ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਚ ਸ਼ਰੇਆਮ ਘੁੰਮਦਾ ਰਿਹਾ ਦਿਲਪ੍ਰੀਤ, ਪੁਲਿਸ ਰਹੀ ਬੇਖ਼ਬਰ

ਚੰਡੀਗੜ੍ਹ ਚ ਸ਼ਰੇਆਮ ਘੁੰਮਦਾ ਰਿਹਾ ਦਿਲਪ੍ਰੀਤ, ਪੁਲਿਸ ਰਹੀ ਬੇਖ਼ਬਰ

ਚੰਡੀਗੜ੍ਹ ਪੁਲਿਸ ਲਈ ਇਹ ਖ਼ਬਰ ਨਮੋਸ਼ੀ ਭਰੀ ਹੀ ਹੋਵੇਗੀ ਕਿ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਇਸ ਸ਼ਹਿਰ ਵਿੱਚ ਰਹਿੰਦਾ ਵੀ ਰਿਹਾ ਅਤੇ ਸ਼ਰੇਆਮ ਬੇਖ਼ੌਫ਼ ਹੋ ਕੇ ਇੱਧਰ-ਉੱਧਰ ਘੁੰਮਦਾ ਵੀ ਰਿਹਾ, ਆਪਣੀ ਗਰਲ-ਫ਼ਰੈਂਡ ਰੁਪਿੰਦਰ ਕੌਰ ਨਾਲ ਬੇਹੱਦ ਭੀੜ-ਭੜੱਕੇ ਵਾਲੇ ਇਲਾਂਤੇ ਮਾਲ `ਚ ਜਾ ਕੇ ਤਾਜ਼ਾ ਫਿ਼ਲਮਾਂ ਦਾ ਆਨੰਦ ਵੀ ਮਾਣਦਾ ਰਿਹਾ। ਉਸ ਨੇ ਪਿਛਲੇ ਕੁਝ ਦਿਨਾਂ ਦੌਰਾਨ ਬਾਲੀਵੁੱਡ ਦੀਆਂ ਨਵੀਆਂ ਫਿ਼ਲਮਾਂ ‘ਸੰਜੂ` ਅਤੇ ‘ਰੇਸ 3` ਵੀ ਵੇਖੀਆਂ ਸਨ।

ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪੁਲਿਸ ਅਧਿਕਾਰੀ ਸ਼ੁਰੂ ਤੋਂ ਇਹੋ ਰਿਪੋਰਟ ਦਿੰਦੇ ਰਹੇ ਹਨ ਕਿ ਗੈਂਗਸਟਰ ਦਿਲਪ੍ਰੀਤ ਸਿੰਘ ਭਗੌੜਾ ਹੈ ਅਤੇ ਉਸ ਨੂੰ ਆਮ ਤੌਰ `ਤੇ ਹਿਮਾਚਲ ਪ੍ਰਦੇਸ਼ ਦੇ ਸਨਅਤੀ ਸ਼ਹਿਰ ਬੱਦੀ ਵਿੱਚ ਵੇਖਿਆ ਗਿਆ ਹੈ। ਪਰ ਅਸਲ ਵਿੱਚ ਉਹ ਕਈ ਮਹੀਨੇ ਉਸੇ ਸੈਕਟਰ 38 `ਚ ਹੀ ਰਹਿੰਦਾ ਰਿਹਾ, ਜਿੱਥੇ ਉਸ ਨੇ ਕਥਿਤ ਤੌਰ `ਤੇ ਹੁਸਿ਼ਆਰਪੁਰ ਦੇ ਪਿੰਡ ਖੁਰਦਾ ਦੇ ਸਰਪੰਚ ਸਤਨਾਮ ਸਿੰਘ ਨੂੰ ਦਿਨ-ਦਿਹਾੜੇ ਗੋਲੀਆਂ ਮਾਰੀਆਂ ਸਨ।

