ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੇਰੇ ਪਤੀ ਕੇਪੀਐੱਸ ਗਿੱਲ ਨੂੰ ਬੁੱਚੜ ਨਾ ਆਖੋ: ਹੇਮਿੰਦਰ ਕੌਰ

ਮੇਰੇ ਪਤੀ ਕੇਪੀਐੱਸ ਗਿੱਲ ਨੂੰ ਬੁੱਚੜ ਨਾ ਆਖੋ: ਹੇਮਿੰਦਰ ਕੌਰ

ਸ੍ਰੀਮਤੀ ਹੇਮਿੰਦਰ ਕੌਰ ਨੂੰ ਉਦੋਂ ਦੁੱਖ ਹੁੰਦਾ ਹੈ, ਜਦੋਂ ਸਿੱਖਾਂ ਦਾ ਇੱਕ ਵਰਗ ਉਨ੍ਹਾਂ ਦੇ ਪਤੀ ਕੇ.ਪੀ.ਐੱਸ. ਗਿੱਲ ਨੂੰ ‘ਬੁੱਚੜ’ (ਕਸਾਈ) ਆਖਦਾ ਹੈ। ਦਰਅਸਲ, ਪੰਜਾਬ ਦੇ ਸਾਬਕਾ ਡੀਜੀਪੀ ਸ੍ਰੀ ਗਿੱਲ ਨੂੰ ‘ਸੁਪਰ ਕੌਪ’ ਵੀ ਆਖਿਆ ਜਾਂਦਾ ਸੀ ਕਿ ਉਨ੍ਹਾਂ ਨੇ 1980ਵਿਆਂ ਦੇ ਅੰਤ ਤੇ 1990ਵਿਆਂ ਦੌਰਾਨ ਦਹਿਸ਼ਤਗਰਦੀ ਦਾ ਖ਼ਾਤਮਾ ਕਰਨ ਲਈ ਜ਼ਬਰਦਸਤ ਆਹਮੋ–ਸਾਹਮਣੇ ਦੀ ਜੰਗ ਵਿੱਚ ਪੰਜਾਬ ਪੁਲਿਸ ਦੀ ਅਗਵਾਈ ਕੀਤੀ ਸੀ।

 

 

‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਦੌਰਾਨ ਸ੍ਰੀਮਤੀ ਹੇਮਿੰਦਰ ਕੌਰ ਨੇ ਕਿਹਾ ਕਿ – ‘ਉਨ੍ਹਾਂ ਲਈ ਬੁੱਚੜ ਸ਼ਬਦ ਇਸਤੇਮਾਲ ਨਾ ਕਰੋ।’

 

 

ਆਪਣੀ ਉਮਰ ਦੇ 70ਵਿਆਂ ਨੂੰ ਢੁਕ ਚੁੱਕੇ ਸ੍ਰੀਮਤੀ ਹੇਮਿੰਦਰ ਕੌਰ ਚੇਤੇ ਕਰਦੇ ਹਨ, ਜਦੋਂ ਉਨ੍ਹਾਂ ਦਾ ਵਿਆਹ 1959 ’ਚ ਸ੍ਰੀ ਕੰਵਰ ਪਾਲ ਸਿੰਘ ਗਿੱਲ ਨਾਲ ਹੋਇਆ ਸੀ। ‘ਫਿਰ ਉਹ ਮੇਰੀ ਜ਼ਿੰਦਗੀ ਦੇ ਹੀਰੋ ਬਣ ਗਏ ਤੇ ਹੁਣ ਮੈਨੂੰ ਉਹ ਬਹੁਤ ਚੇਤੇ ਆਉਂਦੇ ਹਨ।’

 

 

ਸ੍ਰੀਮਤੀ ਹੇਮਿੰਦਰ ਕੌਰ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਪਤੀ ਨੂੰ ਸਿੱਖਾਂ ਦਾ ਇੱਕ ਵਰਗ ‘ਤਨਖ਼ਾਹੀਆ’ ਦੱਸਦਾ ਹੈ, ਜੋ ਕਿ ਗ਼ੈਰ–ਵਾਜਬ ਹੈ। ‘ਉਹ ਕਦੇ ਵੀ ਧਾਰਮਿਕ ਰਹਿਤ–ਮਰਿਆਦਾ ਦੇ ਉਲਟ ਨਹੀਂ ਗਏ। ਉਨ੍ਹਾਂ ਨੇ ਤਾਂ ਸਗੋਂ ਪੰਜਾਬ ਵਿੱਚ ਸ਼ਾਂਤੀ ਕਾਇਮ ਕੀਤੀ ਸੀ। ਮੈਨੂੰ ਲੱਗਦਾ ਹੈ ਕਿ ਉਹ ਤਾਂ ਬਹੁਤਿਆਂ ਲਈ ਪ੍ਰੇਰਨਾ ਦਾ ਸਰੋਤ ਹਨ।’

