ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਕੋਰੋਨਾ ਵਾਇਰਸ ਦੇ ਚੱਲਦਿਆਂ ਕਿਸਾਨ ਝੋਨੇ ਅਤੇ ਬਾਸਮਤੀ ਦੀ ਕਰਨ ਸਿੱਧੀ ਬਿਜਾਈ'

ਕਿਸਾਨਾਂ ਨੂੰ ਝੋਨੇ ਦੀ ਪੀ.ਏ.ਯੂ. ਰਾਹੀਂ ਸਿਫਾਰਸ਼ ਕੀਤੀਆਂ ਕਿਸਮਾਂ ਦੀ ਬਿਜਾਈ ਕਰਨ ਦੀ ਅਪੀਲ

 

ਸ੍ਰੀ ਕਾਹਨ ਸਿੰਘ ਪੰਨੂ ਸਕੱਤਰ ਖੇਤੀਬਾੜੀ ਪੰਜਾਬ ਅਤੇ ਡਿਪਟੀ ਕਮਿਸਨਰ ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜ਼ਿਲ੍ਹੇ ਵਿੱਚ ਘੱਟ ਸਮਾਂ ਅਤੇ ਘੱਟ ਪਰਾਲੀ ਵਾਲੇ ਝੋਨੇ ਦੀਆਂ ਪੀ.ਏ.ਯੂ. ਵੱਲੋਂ ਸਿਫਾਰਸ਼ ਕੀਤੀਆਂ ਕਿਸਮਾਂ ਦੀ ਹੀ ਬਿਜਾਈ ਕੀਤੀ ਜਾਵੇ।

 

ਮੁੱਖ ਖੇਤੀਬਾੜੀ ਅਫ਼ਸਰ ਫ਼ਾਜ਼ਿਲਕਾ ਮਨਜੀਤ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਲੰਮਾ ਸਮਾਂ ਅਤੇ ਵੱਧ ਪਰਾਲੀ ਵਾਲੀਆਂ ਝੋਨੇ ਦੀਆਂ ਗ਼ੈਰ ਪ੍ਰਮਾਣਿਤ ਕਿਸਮਾਂ ਜਿਵੇਂ ਕਿ ਪੂਸਾ-44, ਪੀਲੀ ਪੂਸਾ, ਡੋਗਰ ਪੂਸਾ, ਮੁੱਛਲ-1401 ਆਦਿ ਦੀ ਬਿਜਾਈ ਨਾਂ ਕੀਤੀ ਜਾਵੇ, ਕਿਉਂਕਿ ਇਹ ਕਿਸਮਾਂ ਪਾਣੀ ਦੀ ਵੱਧ ਖਪਤ ਦੇ ਨਾਲ-ਨਾਲ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਦੀ ਵੀ ਲਪੇਟ ’ਚ ਜ਼ਿਆਦਾ ਆਉਂਦੀਆਂ ਹਨ ਅਤੇ ਝੋਨੇ ਦੀਆਂ ਫ਼ਸਲਾਂ ਵੀ ਵੱਧ ਸਪਰੇਆਂ ਕਰਨੀਆਂ ਪੈਂਦੀਆਂ ਹਨ।

 

ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਕੋਵਿਡ-19 ਦੇ ਚੱਲਦਿਆਂ ਮਜ਼ਦੂਰਾਂ ਦੀ ਘਾਟ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨਾਂ ਨੂੰ ਝੋਨਾ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਕਰਨ ਲਈ ਸੋਧੇ ਹੋਏ ਝੋਨੇ ਦਾ ਬੀਜ 8 ਕਿਲੋ ਅਤੇ ਬਾਸਮਤੀ ਦਾ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਇਆ ਜਾਵੇ। ਬਿਜਾਈ ਕਰਨ ਤੋ ਤੁਰੰਤ ਬਾਅਦ 24 ਘੰਟੇ ਦੇ ਅੰਦਰ-2 ਪੈਡੀ ਮੈਥਲੀਨ (ਸੰਟੌਪ) ਦੀ ਸਪਰੇਅ 200 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤੀ ਜਾਵੇ ਤਾਂ ਜੋ ਨਦੀਨਾਂ ਨੂੰ ਉਗਰਨ ਤੋਂ ਰੋਕਿਆਂ ਜਾ ਸਕੇ।


ਉਨ੍ਹਾਂ ਅੱਗੇ ਦੱਸਿਆਂ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਬੀ.ਟੀ ਨਰਮੇ ਦੀਆਂ 27 ਕੰਪਨੀਆਂ ਦਾ ਬੀਜ ਪੂਰੀ ਮਾਤਰਾ ਵਿੱਚ ਹਰ ਬੀਜ ਵਿਕਰੇਤਾਂਵਾਂ ਕੋਲ ਉਪਲਬੱਧ ਹੈ। ਕਿਸਾਨਾਂ ਨੂੰ ਨਰਮੇ ਦੇ ਬੀਜ ਅਤੇ ਨਹਿਰੀ ਪਾਣੀ ਦੀ ਕੋਈ  ਕੋਈ ਮੁਸ਼ਕਲ ਪੇਸ਼ ਨਹੀ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਝੋਨੇ ਅਤੇ ਬਾਸਮਤੀ ਦੀ ਫ਼ਸਲ ਹੇਠ ਰਕਬਾ ਘਟਾ ਕੇ ਨਰਮੇ ਅਤੇ ਮੱਕੀ ਦੀ ਪੈਦਾਵਾਰ ਕੀਤੀ ਜਾਵੇ।  

....

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Direct seeding of paddy and basmati by farmers due to corona virus