ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਜਨਾਲਾ ’ਚ ਮਿਲੇ ਅਨੇਕ ਪਿੰਜਰਾਂ ਬਾਰੇ ਅਮਰੀਕਾ ’ਚ ਹੋਵੇਗੀ ਵਿਚਾਰ–ਚਰਚਾ

ਅਜਨਾਲਾ ’ਚ ਮਿਲੇ ਅਨੇਕ ਪਿੰਜਰਾਂ ਬਾਰੇ ਅਮਰੀਕਾ ’ਚ ਹੋਵੇਗੀ ਵਿਚਾਰ–ਚਰਚਾ

ਪੰਜਾਬ ਯੂਨੀਵਰਸਿਟੀ ਦੇ ਐਂਥਰੋਪੌਲੋਜੀ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਜੇ.ਐੱਸ. ਸਹਿਰਾਵਤ ਅਮਰੀਕੀ ਸੂਬੇ ਮੇਰੀਲੈਂਡ ਦੇ ਸ਼ਹਿਰ ਬਾਲਟੀਮੋਰ ਵਿਖੇ ਅਮੈਰਿਕਨ ਅਕੈਡਮੀ ਆਫ਼ ਫ਼ਾਰੈਂਸਿਕ ਸਾਇੰਸਜ਼ ਦੀ 71ਵੀਂ ਸਾਲਾਨਾ ਕਾਨਫ਼ਰੰਸ ਦੌਰਾਨ 18 ਤੋਂ 23 ਫ਼ਰਵਰੀ ਤੱਕ ਤਿੰਨ ਖੋਜ–ਪਰਚੇ (ਰੀਸਰਚ–ਪੇਪਰਜ਼) ਪੜ੍ਹਨਗੇ। ਪ੍ਰੋ. ਸਹਿਰਾਵਤ ਦੀ ਇਸ ਅਮਰੀਕਾ ਯਾਤਰਾ ਦਾ ਸਾਰਾ ਖ਼ਰਚਾ ਭਾਰਤ ਸਰਕਾਰ ਦੇ ਵਿਗਿਆਨ ਤੇ ਤਕਨਾਲੋਜੀ ਵਿਭਾਗ ਦਾ ਸਾਇੰਸ ਐਂਡ ਇੰਜੀਨੀਅਰਿੰਗ ਰੀਸਰਚ ਬੋਰਡ ਦੇਵੇਗਾ।

 

 

ਪ੍ਰੋ. ਸਹਿਰਾਵਤ ਇਸ ਵੇਲੇ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬੇ ਅਜਨਾਲਾ ਦੇ ਇੱਕ ਪੁਰਾਣੇ ਖੂਹ ਵਿੱਚੋਂ ਪੁਟਾਈ ਦੌਰਾਨ ਮਿਲੇ ਪਿੰਜਰਾਂ ਦੀ ਪੂਰੀ ਜੀਵ–ਵਿਗਿਆਨਕ ਜਾਂਚ ਕਰ ਰਹੇ ਹਨ ਤੇ ਉਹੀ ਇਸ ਮਾਮਲੇ ’ਚ ਪ੍ਰਮੁੱਖ ਜਾਂਚਕਾਰ ਵੀ ਹਨ। ਵਿਗਿਆਨ ਤੇ ਤਕਨਾਲੋਜੀ ਵਿਭਾਗ ਨੇ ਇਹ ਖੋਜ ਪ੍ਰੋਜੈਕਟ ਨੇਪਰੇ ਚਾੜ੍ਹਨ ਲਈ ਪੂਰੀ ਵਿੱਤੀ ਇਮਦਾਦ ਦਿੱਤੀ ਹੈ।

 

 

ਚੇਤੇ ਰਹੇ ਕਿ ਸਾਲ 2014 ਦੇ ਅਰੰਭ ਵਿੱਚ ਅਜਨਾਲਾ ਵਿਖੇ ਇੱਕ ਧਾਰਮਿਕ ਅਸਥਾਨ ਦੇ ਹੇਠਾਂ ਪੁਟਾਈ ਦੌਰਾਨ ਪੁਰਾਣੇ ਖੂਹ ਵਿੱਚੋਂ ਹਜ਼ਾਰਾਂ ਮਨੁੱਖੀ ਪਿੰਜਰ ਤੇ ਕੁਝ ਹੋਰ ਵਸਤਾਂ ਬਰਾਮਦ ਹੋਈਆਂ ਸਨ। ਇਹ ਪਿੰਜਰ ਪ੍ਰੋ. ਸਹਿਰਾਵਤ ਨੂੰ ਸੌਂਪ ਦਿੱਤੇ ਗਏ ਸਨ ਕਿ ਤਾਂ ਜੋ ਉਨ੍ਹਾਂ ਪਿੰਜਰਾਂ ਦੀ ਬਾਕਾਇਦਾ ਸ਼ਨਾਖ਼ਤ ਕੀਤੀ ਜਾ ਸਕੇ।