ਦਿਲਪ੍ਰੀਤ ਸਿੰਘ ਨੂੰ ਪਰਸੋਂ ਸੋਮਵਾਰ ਨੂੰ ਪੁਲਿਸ ਨਾਲ ਇੱਕ ਸੰਖੇਪ ਜਿਹੇ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਹ ਉਸ ਮੁਕਾਬਲੇ `ਚ ਜ਼ਖ਼ਮੀ ਹੋ ਗਿਆ ਸੀ।

ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ ਕਤਲ, ਫਿ਼ਰੌਤੀ, ਡਕੈਤੀ ਤੇ ਲੁੱਟਾਂ-ਖੋਹਾਂ ਦੇ ਘੱਟੋ-ਘੱਟ 30 ਮਾਮਲਿਆਂ ਵਿੱਚ ਦੋਸ਼ੀ ਹੈ।

ਦਿਲਪ੍ਰੀਤ ਸਿੰਘ ਦੇ ਗੁਆਂਢ `ਚ ਰਹਿੰਦੇ ਇੱਕ ਨੌਜਵਾਨ ਨੇ ਦੱਸਿਆ,‘‘ਉਹ ਅਕਸਰ ਟੋਪੀ ਪਾ ਕੇ ਹੀ ਬਾਹਰ ਨਿੱਕਲਦਾ ਸੀ ਅਤੇ ਬਹੁਤ ਧਿਆਨ ਨਾਲ ਇੱਧਰ-ਉੱਧਰ ਵੇਖ ਕੇ ਹੀ ਸੈਕਟਰ 38 ਅਤੇ 40 ਵਾਲੀ ਸੜਕ ਪਾਰ ਕਰਦਾ ਸੀ। ਕਦੀ-ਕਦਾਈਂ ਹੌਂਡਾ ਐਕਟਿਵਾ ਸਕੂਟਰ `ਤੇ ਇੱਕ ਔਰਤ ਉਸ ਨੂੰ ਲਾਗਲੇ ਗੁਰਦੁਆਰਾ ਸਾਹਿਬ ਲੈ ਕੇ ਜਾਂਦੀ ਸੀ।``

ਦਿਲਪ੍ਰੀਤ ਸਿੰਘ ਦੇ ਇੱਕ ਹੋਰ ਗੁਆਂਢੀ ਹਰੀਸ਼, ਜੋ ਫ਼ੂਡ ਡਿਲੀਵਰੀ ਦੀ ਇੱਕ ਨਿੱਕੀ ਕੰਪਨੀ ‘ਸਵਿੱਗੀ` ਨਾਲ ਕੰਮ ਕਰਦੇ ਹਨ, ਨੇ ਦੱਸਿਆ,‘‘ਇਹ ਦੋਵੇਂ ਪਿਛਲੇ ਇੱਕ ਸਾਲ ਤੋਂ ਇੱਥੇ ਰਹਿ ਰਹੇ ਸਨ। ਇਸੇ ਘਰ ਵਿੱਚ ਦੋ ਬੱਚੇ ਵੀ ਰਹਿ ਰਹੇ ਸਨ, ਜੋ ਇੱਕ ਸਰਕਾਰੀ ਸਕੂਲ ਵਿੱਚ 9ਵੀਂ ਤੇ ਚੌਥੀ ਜਮਾਤ ਵਿੱਚ ਪੜ੍ਹਦੇ ਸਨ।``

ਗੁਆਂਢੀਆਂ ਨੇ ਦੱਸਿਆ ਕਿ ਦਿਲਪ੍ਰੀਤ ਭਾਵੇਂ ਕਿਸੇ ਨਾਲ ਕੋਈ ਗੱਲਬਾਤ ਨਹੀਂ ਸੀ ਕਰਦਾ ਪਰ ਉਹ ਸਦਾ ਬ੍ਰਾਂਡੇਡ ਕੱਪੜੇ ਹੀ ਪਹਿਨਦਾ ਸੀ।

