ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੜ੍ਹਾਂ ਦੇ ਮੱਦੇਨਜ਼ਰ ਮੁਹਾਲੀ, ਖਰੜ ਤੇ ਡੇਰਾਬੱਸੀ ਦੇ ਹੜ੍ਹ ਕੰਟਰੋਲ ਰੂਮ ਜਾਰੀ

1 / 2ਨਗਰ ਕੌਂਸਲ ਜ਼ੀਰਕਪੁਰ ਦੇ ਕਾਮੇ ਸੀਵਰੇਜ ਸਿਸਟਮ ਵਿੱਚੋਂ ਕੂੜਾ ਸਾਫ਼ ਕਰਦੇ ਹੋਏ।

2 / 2ਨਗਰ ਕੌਂਸਲ ਜ਼ੀਰਕਪੁਰ ਦੇ ਕਾਮੇ ਸੀਵਰੇਜ ਸਿਸਟਮ ਵਿੱਚੋਂ ਕੂੜਾ ਸਾਫ਼ ਕਰਦੇ ਹੋਏ।

PreviousNext


ਜਸ਼ਨ ਪੈਲੇਸ ਤੇ ਸਰਕਾਰੀ ਸਕੂਲ ਲਾਲੜੂ 'ਚ ਰਾਹਤ ਕੈਂਪ ਸਥਾਪਤ 

 

ਭਾਰੀ ਮੀਂਹ ਮਗਰੋਂ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਗਿਰੀਸ਼ ਦਿਆਲਨ ਨੇ ਜ਼ਿਲ੍ਹੇ ਦੀਆਂ ਵੱਖ ਵੱਖ ਥਾਵਾਂ ਦਾ ਦੌਰਾ ਕੀਤਾ। ਉਨ੍ਹਾਂ ਘੱਗਰ ਦਰਿਆ ਨੇੜੇ ਅਤੇ ਨੀਵੇਂ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਚੌਕਸ ਰਹਿਣ ਅਤੇ ਦਰਿਆ ਨੇੜੇ ਜਾਣ ਤੋਂ ਸੰਕੋਚ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਥਿਤੀ ਉਤੇ ਨਜ਼ਰ ਰੱਖ ਰਿਹਾ ਹੈ ਅਤੇ ਮੌਜੂਦਾ ਹਾਲਾਤ ਵਿੱਚ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।

 

ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਡੇਰਾਬੱਸੀ ਦੇ ਸੱਤ ਪਿੰਡਾਂ ਟਿਵਾਣਾ, ਆਲਮਗਿਰੀ, ਖਜੂਰ ਮੰਡੀ, ਸਰਸਿਣੀ, ਡੈਹਰ, ਡੰਘੇੜਾ ਅਤੇ ਸਾਧਨਪੁਰ ਵਿੱਚ ਪਾਣੀ ਭਰਨ ਦੀ ਸੰਭਾਵਨਾ ਹੈ ਕਿਉਂਕਿ ਕੌਸ਼ਲਿਆ ਬੰਨ੍ਹ ਤੋਂ ਪਾਣੀ ਛੱਡਣ ਦੀ ਸੰਭਾਵਨਾ ਹੈ। 

 

ਏ.ਡੀ.ਸੀ. ਨੇ ਦੱਸਿਆ ਕਿ ਮੁਹਾਲੀ ਵਿੱਚ ਹੜ੍ਹ ਕੰਟਰੋਲ ਰੂਮ 24 ਘੰਟੇ ਕੰਮ ਕਰ ਰਿਹਾ ਹੈ ਅਤੇ ਇਸ ਦਾ ਫੋਨ ਨੰਬਰ 0172-2219505 ਹੈ। ਇਸ ਤੋਂ ਇਲਾਵਾ ਤਹਿਸੀਲ ਖਰੜ ਦੇ ਹੜ੍ਹ ਕੰਟਰੋਲ ਰੂਮ ਦਾ ਨੰਬਰ 0160-2280853 ਅਤੇ ਡੇਰਾਬੱਸੀ ਦੇ ਹੜ੍ਹ ਕੰਟਰੋਲ ਰੂਮ ਦਾ ਨੰਬਰ 01762-283224 ਹੈ, ਜੋ 24 ਘੰਟੇ ਕਾਰਜਸ਼ੀਲ ਹੈ। 

 

ਉਨ੍ਹਾਂ ਕਿਹਾ ਕਿ ਡੇਰਾਬੱਸੀ ਦੇ ਪਿੰਡਾਂ ਲਈ ਜਸ਼ਨ ਪੈਲੇਸ ਤੇ ਸਰਕਾਰੀ ਸਕੂਲ ਲਾਲੜੂ ਵਿੱਚ ਰਾਹਤ ਕੈਂਪ ਸਥਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੁਰਾਲੀ ਦੇ ਪਿੰਡਾਂ ਲਈ ਮਾਡਲ ਟਾਊਨ ਕੁਰਾਲੀ ਵਿੱਚ ਰਾਹਤ ਕੈਂਪ ਬਣਾਇਆ ਗਿਆ ਹੈ, ਜਿਸ ਦਾ ਹੈਲਪਲਾਈਨ ਨੰਬਰ 0172-2219505 ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:district administration continuously keeping tab on every situation dc reiterated after visiting sensitive places