ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਨਵੀਂ ‘ਕਾਂਗਰਸ ਟਕਸਾਲੀ’ ਪਾਰਟੀ ਬਣਾਉਣ ਵਾਲੇ ਕਾਂਗਰਸ ਲਈ ਕੰਮ ਕਰਨ: ਕੈਪਟਨ

​​​​​​​ਨਵੀਂ ‘ਕਾਂਗਰਸ ਟਕਸਾਲੀ’ ਪਾਰਟੀ ਬਣਾਉਣ ਵਾਲੇ ਕਾਂਗਰਸ ਲਈ ਕੰਮ ਕਰਨ: ਕੈਪਟਨ

ਸੰਸਦੀ ਚੋਣਾਂ ਲਈ ਟਿਕਟ ਨਾ ਮਿਲਣ ਕਾਰਨ ਕੁਝ ਰੋਸ ਜ਼ਾਹਿਰ ਕਰ ਰਹੇ ਪਾਰਟੀ ਆਗੂਆਂ ਨੂੰ ਲਾਂਭੇ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਹੈ ਕਿ ਸੂਬੇ ਵਿੱਚ ਸਿਰਫ਼ 13 ਲੋਕ ਸਭਾ ਸੀਟਾਂ ਹਨ, ਇਸ ਲਈ ਟਿਕਟਾਂ ਦੇ ਸਾਰੇ 177 ਚਾਹਵਾਨਾਂ ਨੂੰ ਤਾਂ ਐਡਜਸਟ ਕਰਨਾ ਸੰਭਵ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੇ ਸਿਰਫ਼ ਅਜਿਹੇ ਉਮੀਦਵਾਰ ਚੁਣੇ ਹਨ, ਜਿਨ੍ਹਾਂ ਦੇ ਜਿੱਤਣ ਦੀਆਂ ਸੰਭਾਵਨਾਵਾਂ ਵੱਧ ਹਨ।

 

 

ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗ਼ੈਰ–ਰਸਮੀ ਗੱਲਬਾਤ ਦੌਰਾਨ ਕਿਹਾ ਕਿ ਟਿਕਟਾਂ ਤਜਰਬੇਕਾਰ ਨੌਜਵਾਨਾਂ ਨੂੰ ਹੀ ਦਿੱਤੀਆਂ ਗਈਆਂ ਸਨ। ਇਸ ਤੋਂ ਪਹਿਲਾਂ ਕੈਪਟਨ ਨੇ ਆਮ ਆਦਮੀ ਪਾਰਟੀ ਦੇ ਆਗੂ ਚੰਦਨ ਗਰੇਵਾਲ ਦਾ ਕਾਂਗਰਸ ਪਾਰਟੀ ਵਿੱਚ ਆਉਣ ’ਤੇ ਸੁਆਗਤ ਕੀਤਾ। ਸ੍ਰੀ ਗਰੇਵਾਲ ਇੱਕ ਪ੍ਰਮੁੱਖ ਵਾਲਮੀਕਿ ਆਗੂ ਹਨ, ਜਿਨ੍ਹਾਂ ਨੇ ਅਕਤੂਬਰ 2017 ’ਚ ਆਮ ਆਦਮੀ ਪਾਰਟੀ ਛੱਡ ਦਿੱਤੀ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਕਰਤਾਰਪੁਰ ਤੋਂ ‘ਆਪ’ ਉਮੀਦਵਾਰ ਸਨ ਪਰ ਉਹ ਹਾਰ ਗਏ ਸਨ।

 

 

ਪੱਤਰਕਾਰਾਂ ਨੇ ਪੁੱਛਿਆ ਕਿ ਅੱਜ–ਕੱਲ੍ਹ ਅਜਿਹੀ ਚਰਚਾ ਜ਼ੋਰਾਂ ’ਤੇ ਹੈ ਕਿ ਕੁਝ ਨਾਰਾਜ਼ ਕਾਂਗਰਸੀ ਆਗੂ ਹੁਣ ਇੱਕ ਵੱਖਰੀ ‘ਕਾਂਗਰਸ ਟਕਸਾਲੀ’ ਪਾਰਟੀ ਬਣਾਉਣ ਜਾ ਰਹੇ ਹਨ; ਤਾਂ ਉਸ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਟਿਕਟਾਂ ਦੇ ਸਾਰੇ ਚਾਹਵਾਨਾਂ ਨੂੰ ਤਾਂ ਐਡਜਸਟ ਕੀਤਾ ਹੀ ਨਹੀਂ ਜਾ ਸਕਦਾ। ਚੰਗਾ ਤਾਂ ਇਹੋ ਹੋਵੇਗਾ ਕਿ ਉਹ ਸਾਰੇ ਆਗੂ ਪਾਰਟੀ ਦੀ ਕਾਮਯਾਬੀ ਲਈ ਕੰਮ ਕਰਨ।

 

 

ਜਦੋਂ ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਕੇਪੀ ਨੂੰ ਟਿਕਟ ਨਾ ਦੇਣ ਬਾਰੇ ਸੁਆਲ ਕੀਤਾ ਗਿਆ, ਤਾਂ ਮੁੱਖ ਮੰਤਰੀ ਨੇ ਜਵਾਬ ਦਿੱਤਾ ਕਿ ਉਹ ਤਿੰਨ ਵਾਰ ਚੋਣ ਹਾਰ ਚੁੱਕੇ ਹਨ ਤੇ ਉਨ੍ਹਾਂ ਦੀ ਪਤਨੀ ਨੂੰ ਵੀ ਮੌਕਾ ਦਿੱਤਾ ਗਿਆ ਸੀ ਪਰ ਉਹ ਵੀ ਹਾਰ ਗਏ ਸਨ। ਇੱਕ ਹੋਰ ਸੁਆਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਜਲੰਧਰ ਦੇ ਪਾਦਰੀ ਕੋਲੋਂ ਫੜੀ ਤੇ ਗੁੰਮ ਹੋਈ ਰਕਮ ਵਾਲਾ ਕੇਸ ਛੇਤੀ ਹੀ ਹੱਲ ਕਰ ਲਿਆ ਜਾਵੇਗਾ ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਮਾਮਲੇ ਦੀ ਜਾਂਚ ਲਈ SIT ਕਾਇਮ ਕਰ ਦਿੱਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Disgruntled Congress leaders should not make new Congress Taksali Party