ਇਸ ਦੌਰਾਨ ਚੰਡੀਗੜ੍ਹ ਦੇ ਨਵੇਂ ਪੁਲਿਸ ਮੁਖੀ ਨੇ ਕਿਹਾ ਕਿ ਦਿਲਪ੍ਰੀਤ ਸਿੰਘ ਦੀ ਚੰਡੀਗੜ੍ਹ ਵਿੱਚ ਇਸ ਤਰ੍ਹਾਂ ਦੀ ਮੌਜੂਦਗੀ ਤੋਂ ਬਾਅਦ ਹੁਣ ਪੁਲਿਸ ਬਲ ਨੂੰ ਤੁਰੰਤ ਜਾਗ ਕੇ ਵੱਖਰੇ ਤਰੀਕੇ ਨਾਲ ਕੰਮ ਕਰਨ ਦੀ ਲੋੜ ਹੈ।

ਦਿਲਪ੍ਰੀਤ ਸਿੰਘ ਢਾਹਾਂ ਨਾਲ ਮੁਕਾਬਲੇ ਵੇਲੇ ਟ੍ਰਾਈਸਿਟੀ ਪੁਲਿਸ ਨੇ ਜਿਸ ਤਰ੍ਹਾਂ ਦੇ ਆਪਸੀ ਤਾਲਮੇਲ ਦਾ ਪ੍ਰਦਰਸ਼ਨ ਕੀਤਾ ਹੈ, ਉਹ ਬਹੁਤ ਵਧੀਆ ਹੈ। ਚੰਡੀਗੜ੍ਹ ਦੇ ਡੀਜੀਪੀ ਸੰਜੇ ਬੈਨੀਵਾਲ ਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਤਿੰਨੇ ਸ਼ਹਿਰਾਂ - ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ - ਦੀ ਪੁਲਿਸ ਵਿਚਾਲੇ ਆਪਸੀ ਸਬੰਧਾਂ ਵਿੱਚ ਸੁਧਾਰ ਆ ਰਿਹਾ ਹੈ। ਇਹੋ ਕਾਰਨ ਹੈ ਕਿ ਪੁਲਿਸ ਨੂੰ ਅਪਰਾਧੀ ਫੜਨ ਵਿੱਚ ਸਫ਼ਲਤਾ ਮਿਲ ਰਹੀ ਹੈ।

ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਮੰਗਲਵਾਰ ਦੁਪਹਿਰ ਨੂੰ ਦਿਲਪ੍ਰੀਤ ਸਿੰਘ ਦੇ ਘਰ ਗਏ ਅਤੇ ਉੱਥੋਂ ਸਿਲਵਰ ਰੰਗ ਦੀ ਨਿਸਾਨ ਟੇਰਾਨੋ ਕਾਰ ਬਰਾਮਦ ਕੀਤੀ, ਜੋ ਦਿਲਪ੍ਰੀਤ ਸਿੰਘ ਤੇ ਰੁਪਿੰਦਰ ਕੌਰ ਨੇ ਹਾਲੇ ਸਿਰਫ਼ ਪੰਜ ਦਿਨ ਪਹਿਲਾਂ ਮਿਤਸੁਬਿਸ਼ੀ ਲਾਂਸਰ ਗੱਡੀ ਵੇਚ ਕੇ ਖ਼ਰੀਦੀ ਸੀ। ਕਾਰ ਵਿੱਚੋਂ ਇੱਕ ਹਾਕੀ ਵੀ ਮਿਲੀ ਹੈ।


