ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿਨਕਰ ਗੁਪਤਾ ਹੋ ਸਕਦੇ ਹਨ ਪੰਜਾਬ ਦੇ ਨਵੇਂ DGP, ਮੁਸਤਫ਼ਾ ਦੇ ਨਾਂਅ ਦੀ ਵੀ ਚਰਚਾ

ਦਿਨਕਰ ਗੁਪਤਾ ਹੋ ਸਕਦੇ ਹਨ ਪੰਜਾਬ ਦੇ ਨਵੇਂ DGP, ਮੁਸਤਫ਼ਾ ਦੇ ਨਾਂਅ ਦੀ ਵੀ ਚਰਚਾ

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC – ਕੇਂਦਰੀ ਲੋਕ ਸੇਵਾ ਕਮਿਸ਼ਨ) ਨੇ ਪੰਜਾਬ ਪੁਲਿਸ ਦੇ ਨਵੇਂ ਡਾਇਰੈਕਟਰ ਜਨਰਲ (DGP) ਦੇ ਅਹੁਦੇ ਲਈ ਤਿੰਨ ਨਾਵਾਂ ਉੱਤੇ ਅੰਤਿਮ ਫ਼ੈਸਲਾ ਲੈ ਲਿਆ ਹੈ। ਇਸ ਪੈਨਲ ਵਿੱਚ ਸਾਮੰਤ ਗੋਇਲ, ਮੁਹੰਮਦ ਮੁਸਤਫ਼ਾ ਤੇ ਦਿਨਕਰ ਗੁਪਤਾ ਦੇ ਨਾਂਅ ਸ਼ਾਮਲ ਹਨ। ਸ੍ਰੀ ਗੋਇਲ ਇਸ ਵੇਲੇ ਕੇਂਦਰੀ ਡੈਪੂਟੇਸ਼ਨ ’ਤੇ ਹਨ, ਜਦ ਕਿ ਸ੍ਰੀ ਮੁਸਤਫ਼ਾ ਵਿਸ਼ੇਸ਼ ਟਾਸਕ ਫ਼ੋਰਸ (STF) ਦੇ DGP ਹਨ ਅਤੇ ਸ੍ਰੀ ਦਿਨਕਰ ਗੁਪਤਾ DGP (ਇੰਟੈਲੀਜੈਂਸ) ਹਨ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਯੂਪੀਐੱਸਸੀ ਦੀ ਮੀਟਿੰਗ ਦਿੱਲੀ ਵਿਖੇ ਹੋਈ, ਜਿੱਥੇ ਉਮੀਦਵਾਰਾਂ ਦੀ ਸੀਨੀਆਰਤਾ ਤੇ ਮੈਰਿਟ ਬਾਰੇ ਵਿਚਾਰ–ਵਟਾਂਦਰਾ ਹੋਇਆ। ਸੂਬਾ ਸਰਕਾਰ ਇੱਕ–ਦੋ ਦਿਨਾਂ ਅੰਦਰ ਇਨ੍ਹਾਂ ਵਿੱਚੋਂ ਕਿਸੇ ਇੱਕ ਦੇ ਨਾਂਅ ਬਾਰੇ ਅੰਤਿਮ ਫ਼ੈਸਲਾ ਲੈ ਲਿਆ ਜਾਵੇਗਾ। ਇੱਕ ਉੱਚ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਸ੍ਰੀ ਗੋਇਲ ਦਾ ਨਾਂਅ ਇਸ ਸੂਚੀ ਵਿੱਚ ਸ਼ਾਮਲ ਹੋਣ ਕੁਝ ਹੈਰਾਨ ਜ਼ਰੂਰ ਕਰਦਾ ਹੈ ਕਿਉਂਕਿ ਉਹ ਇਸ ਵੇਲੇ ਕੇਂਦਰੀ ਡੈਪੂਟੇਸ਼ਨ ’ਤੇ ਹਨ ਤੇ ਸੂਬਾ ਸਰਕਾਰ ਹਾਲੇ ਉਨ੍ਹਾਂ ਨੂੰ ਕੇਂਦਰ ਤੋਂ ਵਾਪਸ ਨਹੀਂ ਸੱਦਣਾ ਚਾਹੁੰਦੀ। 1984 ਬੈਚ ਦੇ ਅਧਿਕਾਰੀ ਸ੍ਰੀ ਗੋਇਲ ਨੇ ਮਈ 2020 ਵਿੱਚ ਸੇਵਾ–ਮੁਕਤ ਹੋਣਾ ਹੈ।

 

 

ਇਸ ਦੇ ਨਾਲ ਹੀ ਸ੍ਰੀ ਗੋਇਲ ਸੁਪਰੀਮ ਕੋਰਟ ਵੱਲੋਂ ਸੁਝਾਏ ਮਾਪਦੰਡਾਂ ਉੱਤੇ ਖਰੇ ਨਹੀਂ ਉੱਤਰਦੇ ਕਿਉਂਕਿ ਦੇਸ਼ ਦੀ ਸਰਬਉੱਚ ਅਦਾਲਤ ਨੇ UPSC ਨੂੰ ਸੁਝਾਅ ਦਿੱਤਾ ਸੀ ਕਿ ਡੀਜੀਪੀ ਦੇ ਅਹੁਦੇ ਲਈ ਤਿੰਨ ਨਾਵਾਂ ਵਿੱਚ ਅਜਿਹੇ ਅਧਿਕਾਰੀ ਸ਼ਾਮਲ ਕੀਤੇ ਜਾਣ, ਜਿਨ੍ਹਾਂ ਦਾ ਸੇਵਾਕਾਲ ਘੱਟੋ–ਘੱਟ ਦੋ ਸਾਲ ਜ਼ਰੂਰ ਬਾਕੀ ਰਹਿੰਦਾ ਹੋਵੇ।

