ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਾ. ਮਨਮੋਹਨ ਸਿੰਘ ‘ਫਖ਼ਰ-ਏ-ਹਿੰਦ’ ਨੇ, ਐਕਸੀਡੈਂਟਲ ਨਹੀਂ: ਸੁਨੀਲ ਜਾਖੜ

ਲੋਕ ਸਭਾ ਮੈਂਬਰ ਅਤੇ ਪੰਜਾਬ ਪ੍ਰਦੇ਼ਸ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਪੀਐਮ ਨਰਿੰਦਰ ਮੋਦੀ ਨੇ ਧਰਮਸ਼ਾਲਾ ਦੀ ਰੈਲੀ ਚ ਕਿਸਾਨਾਂ ਕੇ ਕਰਜ਼ੇ ਤੇ ਝੂਠ ਬੋਲ ਕੇ ਪੀਐਮ ਦੇ ਅਹੁਦੇ ਦੇ ਮੁੱਲ ਨੂੰ ਬੇਇੱਜ਼ਤ ਕੀਤਾ ਹੈ। ਮੋਦੀ ਨੇ ਧਰਮਸ਼ਾਲਾ ਚ ਕਿਸਾਨਾਂ ਦੀ ਕਰਜ਼ਾਮੁਆਫੀ ਸਬੰਧੀ ਬਿਆਨ ਦੇ ਕੇ ਕਿਸਾਨਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਿਆ ਹੈ। ਉਨ੍ਹਾਂ ਨੇ ਮੋਦੀ ਸਰਕਾਰ ਨੂੰ ਸਾਹੂਕਾਰਾਂ ਦੀ ਸਰਕਾਰ ਕਰਾਰ ਦਿੰਦਿਆਂ ਕਿਹਾ ਕਿ ਉਹ ਸੋਮਵਾਰ ਨੂੰ ਸ਼ੁਰੂ ਹੋਣ ਵਾਲੇ ਸੈਸ਼ਨ ਚ ਇਹ ਮੁੱਦਾ ਚੁੱਕਣਗੇ।

 

ਸੁਨੀਲ ਜਾਖੜ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ 4 ਲੱਖ 17 ਹਜ਼ਾਰ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ। ਇਸਦੀ ਅਗਲੀ ਕਿਸ਼ਤ 1100 ਕਰੋੜ ਰੁਪਏ ਵੀ ਜਲਦ ਜਾਰੀ ਹੋਣ ਵਾਲੀ ਹੈ। ਨਰਿੰਦਰ ਮੋਦੀ ਤੇ ਦੇਸ਼ ਦੇ ਲੋਕਾਂ ਨੇ ਵਿਸ਼ਵਾਸ ਕੀਤਾ। ਉਨ੍ਹਾਂ ਨੂੰ ਵੀ ਦੇਸ਼ ਦੇ ਕਿਸਾਨਾਂ ਦੀ ਕਰਜ਼ਾਮੁਆਫੀ ਪ੍ਰਤੀ ਆਪਣੀ ਜਿ਼ੰਮੇਵਾਰੀ ਨਿਭਾਉਣੀ ਚਾਹੀਦੀ ਹੈ। ਜਾਖੜ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਨੇ ਘੱਟ ਗਿਣਤੀਆਂ ਨੂੰ ਅਣਗੋਲਿਆ ਕੀਤਾ ਹੈ।

 

ਸੁਨੀਲ ਜਾਖੜ ਨੇ ਭਾਜਪਾ ਅਤੇ ਆਰਐਸਐਸ ਵਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ‘ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਕਹਿਣ ਦਾ ਵਿਰੋਧ ਪ੍ਰਗਟਾਇਆ ਤੇ ਕਿਹਾ ਕਿ ਡਾ. ਮਨਮੋਹਨ ਸਿੰਘ ਐਕਸੀਡੈਂਟਲ ਨਹੀਂ ਕ੍ਰੈਡੀਬਲ ਪੀਐਮ ਹਨ, ਉਹ ਫਖ਼ਰ ਏ ਕੌਮ ਹਨ ਕਿਉਂਕਿ ਸਾਲ 2007 ਚ ਜਦੋਂ ਵਿਸ਼ਵ ਮੰਦੀ ਦੀ ਹਾਲਤ ਚੋਂ ਲੰਘ ਰਿਹਾ ਸੀ ਉਦੋਂ ਡਾ. ਮਨਮੋਹਨ ਸਿੰਘ ਦੀ ਅਗਵਾਈ ਚ ਭਾਰਤ ਦੀ ਅਰਥਵਿਵਸਥਾ ਬਚੀ ਸੀ।

 

ਜਾਖੜ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਵੀ ਹਮਲਾ ਬੋਲਿਆ। ਜਾਖੜ ਨੇ ਮੰਗ ਕੀਤੀ ਕਿ ਬਾਦਲ ਦੱਸਣ ਕਿ ਉਹ ਡਾ. ਮਨਮੋਹਨ ਸਿੰਘ ਨਾਲ ਖੜ੍ਹੇ ਹਨ ਜਾਂ ਆਰਐਸਐਸ ਨਾਲ।

 

ਸੁਨੀਲ ਜਾਖੜ ਨੇ ਸਾਬਕਾ ਪੀਐਮ ਰਾਜੀਵ ਗਾਂਧੀ ਦੇ ਬੁਤਾਂ ਤੇ ਕਾਲਖ਼ ਪੋਤਣ ਦੇ ਮਾਮਲਿਆਂ ਨੂੰ ਸਾਜਿਸ਼ ਕਰਾਰ ਦਿੰਦਿਆਂ ਕਿਹਾ ਕਿ ਸਾਨੂੰ ਬਗਾਨਿਆਂ ਤੋਂ ਨਹੀਂ ਆਪਣਿਆਂ (ਸੰਘ) ਤੋਂ ਡਰ ਲੱਗਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਮਾਨਯੋਗ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਬੇਟੇ ਸੁਖਬੀਰ ਸਿੰਘ ਬਾਦਲ ਦੀ ਸਾਜਿ਼ਸਾਂ ਅਤੇ ਬੇਅਦਬੀਆਂ ਚ ਮਿਲੀਭੁਗਤ ਨੂੰ ਲੈ ਕੇ ਇਸ ਉਮਰ ਚ ਸ਼੍ਰੀ ਦਰਬਾਰ ਸਾਹਿਬ ਚ ਆ ਕੇ ਜੁੱਤੀਆਂ ਸਾਫ ਕਰਨੀਆਂ ਪਈਆਂ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Doctor Manmohan Singh is Fakhar-e-Hind not accident Sunil Jakhar