ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਰਿੰਡਾ ਦੀ ਸੜੀ ਗਲ਼ੀ ਕਾਰਨ ਲੋਕਾਂ ਦਾ ਲੰਘਣਾ ਹੋਇਆ ਦੁੱਭਰ, ਟਵਿੱਟਰ ’ਤੇ ਦੱਸੀ ਪੀੜ

ਉਂਝ ਤਾਂ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਸਿਹਤ ਸਹੂਲਤਾਂ ਖਾਤਰ ਕਰੋੜਾਂ ਰੁਪਏ ਖਰਚ ਕਰਨ ਦੇ ਦਾਅਵੇ ਕਰਦਿਆਂ ਰੋਜ਼ਾਨਾ ਕੋਈ ਨਾ ਕੋਈ ਵੱਡਾ ਐਲਾਨ ਕਰ ਹੀ ਦਿੰਦੀ ਹੈ। ਪਰ ਖਾਸ ਗੱਲ ਇਹ ਹੈ ਕਿ ਸੂਬੇ ਦੇ ਲੋਕ ਪਹਿਲਾਂ ਹੀ ਜਿਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਦਾ ਪੱਕਾ ਨਿਪਟਾਰਾ ਆਖਰ ਕਦੋਂ ਤੇ ਕੌਣ ਕਰੇਗਾ?

 

 

ਤਾਜ਼ਾ ਮਾਮਲਾ ਮੋਰਿੰਡਾ ਦੇ ਰਿਹਾਇਸ਼ੀ ਇਲਾਕੇ ਦਾ ਹੈ ਜਿਥੇ ਇਕ ਖਸਤਾ ਹਾਲਤ ਗਲੀ ਚ ਖੜ੍ਹਿਆ ਪਾਣੀ ਪੂਰੀ ਤਰ੍ਹਾਂ ਲਗਭਗ ਕਾਲ਼ਾ ਪੈ ਚੁੱਕਾ ਹੈ। ਜਿਸ ਨੂੰ ਸੰਭਵ ਹੈ ਨਿਕਾਸੀ ਲਈ ਕੋਈ ਥਾਂ ਹੀ ਨਹੀਂ ਮਿਲ ਰਹੀ। ਲੋਕਾਂ ਦੇ ਲੰਘਣ ਲਈ ਬਣੀ ਇਸ ਗਲ਼ੀ ਨੂੰ ਆਪਣੇ ਚ ਸਮਾ ਚੁੱਕੇ ਕਾ਼ਲੇ ਪਾਣੀ ਕਾਰਨ ਸਥਾਨਕ ਲੋਕਾਂ ਦੀ ਸਿਹਤ ਅਤੇ ਮਾਨਸਿਕ ਹਾਲਤ ਤੇ ਕੀ ਪ੍ਰਭਾਵ ਪੈ ਰਿਹਾ ਹੋਵੇਗਾ, ਇਸ ਨੂੰ ਸਾਹਮਣੇ ਦਰਪੇਸ਼ ਤਸਵੀਰ ਤਸੱਲੀਬਖਸ਼ ਦਰਸਾ ਰਹੀ ਹੈ।

 

 

ਦੇਸ਼ ਚ ਕੇਂਦਰ ਅਤੇ ਕਈ ਸੂਬਾ ਸਰਕਾਰਾਂ ਜਿਥੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਬਕਾਇਦਾ ਸੋਸ਼ਲ ਮੀਡੀਆ ’ਤੇ ਸਰਗਰਮ ਹਨ, ਉਥੇ ਹੀ ਮੋਰਿੰਡਾ ਚ ਬਦਬੂ ਮਾਰ ਰਹੀ ਕਾਲ਼ੇ ਪਾਣੀ ਵਾਲੀ ਗਲੀ ਆਪਣੀ ਹਾਲਤ ਦੇ ਸੁਧਾਰ ਲਈ ਸਬੰਧਤ ਅਫਸਰਾਂ ਦੀ ਉਡੀਕ ਕਰ ਰਹੀ ਹੈ।

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਧਿਆਨ ਚ ਲਿਆਉਣ ਵਾਸਤੇ ਇਕ ਸਥਾਨਕ ਵਸਨੀਕ ਨੇ ਆਖਰਕਾਰ ਤੰਗ ਹੋ ਕੇ ਸੋਸ਼ਲ ਮੀਡੀਆ ’ਤੇ ਲਿਖਿਆ, ਸਾਡੀ ਗਲੀ ਚ ਹਾਲਾਤ ਹੋਰ ਵੀ ਬਦਤਰ ਹੋ ਗਏ ਹਨ। ਕੋਈ ਵੀ ਪੰਜਾਬ ਸਰਕਾਰ ਤੋਂ ਕਿਸੇ ਹੋਰ ਚੀਜ਼ ਦੀ ਉਮੀਦ ਨਹੀਂ ਕਰ ਸਕਦਾ, ਜੇਕਰ ਸਰਕਾਰ ਮੋਰਿੰਡਾ ਦੀ ਮਿਊਂਸਪਲ ਕਮੇਟੀ ਨੂੰ ਇਸ ਗਲੀ ਦੀ ਉਸਾਰੀ ਕਰਨ ਲਈ ਨਿਰਦੇਸ਼ ਨਹੀਂ ਦੇ ਸਕਦੀ।

 

 

 

 

ਹੈਰਾਨੀ ਦੀ ਗੱਲ ਇਹ ਹੈ ਕਿ ਗੰਦਗੀ ਦਾ ਰੂਪ ਧਾਰ ਚੁੱਕੀ ਇਸ ਗਲ਼ੀ ਬਾਰੇ 9 ਅਕਤੂਬਰ 2019 ਨੂੰ ਵੀ ਉਕਤ ਯੂਜ਼ਰ ਨੇ ਇਸ ਵੱਡੀ ਮੁਸ਼ਕਲ ਤੋਂ ਜਾਣੂ ਕਰਵਾਇਆ ਸੀ ਪਰ ਸ਼ਾਇਦ ਹਾਲੇ ਤਕ ਇਸ ਸਬੰਧੀ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਜਦਕਿ ਸਥਾਨਕ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਇਕ ਸਾਫ-ਸੁਥਰੀ ਤੇ ਪੱਕੀ ਗਲੀ ਦੀ ਲੋੜ ਹੈ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:dirty street in Morinda pain mentioned on Twitter with cm