ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੌਜੀ ਡਾਕਟਰ ਆਇਆ ਕੋਰੋਨਾ ਪਾਜ਼ੀਟਿਵ ਦੇ ਸੰਪਰਕ ‘ਚ

ਵੀਰਵਾਰ ਨੂੰ ਪਠਾਨਕੋਟ ਵਿੱਚ ਫੌਜ ਦੇ ਅਧਿਕਾਰੀਆਂ ਨੇ ਇੱਕ ਫੌਜੀ ਡਾਕਟਰ ਨੂੰ ਕੋਰੋਨਾ ਸ਼ੱਕੀ ਮਰੀਜ਼ ਹੋਣ ਕਾਰਨ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ। ਮਰੀਜ਼ ਦੇ ਗਲੇ ਦੀ ਜਾਂਚ ਅਤੇ ਖ਼ੂਨ ਨੇ ਨਮੂਨੇ ਲਏ ਗਏ ਹਨ। ਦੱਸਣਯੋਗ ਹੈ ਕਿ ਡਾਕਟਰ ਕੁਝ ਦਿਨ ਪਹਿਲਾਂ ਕਿਸੇ ਵਿਅਕਤੀ ਨੂੰ ਮਿਲਿਆ ਸੀ ਜਿਸ ਦਾ ਹੁਣ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ।

 

ਇਸ ਦੀ ਪੁਸ਼ਟੀ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ (ਐਸ.ਐਮ.ਓ) ਡਾ ਭੁਪਿੰਦਰ ਸਿੰਘ ਨੇ ਐੱਚ.ਟੀ. ਨੂੰ ਦੱਸਿਆ ਕਿ ਹਾਲਾਂਕਿ ਫੌਜੀ ਡਾਕਟਰ ਵਿੱਚ ਅਜੇ ਵਾਇਰਲ ਇਨਫੈਕਸ਼ਨ ਦੇ ਕੋਈ ਲੱਛਣ ਨਹੀਂ ਵਿਖਾਈ ਦੇ ਰਹੇ। ਫੌਜੀ ਅਧਿਕਾਰੀ ਉਸ ਨੂੰ ਇੱਥੇ ਲੈ ਆਏ ਅਤੇ ਅਸੀਂ ਨਮੂਨੇ ਜਾਂਚ ਲਈ ਲਏ ਹਨ।

 

ਫੌਜ ਦੇ ਡਾਕਟਰ ਨੂੰ ਅਗਲੇ 14 ਦਿਨਾਂ ਲਈ ਐਮਐਚ ਵਿੱਚ ਅਲੱਗ ਰੱਖਿਆ ਜਾਵੇਗਾ ਅਤੇ ਰਿਪੋਰਟਾਂ ਅੰਮ੍ਰਿਤਸਰ ਭੇਜੀਆਂ ਗਈਆਂ ਹਨ। ਰਿਪੋਰਟਾਂ ਆਉਣ ਉੱਤੇ ਅਗਲੇਰੇ ਡਾਕਟਰੀ ਕਦਮ ਚੁੱਕੇ ਜਾਣਗੇ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Doctor serving in Army quarantined as his contact showed coronavirus positive