 

 

DGP (PSPCL) ਐੱਸ ਚਟੋਪਾਧਿਆਇ ਦਾ ਨਾਂਅ ਇਸ ਪੈਨਲ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਸਰਕਾਰੀ ਸੂਤਰਾਂ ਨੇ ਦਾਅਵਾ  ਕੀਤਾ ਕਿ ਪੰਜਾਬ ਦੇ ਡੀਜੀਪੀ ਦੇ ਅਹੁਦੇ ਲਈ 1985 ਬੈਚ ਦੇ ਅਫ਼ਸਰ ਸ੍ਰੀ ਮੁਸਤਫ਼ਾ ਦਾ ਮੁਕਾਬਲਾ 1987 ਬੈਚ ਦੇ ਸ੍ਰੀ ਗੁਪਤਾ ਨਾਲ ਹੋਵੇ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

ਕੱਲ੍ਹ ਦੀ ਮੀਟਿੰਗ ਵਿੱਚ ਯੂਪੀਐੱਸਸੀ ਦੇ ਇੱਕ ਮੈਂਬਰ, ਕੇਂਦਰੀ ਗ੍ਰਹਿ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਅਤੇ ਨੀਮ ਫ਼ੌਜੀ ਬਲ ਦੇ ਡਾਇਰੈਕਟਰ ਜਨਰਲ ਦੇ ਨਾਲ–ਨਾਲ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵੀ ਮੌਜੂਦ ਸਨ। ਪੰਜਾਬ ਸਰਕਾਰ ਨੇ ਪਹਿਲਾਂ 20 ਸਾਲਾਂ ਦੀ ਸੇਵਾ ਮੁਕੰਮਲ ਕਰ ਚੁੱਕੇ 9 ਡੀਜੀਪੀਜ਼ ਤੇ ਕਈ ਏਡੀਜੀਪੀਜ਼ ਸਮੇਤ ਸਾਰੇ ਅਧਿਕਾਰੀਆਂ ਦੇ ਨਾਂਅ UPSC ਨੂੰ ਭੇਜੇ ਸਨ।

 

 

ਸੱਤਾ ਦੇ ਗਲਿਆਰਿਆਂ ਵਿੱਚ ਤਿੰਨ ਹੋਰ ਨਾਵਾਂ ਦੀ ਚਰਚਾ ਵੀ ਚੱਲ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਉਪਰੋਕਤ ਤਿੰਨ ਨਾਵਾਂ ਦੀ ਸੂਚੀ ਤੋਂ ਬਾਅਦ ਤਿੰਨ ਹੋਰ ਨਾਵਾਂ ਦੀ ਚਰਚਾ ਚੱਲ ਰਹੀ ਹੈ; ਜਿਨ੍ਹਾਂ ਵਿੱਚ ਦਿਨਕਰ ਗੁਪਤਾ ਦਾ ਨਾਂਅ ਤਾਂ ਸਾਂਝਾ ਹੈ ਪਰ ਇਸ ਦੂਜੀ ਸੂਚੀ ਵਿੱਚ ਮਿਥਿਲੇਸ਼ ਤਿਵਾਰੀ ਤੇ ਵੀਕੇ ਭਵਰਾ ਦੇ ਨਾਂਅ ਵੀ ਸ਼ਾਮਲ ਹਨ।

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

 

ਇਸ ਸਭ ਕੁਝ ਤੋਂ ਇਹੋ ਅਨੁਮਾਨ ਲਾਏ ਜਾ ਰਹੇ ਹਨ ਕਿ ਸ਼ਾਇਦ ਪੰਜਾਬ ਦੇ ਨਵੇਂ ਡੀਜੀਪੀ ਦਿਨਕਰ ਗੁਪਤਾ ਹੋ ਸਕਦੇ ਹਨ। ਅਜਿਹੀਆਂ ਕਿਆਸਅਰਾਈਆਂ ਇਸ ਲਈ ਲਾਈਆਂ ਜਾ ਰਹੀਆਂ ਹਨ ਕਿਉਂਕਿ ਸ੍ਰੀ ਮੁਹੰਮਦ ਮੁਸਤਫ਼ਾ ਦੀ ਪਤਨੀ ਰਜ਼ੀਆ ਸੁਲਤਾਨਾ ਪਹਿਲਾਂ ਹੀ ਪੰਜਾਬ ਦੇ ਕੈਬਿਨੇਟ ਮੰਤਰੀ ਹਨ; ਇਸ ਲਈ ਹੋ ਸਕਦਾ ਹੈ ਕਿ ਸੂਬਾ ਵਜ਼ਾਰਤ ਉਨ੍ਹਾਂ ਦੇ ਨਾਂਅ ਉੱਤੇ ਵਿਚਾਰ ਨਾ ਕਰੇ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dinkar Gupta may be Punjab new DGP Mustafa is also in race