 

 

ਸ੍ਰੀਮਤੀ ਹੇਮਿੰਦਰ ਕੌਰ ਭਾਵੇਂ ਇੱਕ ਬਾਕਾਇਦਾ ਸਿਖਲਾਈ–ਪ੍ਰਾਪਤ ਅਧਿਆਪਕਾ ਸਨ ਪਰ ਉਨ੍ਹਾਂ ਨੇ ਆਪਣੇ ਪਤੀ ਕੰਵਰ ਪਾਲ ਸਿੰਘ ਗਿੱਲ ਦਾ ਘਰ ਸੰਭਾਲਣਾ ਬਿਹਤਰ ਸਮਝਿਆ।

 

 

‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਦੌਰਾਨ ਸ੍ਰੀਮਤੀ ਹੇਮਿੰਦਰ ਕੌਰ ਨੇ ਕਿਹਾ ਕਿ – ‘ਜਦੋਂ ਉਹ ਆਪਣੀਆਂ ਮੁੱਛਾਂ ਨੂੰ ਤਾਅ ਦਿੰਦੇ ਸਨ; ਮੈਨੂੰ ਉਦੋਂ ਉਹ ਸਭ ਤੋਂ ਵੱਧ ਜਚਦੇ ਹੁੰਦੇ ਸਨ…’, ਇਹ ਆਖਦਿਆਂ ਉਨ੍ਹਾਂ ਦੀਆਂ ਅੱਖਾਂ ’ਚੋਂ ਅੱਥਰੂ ਵਹਿ ਤੁਰੇ।

 

 

1958 ਬੈਚ ਦੇ ਆਈਪੀਐੱਸ ਅਧਿਕਾਰੀ ਸ੍ਰੀ ਕੇਪੀਐੱਸ ਗਿੱਲ ਦੀ ਪੰਜਾਬ ਵਿੱਚ ਨਿਯੁਕਤੀ ਅਪ੍ਰੈਲ 1988 ’ਚ ਹੋਈ ਸੀ; ਜਦੋਂ ਦਹਿਸ਼ਤਗਰਦੀ ਆਪਣੇ ਸਿਖ਼ਰਾਂ ’ਤੇ ਸੀ। ਬਾਅਦ ’ਚ ਉਹ DGP ਬਣੇ ਤੇ 1995 ’ਚ ਆਪਣੀ ਸੇਵਾ–ਮੁਕਤੀ ਤੱਕ ਇਸੇ ਅਹੁਦੇ ’ਤੇ ਰਹੇ। ਮਈ 2017 ’ਚ ਉਨ੍ਹਾਂ ਦਾ ਦੇਹਾਂਤ ਹੋ ਗਿਆ।

 

 

ਸ੍ਰੀਮਤੀ ਹੇਮਿੰਦਰ ਕੌਰ ਨੇ ਕਿਹਾ – ‘ਉਹ ਅਸਲ ਹੀਰੋ ਸਨ। ਜਦੋਂ ਗਿੱਲ ਸਾਹਿਬ ਦੀ ਡਿਊਟੀ ਆਸਾਮ ’ਚ ਲੱਗੀ ਹੋਈ ਸੀ, ਤਦ ਇੱਕ ਰਾਤ ਨੂੰ ਅੱਤਵਾਦੀਆਂ ਨੇ ਘਰ ਉੱਤੇ ਹਮਲਾ ਬੋਲ ਦਿੱਤਾ ਸੀ। ਉਨ੍ਹਾਂ ਨੇ ਤਦ ਕਾਹਲ਼ੀ ’ਚ ਪਰਦੇ ਦੀ ਰੌਡ ਖਿੱਚ ਲਈ ਤੇ ਉਸ ਨੂੰ ਲੈ ਕੇ ਅੱਤਵਾਦੀਆਂ ਦਾ ਪਿੱਛਾ ਕੀਤਾ ਸੀ।’

 

 

ਸ੍ਰੀਮਤੀ ਹੇਮਿੰਦਰ ਕੌਰ ਨੇ ਕਿਹਾ – ‘ਗਿੱਲ ਸਾਹਿਬ ਕੋਈ ਬਹੁਤੇ ਧਾਰਮਿਕ ਨਹੀਂ ਸਨ ਪਰ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਮੰਨਦੇ ਸਨ ਤੇ ਉਨ੍ਹਾਂ ਨੂੰ ਹੀ ਉਹ ਆਪਣੀ ਤਾਕਤ ਮੰਨਦੇ ਸਨ। ਪਰ ਉਨ੍ਹਾਂ ਕਦੇ ਕਿਸੇ ਨਾਲ ਪੱਖਪਾਤ ਨਹੀਂ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Don t call my husband KPS Gill butcher says Heminder Kaur