ਪੰਜਾਬ ਪੁਲਿਸ ਦੇ ਅਗਲੇ ਡਾਇਰੈਕਟਰ ਜਨਰਲ ਦੀ ਨਿਯੁਕਤੀ ਕਰ ਦਿੱਤੀ ਗਈ ਹੈ। 1987 ਬੈਚ ਦੇ ਆਈਪੀਐਸ ਅਧਿਕਾਰੀ ਦਿਨਕਰ ਗੁਪਤਾ ਨੂੰ ਅੱਜ ਪੰਜਾਬ ਪੁਲਿਸ ਦੇ ਨਵੇਂ ਡਾਇਰੈਕਟਰ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਦਿਨਕਰ ਗੁਪਤਾ ਦੇ ਨਾਮ ਉਤੇ ਅਗਲੇ ਡੀਜੀਪੀ ਵਜੋਂ ਮੋਹਰ ਲਗਾ ਦਿੱਤੀ ਗਈ।
ਨਵੇਂ ਨਿਯੁਕਤ ਡੀਜੀਪੀ ਦਿਨਕਰ ਗੁਪਤਾ ਅੱਜ ਸ਼ਾਮ ਨੂੰ 4 ਵਜੇ ਆਪਣੇ ਅਹੁਦਾ ਸੰਭਾਲਣਗੇ।
ਦਿਨਕਰ ਗੁਪਤਾ ਇਸੇ ਹਫਤੇ ਯੂਪੀਐਸਸੀ ਵੱਲੋਂ ਭੇਜੀ ਗਈ ਤਿੰਨ ਨਾਮਾਂ ਦੀ ਸੂਚੀ ਵਿਚ ਸਭ ਤੋਂ ਉਪਰ ਸਨ, ਇਹ ਸਾਰੇ ਅਧਿਕਾਰੀ ਇਕੋ ਹੀ ਬੈਚ ਦੇ ਸੀਨੀਅਰ ਸਨ।
ਇਸ ਤੋਂ ਪਹਿਲਾਂ ਦਿਨਕਰ ਗੁਪਤਾ ਇੰਟੈਲੀਜੈਂਸ ਦੇ ਡੀਜੀਪੀ ਸਨ, ਜਿਨ੍ਹਾਂ ਕੋਲ ਇੰਟੈਲੀਜੈਂਸ ਵਿੰਗ, ਅੱਤਵਾਦੀ ਵਿਰੋਧੀ ਟੀਮ (ਏਟੀਐਸ) ਅਤੇ ਓਸੀਸੀਯੂ ਵੀ ਸੀ।