿਉਂਕਿ ਵੱਖੋ-ਵੱਖਰੇ ਸ਼ਹਿਰਾਂ `ਚ ਰਹਿ ਰੀਆਂ ਸਨ, ਇਸੇ ਲਈ ਉਨ੍ਹਾਂ ਦੋਵਾਂ ਨੂੰ ਸ਼ਾਇਦ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਜਿਸ ਵਿਅਕਤੀ ਦਿਲਪ੍ਰੀਤ ਸਿੰਘ ਦਾ ਨਾਂਅ ਪੰਜਾਬ ਪੁਲਿਸ ਦੀ ਗੈਂਗਸਟਰਾਂ ਦੀ 17-ਏ ਵਰਗ ਦੀ ਸੂਚੀ ਵਿੱਚ ਸ਼ਾਮਲ ਹੈ, ਉਹ ਇੱਕੋ ਸਮੇਂ ਉਨ੍ਹਾਂ ਦੋਵਾਂ ਨਾਲ ਰਹਿ ਰਿਹਾ ਸੀ।

ਸੂਤਰਾਂ ਅਨੁਸਾਰ ਦੋ ਹੋਰ ਵਿਅਕਤੀਆਂ ਨੂੰ ਵੀ ਮੁੱਲਾਂਪੁਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ `ਤੇ ਗੈਂਗਸਟਰ ਦਿਲਪ੍ਰੀਤ ਸਿੰਘ ਨੂੰ ਪਨਾਹ ਦੇਣ ਦਾ ਦੋਸ਼ ਹੈ। ਇਹ ਦੋਵੇਂ ਕਾਰੋਬਾਰੀ ਦੰਸੇ ਜਾਂਦੇ ਹਨ, ਜਿਨ੍ਹਾਂ ਨੇ ਬੀਤੀ 13 ਅਪ੍ਰੈਲ ਨੂੰ ਪੰਜਾਬੀ ਗਾਇਕ ਪਰਮੀਸ਼ ਵਰਮਾ `ਤੇ ਗੋਲ਼ੀ ਮਾਰਨ ਤੋਂ ਬਾਅਦ ਦਿਲਪ੍ਰੀਤ ਨੂੰ ਪਨਾਹ ਦਿੱਤੀ ਸੀ।

ਏਆਈਜੀ ਇੰਟੈਲੀਜੈਂਸ (ਪੰਜਾਬ) ਵਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਰੁਪਿੰਦਰ ਕੌਰ ਉਰਫ਼ ਰੂਬੀ ਦੇ ਘਰੋਂ ਪੁਲਿਸ ਛਾਪੇ ਦੌਰਾਨ ਦਿਲਪ੍ਰੀਤ ਦੇ ਦੋ ਬੈਗ ਮਿਲੇ ਹਨ, ਉਨ੍ਹਾਂ ਵਿੱਚ ਕੱਪੜਿਆਂ ਤੋਂ ਇਲਾਵਾ ਵਿਆਗਰਾ ਤੇ ਆਯੁਰਵੇਦਿਕ ਦਵਾਈ ਸਿ਼ਲਾਜੀਤ ਦੀਆਂ ਬੋਤਲਾਂ (ਜਿਨ੍ਹਾਂ ਦੀ ਵਰਤੋਂ ਸੈਕਸੂਅਲ ਕਾਰਗੁਜ਼ਾਰੀ ਵਧਾਉਣ ਲਈ ਕੀਤੀ ਜਾਂਦੀ ਹੈ) ਵੀ ਮਿਲੀਆਂ ਹਨ।

ਪੁਲਿਸ ਨੂੰ ਨਵਾਂਸ਼ਹਿਰ ਸਥਿਤ ਹਰਪ੍ਰੀਤ ਕੌਰ ਦੇ ਘਰੋਂ ਛਾਪਿਆਂ ਦੌਰਾਨ ਇੱਕ ਕਿਲੋਗ੍ਰਾਮ ਹੈਰੋਇਨ, .12 ਬੋਰ ਦੀ ਪੰਪ ਐਕਸ਼ਨ ਗੰਨ, .30 ਬੋਰ ਦੀ ਪਿਸਤੌਲ, 40 ਅਣਚੱਲੇ ਕਾਰਤੂਸ ਅਤੇ ਭਾਰ ਤੋਲਣ ਵਾਲੀ ਇੱਕ ਡਿਜੀਟਲ ਮਸ਼ੀਨ ਜਿਹੀਆਂ ਵਸਤਾਂ ਵੀ ਬਰਾਮਦ ਹੋਈਆਂ ਹਨ।

