ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

17 ਮਹੀਨੇ ਪਹਿਲਾਂ ਰਾਏਕੋਟ ਤੋਂ ਖੋਹੀ ਗਈ ਕਾਰ ਵਰਤ ਰਿਹਾ ਸੀ ਦਿਲਪ੍ਰੀਤ

17 ਮਹੀਨੇ ਪਹਿਲਾਂ ਰਾਏਕੋਟ ਤੋਂ ਖੋਹੀ ਗਈ ਕਾਰ ਵਰਤ ਰਿਹਾ ਸੀ ਦਿਲਪ੍ਰੀਤ

-- ਜਾਅਲੀ ਰਜਿਸਟ੍ਰੇਸ਼ਨ ਨੰਬਰ ਪਲੇਟ ਵੀ ਲਾਈ ਹੋਈ ਸੀ

 

ਸੋਮਵਾਰ ਨੂੰ ਚੰਡੀਗੜ੍ਹ `ਚ ਗ੍ਰਿਫ਼ਤਾਰ ਕੀਤਾ ਗਿਆ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ (26) ਲੁਧਿਆਣਾ ਜਿ਼ਲ੍ਹੇ ਦੇ ਕਸਬੇ ਰਾਏਕੋਟ ਤੋਂ 17 ਮਹੀਨੇ ਪਹਿਲਾਂ ਚੋਰੀ ਹੋਈ ਕਾਰ ਵਰਤਦਾ ਰਿਹਾ। ਉਸ ਨੇ ਚਿੱਟੇ ਰੰਗ ਦੀ ਉਸ ਸਵਿਫ਼ਟ ਕਾਰ `ਤੇ ਜਾਅਲੀ ਰਜਿਸਟ੍ਰੇਸ਼ਨ ਨੰਬਰ ਦੀ ਪਲੇਟ ਲਾਈ ਹੋਈ ਸੀ। ਇਹ ਜਾਣਕਾਰੀ ਪੁਲਿਸ ਨੇ ਜਾਰੀ ਕੀਤੀ ਹੈ।


ਖ਼ੁਫ਼ੀਆ ਮਾਮਲਿਆਂ ਬਾਰੇ ਅਸਿਸਟੈਂਟ ਇੰਸਪੈਕਟਰ ਜਨਰਲ (ਏਆਈਜੀ -ਇੰਟੈਲੀਜੈਂਸ) ਵਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਫ਼ਰਵਰੀ 2017 `ਚ ਇਹ ਕਾਰ ਬੰਦੂਕ ਦੀ ਨੋਕ `ਤੇ ਰਾਏਕੋਟ ਤੋਂ ਖੋਹੀ ਗਈ ਸੀ। ਪੁਲਿਸ ਸੂਤਰਾਂ ਨੇ ਇਹ ਵੀ ਦੱਸਿਆ ਕਿ ਇਹ ਕਾਰ ਉਸ ਵਾਰਦਾਤ ਤੋਂ ਸਿਰਫ਼ ਇੱਕ ਦਿਨ ਪਹਿਲਾਂ ਹੀ ਖ਼ਰੀਦੀ ਗਈ ਸੀ।


ਸੋਮਵਾਰ ਨੂੰ ਜਦੋਂ ਚੰਡੀਗੜ੍ਹ ਦੇ ਸੇਕਟਰ 43 ਸਥਿਤ ਬੱਸ ਅੱਡੇ ਦੇ ਪਿਛਲੇ ਪਾਸੇ ਸੰਖੇਪ ਜਿਹੇ ਮੁਕਾਬਲੇ ਤੋਂ ਬਾਅਦ ਦਿਲਪ੍ਰੀਤ ਸਿੰਘ ਢਾਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਤਦ ਵੀ ਉਹ ਉਹੀ ਰਾਏਕੋਟ ਤੋਂ ਖੋਹੀ ਗਈ ਕਾਰ ਹੀ ਚਲਾ ਰਿਹਾ ਸੀ। ਪੰਜਾਬ ਖ਼ੁਫ਼ੀਆ ਵਿਭਾਗ ਦੇ ਵਿਸ਼ੇਸ਼ ਆਪਰੇਸ਼ਨ ਸੈੱਲ ਦੀ ਇੱਕ ਸਾਂਝੀ ਟੀਮ ਅਤੇ ਜਲੰਧਰ ਪੁਲਿਸ ਨੇ ਚੰਡੀਗੜ੍ਹ ਪੁਲਿਸ ਦੇ ਸਹਿਯੋਗ ਨਾਲ ਦਿਲਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ।


ਉਸ ਮੁਕਾਬਲੇ `ਚ ਗੈਂਗਸਟਰ ਦੇ ਪੱਟ `ਤੇ ਗੋਲ਼ੀ ਲੱਗੀ ਸੀ। ਇਸ ਵੇਲੇ ਉਹ ਚੰਡੀਗੜ੍ਹ ਸਥਿਤ ਪੀਜੀਆਈ `ਚ ਜ਼ੇਰੇ ਇਲਾਜ ਹੈ।


ਰਾਏਕੋਟ `ਚ ਰਹਿੰਦੇ ਸਵਿਫ਼ਟ ਕਾਰ ਦੇ ਮਾਲਕ ਜਤਿੰਦਰ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਈ ਆਪਣੀ ਸਿ਼ਕਾਇਤ ਵਿੱਚ ਦੱਸਿਆ ਸੀ ਕਿ ਚਾਰ ਵਿਅਕਤੀਆਂ ਨੇ ਬੰਦੂਕ ਦੀ ਨੋਕ `ਤੇ ਉਸ ਤੋਂ ਕਾਰ ਖੋਹ ਲਈ ਸੀ। ਉਹ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਇਟਲੀ ਤੋਂ ਪਰਤਿਆ ਸੀ ਅਤੇ ਵਾਰਦਾਤ ਵਾਪਰਨ ਵੇਲੇ ਉਹ ਗੁਰਦੁਆਰਾ ਸਾਹਿਬ `ਚ ਮੱਥਾ ਟੇਕ ਕੇ ਪਰਤ ਰਿਹਾ ਸੀ।


ਪੀਜੀਆਈ ਦੇ ਡਾਕਟਰਾਂ ਅਨੁਸਾਰ ਬੁੱਧਵਾਰ ਨੂੰ ਦੱਸਿਆ ਕਿ ਗੋਲੀ ਲੱਗਣ ਕਾਰਨ ਦਿਲਪ੍ਰੀਤ ਸਿੰਘ ਦੀ ਪੱਟ ਦੀ ਹੱਡੀ ਗੋਡੇ ਕੋਲੋਂ ਟੁੱਟ ਗਈ ਹੈ। ਉਸ ਦਾ ਆਪਰੇਸ਼ਨ ਹੋ ਚੁੱਕਾ ਹੈ। ਇੱਕ ਵਾਰ ਉਸ ਦੇ ਜ਼ਖ਼ਮ ਠੀਕ ਹੋਣ ਤੋਂ ਬਾਅਦ ਉਸ ਦਾ ਦੋਬਾਰਾ ਆਪਰੇਸ਼ਨ ਕਰਨਾ ਪਵੇਗਾ। ਉਸ ਨੂੰ ਕਿਉਂਕਿ ਨਸ਼ੇ ਦੀ ਲਤ ਹੈ, ਇਸ ਲਈ ਉਹ ਨਸ਼ੇ ਖੁਣੋਂ ਵੀ ਕੁਝ ਔਖਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dilpreet had been using car robbed from Raikot