ਅਜਨਾਲਾ ’ਚ ਮਿਲੇ ਅਨੇਕ ਪਿੰਜਰਾਂ ਬਾਰੇ ਅਮਰੀਕਾ ’ਚ ਹੋਵੇਗੀ ਵਿਚਾਰ–ਚਰਚਾ। ਤਸਵੀਰ: ਡੇਲੀ ਮੇਲ

 

ਪ੍ਰੋ. ਸਹਿਰਾਵਤ ਨੇ ਅਜਨਾਲਾ ਦੇ ਇਨ੍ਹਾਂ ਪਿੰਜਰਾਂ ਦੀ ਖੋਜ ਦੇ ਮਾਮਲੇ ਵਿੱਚ ਸੇਂਟ ਜੌਨ’ਜ਼ ਯੂਨੀਵਰਸਿਟੀ – ਕੈਨੇਡਾ, ਮੈਕਸ ਪਲੈਂਕ ਇੰਸਟੀਚਿਊਟ – ਜਰਮਨੀ, ਬੀਐੱਸਆਈਪੀ – ਲਖਨਊ, ਆਈਆਈਟੀ – ਰੁੜਕੀ ਤੇ ਐੱਸਡੀਐੱਮ ਡੈਂਟਲ ਇੰਸਟੀਚਿਊਟ – ਧਾਰਾਵਾੜ ਨਾਲ ਵੀ ਤਾਲਮੇਲ ਕਾਇਮ ਕੀਤਾ ਹੈ। ਉਨ੍ਹਾਂ ਨੂੰ ਫ਼ਾਰੈਂਸਿਕ ਐਂਥਰੋਪੌਲੋਜੀ ਸੈਕਸ਼ਨ ਵਿੱਚ ਅਮੈਰਿਕਨ ਅਕੈਡਮੀ ਆਫ਼ ਫ਼ਾਰੈਂਸਿਕ ਸਾਇੰਸਜ਼ ਦੇ ਐਸੋਸੀਏਟ ਮੈਂਬਰ ਹੋਣ ਦਾ ਮਾਣ ਵੀ ਹਾਸਲ ਹੈ।

 

 

ਪ੍ਰੋ. ਸਹਿਰਾਵਤ ਆਪਣੀ ਪਹਿਲੀ ਜ਼ੁਬਾਨੀ ਪੇਸ਼ਕਾਰੀ ਦੌਰਾਨ ਅਜਨਾਲਾ ਦੇ ਇਨ੍ਹਾਂ ਪਿੰਜਰਾਂ ਦੇ ਦੰਦਾਂ ਤੇ ਹੋਰ ਤੱਤਾਂ ਦੀ ਸੰਰਚਨਾ ਤੋਂ ਉਨ੍ਹਾਂ ਪਿੰਜਰਾਂ ਦੀ ਉਮਰ ਤੇ ਲਿੰਗ ਦਾ ਅਨੁਮਾਨ ਲਾਉਣਗੇ ਅਤੇ ਇੰਝ ਬੇਹੱਦ ਸਹੀ ਤੇ ਭਰੋਸੇਯੋਗ ਫ਼ਾਰੈਂਸਿਕ ਨਤੀਜਿਆਂ ਲਈ ਅਨੇਕ ਵਿਗਿਆਨਕ ਤਕਨੀਕਾਂ ਵਰਤਣ ਦੇ ਮਹੱਤਵ ਨੂੰ ਵੀ ਉਜਾਗਰ ਕਰਨਗੇ। ਉਨ੍ਹਾਂ ਦਾਅਵਾ ਕੀਤਾ ਹੈ ਕਿ ਉਹ ਅਜਨਾਲਾ ਦੇ ਪਿੰਜਰਾਂ ਦੀ ਜੀਵ–ਵਿਗਿਆਨਕ ਸ਼ਨਾਖ਼ਤ ਮੁਕੰਮਲ ਕਰਨ ਦੇ ਨੇੜੇ ਪੁੱਜ ਚੁੱਕੇ ਹਨ। ਉਨ੍ਹਾਂ ਦੇ ਤੀਜੇ ਪੇਪਰ ਵਿੱਚ ਉਨ੍ਹਾਂ ਦੇ ਸਹਾਇਕ ਖੋਜੀ ਵਿਦਵਾਨ ਮੋਨਿਕਾ ਵੀ ਨਾਲ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Discussion about Ajnala Skeletal Remains will be in US