ਮੋਹਾਲੀ ਦੇ ਫ਼ੇਸ-1 ਸਥਿਤ ਐੱਸਐੱਸਓਸੀ ਪੁਲਿਸ ਥਾਣੇ ਵਿੱਚ ਭਾਰਤੀ ਦੰਡ ਸੰਘਤਾ ਦੀਆਂ ਧਾਰਾਵਾਂ 212 ਤੇ 216 ਦੇ ਨਾਲ-ਨਾਲ ਐੱਨਡੀਪੀਐੱਸ ਕਾਨੂੰਨ ਤੇ ਹਥਿਆਰਾਂ ਨਾਲ ਸਬੰਧਤ ਕਾਨੂੰਨ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਫਿਰੌਤੀਆਂ ਤੇ ਸੁਪਾਰੀ ਲੈ ਕੇ ਕਤਲ ਕਰਨ ਲਈ ਬਦਨਾਮ ਰਹੇ ਦਿਲਪ੍ਰੀਤ ਸਿੰਘ ਦੇ ਪਿਤਾ ਇੱਕ ਵੈਟਰਨਰੀ ਇੰਸਪੈਕਟਰ ਸਨ, ਜਿਨ੍ਹਾਂ ਦਾ ਦੇਹਾਂਤ 2017 `ਚ ਹੋ ਗਿਆ ਸੀ। ਦਿਲਪ੍ਰੀਤ ਸਿੰਘ ਨੇ 10ਵੀਂ ਤੱਕ ਦੀ ਪੜ੍ਹਾਈ ਆਪਣੇ ਪਿੰਡ ਦੇ ਡੀਏਵੀ ਸਕੂਲ ਤੋਂ ਮੁਕੰਮਲ ਕੀਤੀ ਸੀ ਅਤੇ ਫਿਰ ਪੌਲੀਟੈਕਨੀਕ ਕਾਲਜ ਵਿੱਚ ਦਾਖ਼ਲਾ ਲੈ ਲਿਆ ਸੀ ਪਰ ਉਸ ਨੇ ਆਪਣਾ ਕੋਰਸ ਅਧਵਾਟੇ ਹੀ ਛੱਡ ਦਿੱਤਾ ਸੀ। ਉਹ ਜਦੋਂ ਆਪਣੀ ਗਭਰੇਟ ਅਵਸਥਾ `ਚ ਹੀ ਸੀ, ਉਸ `ਤੇ ਉਸ ਦੇ ਆਪਣੇ ਪਿੰਡ `ਚ ਹੀ ਇੱਕ ਹਮਲਾ ਹੋਇਆ ਸੀ; ਦੱਸਿਆ ਜਾਂਦਾ ਹੈ ਕਿ ਉਸ ਤੋਂ ਬਾਅਦ ਹੀ ਉਸ ਨੇ ਅਪਰਾਧ ਦੀ ਦੁਨੀਆ ਵਿੱਚ ਪੈਰ ਧਰਨਾ ਸ਼ੁਰੂ ਕਰ ਦਿੱਤਾ ਸੀ।

ਹਰਪ੍ਰੀਤ ਕੌਰ ਦੋ ਬੱਚਿਆਂ ਦੀ ਮਾਂ ਹੈ, ਜੋ ਸਕੂਲ `ਚ ਪੜ੍ਹਦੇ ਹਨ। ਉਸ ਨੇ 12ਵੀਂ ਜਮਾਤ ਤੱਕ ਦੀ ਪੜ੍ਹਾਈ ਕੀਤੀ ਹੈ ਤੇ ਆਪਣਾ ਬੂਟੀਕ ਚਲਾਉਂਦੀ ਹੈ। ਉਸ ਦੇ ਪਤੀ ਦਾ ਦੇਹਾਂਤ 2009 `ਚ ਦਿਲ ਦੀ ਧੜਕਣ ਰੁਕ ਜਾਣ ਕਾਰਨ ਹੋ ਗਿਆ ਸੀ। ਪਤਾ ਲੱਗਾ ਹੈ ਕਿ ਦਿਲਪ੍ਰੀਤ ਸਿੰਘ ਅਕਸਰ ਉਸ ਨੂੰ ਮਿਲਣ ਲਈ ਆਉਂਦਾ ਰਹਿੰਦਾ ਸੀ। ਕੁਝ ਪੁਲਿਸ ਅਧਿਕਾਰੀਆਂ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ `ਤੇ ਦੱਸਿਆ ਕਿ ਦਿਲਪ੍ਰੀਤ ਸਿੰਘ ਪਿਛਲੇ ਚਾਰ ਮਹੀਨਿਆਂ ਤੋਂ ਚੰਡੀਗੜ੍ਹ ਦੇ ਸੈਕਟਰ 38 ਸਥਿਤ ਘਰ ਵਿੱਚ ਰੁਪਿੰਦਰ ਕੌਰ ਉਰਫ਼ ਰੂਬੀ ਨਾਲ ਰਹਿ ਰਿਹਾ ਸੀ। ਰੁਪਿੰਦਰ ਕੌਰ ਆਪਣੇ ਪਤੀ ਤੋਂ ਵੱਖ ਰਹਿੰਦੀ ਹੈ ਤੇ ਉਸ ਦੇ ਵੀ ਦੋ ਬੱਚੇ ਹਨ, ਜੋ ਸਕੂਲ `ਚ ਪੜ੍ਹਦੇ ਹਨ। ਰੁਪਿੰਦਰ ਗ੍ਰੈਜੂਏਟ ਹੈ ਤੇ ਆਪਣਾ ਕੰਪਿਊਟਰ ਦਾ ਕਾਰੋਬਾਰ ਚਲਾਉਂਦੀ ਰਹੀ ਹੈ।