ਪੀਜੀਆਈ ਦੇ ਡਾਕਟਰਾਂ ਨੂੰ ਔਖਾ ਹੋ ਰਿਹਾ ਹੈ ਦਿਲਪ੍ਰੀਤ ਸਿੰਘ ਨੂੰ ਸੰਭਾਲਣਾ
ਪੀਜੀਆਈ ਦੇ ਡਾਕਟਰਾਂ ਨੂੰ ਦਿਲਪ੍ਰੀਤ ਸਿੰਘ ਨੂੰ ਸੰਭਾਲਣਾ ਕਾਫ਼ੀ ਔਖਾ ਹੋ ਰਿਹਾ ਹੈ। ਸੋਮਵਾਰ ਨੂੰ ਸੰਖੇਪ ਜਿਹੇ ਪੁਲਿਸ ਮੁਕਾਬਲੇ ਦੌਰਾਨ ਪੱਟ `ਚ ਗੋਲ਼ੀ ੀਲੱਗਣ ਤੋਂ ਬਾਅਦ ਦਿਲਪ੍ਰੀਤ ਸਿੰਘ ਇੱਥੇ ਦਾਖ਼ਲ ਹੈ। ਉਸ ਨੂੰ ਦਰਦ-ਨਿਵਾਰਕ ਤੇ ਹੋਰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਦਰਅਸਲ, ਉਸ ਨੂੰ ਨਸ਼ੇ ਲੈਣ ਦੀ ਆਦਤ ਹੈ, ਜਿਸ ਕਾਰਨ ਹੁਣ ਉਹ ਨਸਿ਼ਆਂ ਖੁਣੋਂ ਔਖਾ ਹੋ ਰਿਹਾ ਹੈ। ਇਸੇ ਕਰ ਕੇ ਡਾਕਟਰਾਂ ਨੂੰ ਉਸ ਨੂੰ ਸੰਭਾਲਣ ਲਈ ਕੁਝ ਉਚੇਚੇ ਜਤਨ ਕਰਨੇ ਪੈ ਰਹੇ ਹਨ।

ਉਂਝ ਡਾਕਟਰਾਂ ਦੀ ਇੱਕ ਪੂਰੀ ਟੀਮ ਨੇ ਉਸ ਦਾ ਨਸ਼ਾ ਛੁਡਾਉਣ ਦਾ ਇਲਾਜ ਵੀ ਸ਼ੁਰੂ ਕਰ ਦਿੱਤਾ ਹੈ। ਉਹ ਇੱਕ ਦਿਨ ਵਿੱਚ ਤਿੰਨ ਵਾਰ ਚਿੱਟਾ (ਹੈਰੋਇਨ ਆਧਾਰਤ ਨਸ਼ੀਲਾ ਪਦਾਰਥ) ਲੈਂਦਾ ਰਿਹਾ ਹੈ। ਉਸ ਦੇ ਪੱਟ ਵਿੱਚ ਲੱਗੀ ਗੋਲੀ ਕਾਰਨ ਹੁਣ ਉਸ ਦਾ ਦੂਜਾ ਆਪਰੇਸ਼ਨ ਹੋਵੇਗਾ ਕਿਉਂਕਿ ਉਸ ਦਾ ਪਹਿਲਾ ਆਪਰੇਸ਼ਨ ਕਾਮਯਾਬ ਨਹੀਂ ਹੋ ਸਕਿਆ ਸੀ।

ਇਸ ਦੌਰਾਨ ਦਿਲਪ੍ਰੀਤ ਸਿੰਘ ਦੀ ਭੈਣ ਨੇ ‘ਹਿੰਦੁਸਤਾਨ ਟਾਈਮਜ਼` ਨੂੰ ਦੱਸਿਆ ਕਿ ਉਹ ਉਸ ਨੂੰ ਪੀਜੀਆਈ `ਚ ਜਾ ਕੇ ਮਿਲੇ ਸਨ ਤੇ ਉਸ ਨੇ ਉੱਥੇ ਕੋਈ ਵੀ ਨਸ਼ੀਲਾ ਪਦਾਰਥ ਨਹੀਂ ਲਿਆ ਅਤੇ ਪੁਲਿਸ ਉਸ ਉੱਤੇ ਇਹ ਕਬੂਲ ਕਰਨ ਵਾਸਤੇ ਦਬਾਅ ਪਾ ਰਹੀ ਹੈ ਕਿ ਉਹ ਨਸ਼ੀਲੇ ਪਦਾਰਥ ਸਪਲਾਈ ਕਰਦਾ ਰਿਹਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dilpreet Singh visited Malls freely