ਪੰਜਾਬ ਸਰਕਾਰ ਸੂਬੇ ਦੇ 'ਦਿਵਯਾਂਗ' ਲੋਕਾਂ ਨੂੰ ਅਨੁਕੂਲ ਮਾਹੌਲ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਸਰਕਾਰ ਵਲੋਂ ਅਜਿਹੇ ਲੋਕਾਂ ਦੀ ਭਲਾਈ ਹਿੱਤ ਅਣਥੱਕ ਯਤਨ ਕੀਤੇ ਜਾ ਰਹੇ ਹਨ।” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਅਰੁਨਾ ਚੌਧਰੀ ਨੇ ਅੱਜ ਇਥੇ ਵਿਭਾਗ ਦੀ ਅਪਡੇਟ ਕੀਤੀ ਵੈਬਸਾਈਟ ਨੂੰ ਲਾਂਚ ਕਰਨ ਮੌਕੇ ਕੀਤਾ।
ਮੰਤਰੀ ਨੇ ਕਿਹਾ ਕਿ ਵੈਬਸਾਈਟ http//:sswcd.punjab.gov.in ਨੂੰ 'ਦਿਵਯਾਂਗ' ਅਨੁਕੂਲ ਬਣਾਇਆ ਗਿਆ ਹੈ, ਜੋ ਕਿ ਵਿਭਾਗ ਦੀਆਂ ਵੱਖ-ਵੱਖ ਯੋਜਨਾਵਾਂ ਦੀ ਜਾਣਕਾਰੀ ਲੋੜਵੰਦਾਂ ਤੱਕ ਪਹੁੰਚਾਉਣ ਵਿੱਚ ਸਹਾਇਤਾ ਕਰੇਗੀ । ਮੰਤਰੀ ਨੇ ਅੱਗੇ ਕਿਹਾ ਕਿ ਨੇਤਰਹੀਣ / ਅੰਸ਼ਕ ਤੌਰ 'ਤੇ ਨੇਤਰਹੀਣ ਵਿਅਕਤੀ ਨਿਯਮਤ ਅੰਤਰਾਲਾਂ 'ਤੇ ਵੈਬਸਾਈਟ ਉੱਪਰ ਅਪਲੋਡ ਕੀਤੀ ਜਾਣਕਾਰੀ ਤੱਕ ਸੁਖਾਲੀ ਪਹੁੰਚ ਕਰਨ ਦੇ ਯੋਗ ਹੋਣਗੇ।
ਸ੍ਰੀਮਤੀ ਚੌਧਰੀ ਨੇ ਇਹ ਵੀ ਕਿਹਾ ਕਿ ਵੈਬਸਾਈਟ ਨੂੰ ਅਪਡੇਟ ਕਰਨ ਸਮੇਂ, ਇਹ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ ਕਿ ਅਪਲੋਡ ਕੀਤੇ ਗਏ ਡਿਜ਼ਾਈਨ, ਸਮੱਗਰੀ ਅਤੇ ਤਸਵੀਰਾਂ ਨੂੰ 'ਦਿਵਯਾਂਗ' ਲੋਕਾਂ ਦੁਆਰਾ ਬਿਨਾਂ ਕਿਸੇ ਮੁਸ਼ਕਲ ਤੋਂ ਤਰੀਕੇ ਨਾਲ ਵਰਤਿਆ ਜਾ ਸਕੇ।
ਮੰਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੈਬਸਾਈਟ ਦੀ ਨਵੀਂ ਦਿੱਖ ਵਿਚ ਸਕ੍ਰੀਨ ਰੀਡਰ ਅਤੇ ਮੈਗਨੀਫਾਇਰ ਵਰਗੀਆਂ ਕਈ ਖ਼ਾਸ ਵਿਸ਼ੇਸ਼ਤਾਵਾਂ ਨੂੰ ਸ਼ਾਮਲ ਕੀਤਾ ਗਿਆ ਤਾਂ ਜੋ 'ਦਿਵਯਾਂਗ' ਵਿਅਕਤੀਆਂ ਨੂੰ ਵੇਖਣ ਦਾ ਵਧੀਆ ਤਜ਼ਰਬਾ ਹਾਸਲ ਹੋ ਸਕੇ।
ਮੰਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ ਵੱਖ ਸਰਕਾਰੀ ਵਿਭਾਗਾਂ ਦੀਆਂ ਲਗਭਗ 40 ਵੈਬਸਾਈਟਾਂ ਜਿਨ੍ਹਾਂ ਵਿੱਚ 22 ਡਿਪਟੀ ਕਮਿਸ਼ਨਰਾਂ ਅਤੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ, ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਖੁਰਾਕ ਅਤੇ ਸਿਵਲ ਸਪਲਾਈ ਵਿਭਾਗ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਮਾਲ ਅਤੇ ਮੁੜ ਵਸੇਬਾ, ਸੂਚਨਾ ਤਕਨਾਲੋਜੀ, ਤਕਨੀਕੀ ਸਿੱਖਿਆ, ਪੰਜਾਬ ਏਡਜ਼ ਕੰਟਰੋਲ ਸੋਸਾਇਟੀ ਚੰਡੀਗੜ ਸ਼ਾਮਲ ਹਨ, ਨੂੰ 'ਦਿਵਯਾਂਗ' ਅਨੁਕੂਲ ਵਿਸ਼ੇਸ਼ਤਾਵਾਂ ਨਾਲ ਲੈਸ ਕੀਤਾ ਗਿਆ ਹੈ।
ਮੰਤਰੀ ਨੇ ਇਹ ਵੀ ਦੱਸਿਆ ਕਿ ਹੋਰ ਵਿਭਾਗਾਂ ਦੀਆਂ ਵੈਬਸਾਈਟਾਂ ਵੀ ਜਲਦ ਹੀ 'ਅਕਸੈਸੀਬਲ ਇੰਡੀਆ ਮੁਹਿੰਮ' ਤਹਿਤ 'ਦਿਵਯਾਂਗ' ਅਨੁਕੂਲ ਵਿਸ਼ੇਸ਼ਤਾਵਾਂ ਨਾਲ ਲੈਸ ਕੀਤੀਆਂ ਜਾਣਗੀਆਂ।
ਇਸ ਮੌਕੇ ਹਾਜ਼ਰ ਹੋਰ ਪਤਵੰਤਿਆਂ ਵਿੱਚ ਸਮਾਜਿਕ ਸੁਰੱਖਿਆ ਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀਮਤੀ ਰਾਜੀ ਪੀ. ਸ਼੍ਰੀਵਾਸਤਵਾ, ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਡਿਪਟੀ ਡਾਇਰੈਕਟਰ ਸ੍ਰੀ ਜੀ.ਐਸ. ਮੌੜ ਅਤੇ ਸ੍ਰੀ ਹਰਪਾਲ ਸਿੰਘ ਮੌਜੂਦ ਸਨ।