ਇਨ੍ਹਾਂ ਦੋਵੇਂ ਭੈਣਾ ਦਾ ਇੱਕ ਭਰਾ ਅਧਿਆਪਕ ਹੈ।

ਰੁਪਿੰਦਰ ਕੌਰ ਤੇ ਹਰਪ੍ਰੀਤ ਕੌਰ ਦੋਵਾਂ ਨੇ ਪਿਆਰ-ਵਿਆਹ ਰਚਾਏ ਸਨ। ਦਿਲਪ੍ਰੀਤ ਸਿੰਘ ਦੀ ਹਰਪ੍ਰੀਤ ਕੌਰ ਨਾਲ ਮੁਲਾਕਾਤ ਦੋਵਾਂ ਦੇ ਇੱਕ ਸਾਂਝੇ ਦੋਸਤ ਰਾਹੀਂ ਹੋਈ ਸੀ ਤੇ ਉਨ੍ਹਾਂ ਨੇ ਇੱਕ-ਦੂਜੇ ਦੇ ਫ਼ੋਨ ਨੰਬਰ ਲੈ ਲਏ ਸਨ ਤੇ ਇੰਝ ਉਨ੍ਹਾਂ ਦੇ ਆਪਸੀ ਸਬੰਧ ਪੀਡੇ ਹੁੰਦੇ ਚਲੇ ਗਏ।

ਹਾਲੇ ਇਹ ਸਪੱਸ਼ਟ ਨਹੀਂ ਹੋਇਆ ਕਿ ਉਸ ਦੀ ਛੋਟੀ ਭੈਣ ਰੁਪਿੰਦਰ ਕੌਰ ਉਰਫ਼ ਰੂਬੀ ਨਾਲ ਦਿਲਪ੍ਰੀਤ ਕਿਵੇਂ ਮਿਲਿਆ, ਜੋ ਪਹਿਲਾਂ ਲੁਧਿਆਣਾ `ਚ ਰਹਿੰਦੀ ਸੀ ਅਤੇ ਬਾਅਦ `ਚ ਚੰਡੀਗੜ੍ਹ ਆ ਗਈ ਸੀ।

ਇਸ ਮਾਮਲੇ ਦੀ ਜਾਂਚ ਕਰ ਰਹ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ,‘‘ਹਰਪ੍ਰੀਤ ਕੌਰ ਨੇ ਹਾਲੇ ਪਿੱਛੇ ਜਿਹੇ ਹੀ ਪਤਾ ਲੱਗਿਆ ਸੀ ਕਿ ਦਿਲਪ੍ਰੀਤ ਸਿੰਘ ਦੇ ਉਸ ਦੀ ਛੋਟੀ ਭੈਣ ਨਾਲ ਵੀ ਸਬੰਧ ਹਨ। ਪਹਿਲਾਂ ਹਰਪ੍ਰੀਤ ਕੌਰ ਦੇ ਬੱਚਿਆਂ ਨੇ ਵੀ ਗੈਂਗਸਟਰ ਨਾਲ ਉਸ ਦੇ ਸਬੰਧਾਂ `ਤੇ ਇਤਰਾਜ਼ ਕੀਤਾ ਸੀ ਪਰ ਰੂਬੀ ਦੇ ਬੱਚਿਆਂ ਨੇ ਇਸ ਸਬੰਧ ਨੂੰ ਪ੍ਰਵਾਨ ਕਰ ਲਿਆ ਸੀ।``

ਰੂਬੀ ਦੇ ਬੱਚਿਆਂ ਦੀ ਦੇਖਭਾਲ ਹੁਣ ਕੁਝ ਰਿਸ਼ਤੇਦਾਰਾਂ ਵੱਲੋਂ ਕੀਤੀ ਜਾ ਰਹੀ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dilpreet Bags have viagra in bags guns and heroin