ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੱਤਬੀੜ ਦੇ ਚਿੜੀਆ ਘਰ ’ਚ ਬਣੇਗਾ ਡਾਇਨਾਸੋਰ ਪਾਰਕ

ਛੱਤਬੀੜ ਚਿੜੀਆ ਘਰ ਦੇ ਨਾਂ ਨਾਲ ਮਸ਼ਹੂਰ ਮਹਿੰਦਰਾ ਚੌਧਰੀ ਜੂਲੋਜੀਕਲ ਪਾਰਕ ਛੱਤਬੀੜ ਅਤੇ ਸੂਬੇ ਦੇ ਹੋਰ ਚਿੜੀਆ ਘਰਾਂ ਦੇ ਵਿਕਾਸ ਕਾਰਜਾਂ ਦੀ ਤਰੱਕੀ ਦਾ ਜਾਇਜ਼ਾ ਲੈਣ ਲਈ ਰੱਖੀ ਮੀਟਿੰਗ ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਛੱਤਬੀੜ ਚਿੜੀਆ ਘਰ ਦੇ ਨਵੇਂ ਐਂਟਰੀ ਪਲਾਜ਼ਾ ਦਾ ਰਿਮੋਟ-ਬਟਨ ਦੱਬ ਕੇ ਉਦਘਾਟਨ ਕਰਦਿਆਂ ਇਸਨੂੰ ਆਮ ਲੋਕਾਂ ਨੂੰ ਸਮਰਪਿਤ ਕੀਤਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਚਿੜੀਆਂ ਘਰ ਸਮੇਤ ਹੋਰ ਵਿਕਾਸ ਕਾਰਜਾਂ ਲਈ 22 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ।

 

ਇਸ ਦੌਰਾਨ ਦੌਰਾਨ ਮੁੱਖ ਮੰਤਰੀ ਨੇ ਪ੍ਰਭਾਵੀ ਡਾਇਨਾਸੋਰਸ ਪਾਰਕ ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਆਪਣੇ ਕਿਸਮ ਦਾ ਦੇਸ਼ ਵਿੱਚ ਪਹਿਲਾ ਪਾਰਕ ਹੋਵੇਗਾ ਜੋ ਛੱਤਬੀੜ ਚਿੜੀਆ ਘਰ ਵਿਖੇ ਜਨਤਕ ਨਿੱਜੀ ਭਾਈਵਾਲੀ ਅਧਾਰਤ ਹੋਵੇਗਾ। ਉਨਾਂ ਨੇ ਛੱਤਬੀੜ ਵਿਖੇ 5-10 ਏਕੜ ਰਕਬੇ ਵਿੱਚ ਸੋਲਰ ਪਾਵਰ ਪਲਾਂਟ ਸਥਾਪਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਕਰਨ ਲਈ ਵੀ ਪੇਡਾ ਨੂੰ ਨਿਰਦੇਸ਼ ਦਿੱਤੇ।

 

ਮੁੱਖ ਮੰਤਰੀ ਨੇ ਛੱਤਬੀੜ ਚਿੜੀਆ ਘਰ ਵਿਖੇ ਵਿਦੇਸ਼ੀ ਜਾਨਵਰਾਂ ਨੂੰ ਲਿਆਉਣ ਲਈ ਬਜਟ ਵਿਵਸਥਾ ਕਰਨ ਵਾਸਤੇ ਵੀ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਛੇਤੀ ਹੀ ਆਪਣੇ ਕੈਬਨਿਟ ਸਾਥੀਆਂ ਨਾਲ ਛੱਤਬੀੜ ਚਿੜੀਆ ਘਰ ਦਾ ਦੌਰਾ ਕਰਨ ਵਿੱਚ ਦਿਲਚਸਪੀ ਵਿਖਾਈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dinosaur park to be built at chhatbir zoo by pb govt