ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਿ਼ਲ੍ਹਾ ਅਟਾਰਨੀ ਨੇ ਐੱਸਐੱਚਓ `ਤੇ ਲਾਏ ਡਰਾਉਣ-ਧਮਕਾਉਣ ਦੇ ਦੋਸ਼

ਜਿ਼ਲ੍ਹਾ ਅਟਾਰਨੀ ਨੇ ਐੱਸਐੱਚਓ `ਤੇ ਲਾਏ ਡਰਾਉਣ-ਧਮਕਾਉਣ ਦੇ ਦੋਸ਼

ਸਾਬਕਾ ਜਿ਼ਲ੍ਹਾ ਅਟਾਰਨੀ ਨਰਿੰਦਰ ਸਿੰਘ ਕਾਹਲੋਂ ਨੇ ਸਿਵਲ ਲਾਈਨਜ਼ ਪੁਲਿਸ ਥਾਣੇ ਦੇ ਐੱਸਐੱਚਓ ਪਰਮਜੀਤ ਸਿੰਘ `ਤੇ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਦੇਣ ਦਾ ਇਲਜ਼ਾਮ ਲਾਇਆ ਹੈ। ਅਜਿਹੀ ਸਿ਼ਕਾਇਤ ਤੋਂ ਬਾਅਦ ਬਟਾਲਾ ਦੇ ਐੱਸਐੱਸਪੀ ਉਪਿੰਦਰਜੀਤ ਸਿੰਘ ਘੁੰਮਣ ਨੇ ਸਬੰਧਤ ਐੱਸਐੱਚਓ ਨੂੰ ਤੁਰੰਤ ਲਾਈਨ-ਹਾਜ਼ਰ ਕਰ ਦਿੱਤਾ ਹੈ।


ਸ੍ਰੀ ਨਰਿੰਦਰ ਸਿੰਘ ਕਾਹਲੋਂ ਦਾ ਦੋਸ਼ ਹੈ ਕਿ ਪਿਛਲੇ ਸਾਲ 2017 ਦੌਰਾਨ ਪਿੰਡ ਕੱਥੂਨੰਗਲ ਵਿਖੇ ਸਥਿਤ ਉਨ੍ਹਾਂ ਦੇ ਇੱਟਾਂ ਦੇ ਭੱਠੇ `ਤੇ ਕੁਝ ਵਿਅਕਤੀਆਂ ਨੇ ਉਨ੍ਹਾਂ `ਤੇ ਹਮਲਾ ਕਰ ਦਿੱਤਾ ਸੀ। ਉਦੋਂ ਕੱਥੂਨੰਗਲ ਪੁਲਿਸ ਥਾਣੇ ਦਾ ਐੱਸਐੱਚਓ ਪਰਮਜੀਤ ਸਿੰਘ ਸੀ; ਉਸ ਨੇ ਕੁਝ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਬਾਅਦ `ਚ ਕਥਿਤ ਤੌਰ `ਤੇ ਰਿਸ਼ਵਤ ਲੈ ਕੇ ਉਨ੍ਹਾਂ ਨੂੰ ਛੱਡ ਦਿੱਤਾ। ਇਸ ਵਿਰੁੱਧ ਸ੍ਰੀ ਕਾਹਲੋਂ ਨੇ ਬਾਅਦ `ਚ ਪੰਜਾਬ ਤੇ ਹਰਿਆਣਾ ਹਾਈ ਕੋਰਟ `ਚ ਇੱਕ ਪਟੀਸ਼ਨ ਵੀ ਦਾਖ਼ਲ ਕੀਤੀ ਸੀ।


ਅਦਾਲਤ ਨੇ ਇਸ ਸਾਰੇ ਮਾਮਲੇ ਦੀ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਡੀਜੀਪੀ ਨੂੰ ਅੰਸ਼ਕ ਜਾਂਚ ਕਰਵਾਉਣ ਦੇ ਹੁਕਮ ਜਾਰੀ ਕੀਤੇ ਸਨ। ‘ਉਸ ਜਾਂਚ ਵਿੱਚ ਪਰਮਜੀਤ ਸਿੰਘ ਨੂੰ ਦੋਸ਼ੀ ਪਾਇਆ ਗਿਆ ਸੀ।` ਇਸ ਪੁਲਿਸ ਅਧਿਕਾਰੀ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਹਦਾਇਤ ਵੀ ਜਾਰੀ ਕੀਤੀ ਗਈ ਸੀ ਪਰ ਅਦਾਲਤੀ ਹੁਕਮਾਂ ਦੇ ਬਾਵਜੂਦ ਪਰਮਜੀਤ ਸਿੰਘ ਹਾਲੇ ਤੱਕ ਸਿਵਲ ਲਾਈਨਜ਼ ਪੁਲਿਸ ਥਾਣੇ ਦਾ ਐੱਸਐੱਚਓ ਤਾਇਨਾਤ ਹੈ।


ਸ੍ਰੀ ਕਾਹਲੋਂ ਨੇ ਦੋਸ਼ ਲਾਇਆ,‘ਪਰਮਜੀਤ ਸਿੰਘ ਨੇ ਮੈਨੂੰ ਤੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ। ਉਸ ਨੇ ਮੇਰੇ ਤੇ ਮੇਰੇ ਪਰਿਵਾਰਕ ਮੈਂਬਰਾਂ ਵਿਰੁੱਧ ਝੂਠਾ ਕੇਸ ਦਰਜ ਕਰਨ ਦੀ ਧਮਕੀ ਵੀ ਦਿੱਤੀ। ਹੁਣ ਵੀ ਜੇ ਪੁਲਿਸ ਕੋਲ ਕੋਈ ਕਾਰਵਾਈ ਨਹੀਂ ਕਰਦੀ, ਤਾਂ ਮੈਂ ਹਾਈ ਕੋਰਟ `ਚ ਇੱਕ ਹੋਰ ਪਟੀਸ਼ਨ ਦਾਇਰ ਕਰਾਂਗਾ।`


ਐੱਸਐੱਸਪੀ ਬਟਾਲਾ ਸ੍ਰੀ ਉਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਸਿ਼ਕਾਇਤ ਮਿਲਦੇ ਸਾਰ ਪਰਮਜੀਤ ਸਿੰਘ ਨੂੰ ਪੁਲਿਸ ਲਾਈਨਜ਼ ਸੱਦ ਲਿਆ ਗਿਆ ਸੀ ਤੇ ਉਸ ਵਿਰੁੱਧ ਜਾਂਚ ਹਾਲੇ ਮੁਲਤਵੀ ਪਈ ਹੈ।


ਐੱਸਐੱਚਓ ਪਰਮਜੀਤ ਸਿੰਘ ਨੇ ਕਿਹਾ ਕਿ ਉਸ `ਤੇ ਲਾਏ ਗਏ ਸਾਰੇ ਇਲਜ਼ਾਮ ਬੇਬੁਨਿਆਦ ਹਨ ਤੇ ਇਹ ਸਾਰਾ ਮਾਮਲਾ ਸਿਆਸੀ ਹਿਤਾਂ ਤੋਂ ਪ੍ਰੇਰਿਤ ਹੈ। ਡੀਜੀਪੀ ਦੇ ਹੁਕਮਾਂ ਮੁਤਾਬਕ ਇਸ ਮਾਮਲੇ ਦੀ ਜਾਂਚ ਹਾਲੇ ਚੱਲ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:District Attorney alleged SHO of threatening