ਅਗਲੀ ਕਹਾਣੀ

ਨਾਰਾਜ਼ ਪਾਰਟੀ ਆਗੂਆਂ ਨਾਲ ਪਾਰਟੀ ਫ਼ੋਰਮ `ਤੇ ਗੱਲਬਾਤ ਲਈ ਬੂਹੇ ਸਦਾ ਖੁੱਲ੍ਹੇ: ਚੀਮਾ

ਭਵਾਨੀਗੜ੍ਹ `ਚ ਹਰਪ੍ਰੀਤ ਸਿੰਘ ਬਾਜਵਾ ਕੋਲ ਬੈਠੇ ਪੰਜਾਬ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਮੌਜੂਦਾ ਆਗੂ ਹਰਪਾਲ ਸਿੰਘ ਚੀਮਾ

ਚੀਮਾ, ਬਲਬੀਰ, ਖਹਿਰਾ ਤੇ ਅਰੋੜਾ ਕਿਉਂ ਗਏ ਭਵਾਨੀਗੜ੍ਹ ਦੇ ਆਪ ਆਗੂ ਕੋਲ...?
 

ਆਮ ਆਦਮੀ ਪਾਰਟੀ ਜਿਹੜੀ ਹੁਣ ਤੱਕ ਭ੍ਰਿਸ਼ਟਾਚਾਰ, ਰੇਤੇ ਦੀ ਮਾਈਨਿੰਗ (ਪੁਟਾਈ) ਅਤੇ ਨਸਿ਼ਆਂ ਦੀ ਸਮੱਗਲਿੰਗ ਵਿਰੁੱਧ ਧਰਨੇ ਦੇਣ ਲਈ ਜਾਣੀ ਜਾਂਦੀ ਰਹੀ ਹੈ - ਪਰ ਹੁਣ ਉਸ ਦਾ ਇੱਕ ਸਥਾਨਕ ਨੌਜਵਾਨ ਆਗੂ ਇੱਕ ਵੱਖਰੇ ਉਦੇਸ਼ ਲਈ ਪਿਛਲੇ ਤਿੰਨ ਦਿਨਾਂ ਤੋਂ ਸੰਗਰੂਰ ਜਿ਼ਲ੍ਹੇ ਦੇ ਕਸਬੇ ਭਵਾਨੀਗੜ੍ਹ `ਚ ਧਰਨੇ `ਤੇ ਬੈਠਾ ਹੈ। ਹਰਪ੍ਰੀਤ ਸਿੰਘ ਬਾਜਵਾ ਨਾਂਅ ਦਾ ਇਹ ਨੌਜਵਾਨ ਆਪਣੀ ‘ਆਮ ਆਦਮੀ ਪਾਰਟੀ` `ਚ ਏਕਤਾ ਚਾਹੁੰਦਾ ਹੈੇ; ਜੋ ਪਿਛਲੇ ਕੁਝ ਸਮੇਂ ਦੌਰਾਨ ਪਾਰਟੀ `ਚੋਂ ਗ਼ਾਇਬ ਹੋ ਚੁੱਕੀ ਹੈ।


ਉਸ ਦੇ ਧਰਨੇ ਦੀ ਖ਼ਾਸੀਅਤ ਇਹ ਵੀ ਹੈ ਕਿ ਉਸ ਕੋਲ ਸਾਰੇ ਹੀ ਆਗੂ ਗੇੜਾ ਮਾਰ ਚੁੱਕੇ ਹਨ; ਜਿਵੇਂ ਉਸ ਕੋਲ ਪੰਜਾਬ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਮੌਜੂਦਾ ਆਗੂ ਹਰਪਾਲ ਸਿੰਘ ਚੀਮਾ ਵੀ ਆ ਚੁੱਕੇ ਹਨ ਤੇ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰੰਘ ਖਹਿਰਾ ਵੀ ਗੇੜਾ ਮਾਰ ਗਏ ਹਨ। ਉਨ੍ਹਾਂ ਤੋਂ ਇਲਾਵਾ ਪਾਰਟੀ ਦੇ ਸਹਿ-ਪ੍ਰਧਾਨ ਅਮਨ ਅਰੋੜਾ ਤੇ ਡਾ. ਬਲਬੀਰ ਸਿੰਘ ਵੀ ਉਸ ਨੂੰ ਮਿਲ ਕੇ ਗਏ ਹਨ।


ਹਰਪ੍ਰੀਤ ਸਿੰਘ ਬਾਜਵਾ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦਾ ਮੀਤ ਪ੍ਰਧਾਨ ਹੈ। ਅੱਜ ਐਤਵਾਰ ਨੂੰ ਉਸ ਨੂੰ ਇਸ ਧਰਨੇ `ਤੇ ਬੈਠਿਆਂ ਤੀਜਾ ਦਿਨ ਹੈ। ਉਸ ਦਾਾ ਧਰਨਾ ਭਵਾਨੀਗੜ੍ਹ ਦੇ ਭਗਤ ਸਿੰਘ ਚੌਕ `ਚ ਲੱਗਾ ਹੋਇਆ ਹੈ।


ਹਰਪ੍ਰੀਤ ਸਿੰਘ ਬਾਜਵਾ ਨੇ ‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਕਿਹਾ,‘ਮੇਰੀ ਖ਼ਾਹਿਸ਼ ਇਹੋ ਹੈ ਕਿ ਸੁਖਪਾਲ ਖਹਿਰਾ ਤੇ ਭਗਵੰਤ ਮਾਨ ਦੋਵੇਂ ਪੰਜਾਬ ਲਈ ਇਕੱਠੇ ਕੰਮ ਕਰਨ; ਪਾਰਟੀ ਨੂੰ ਅਗਲੀਆਂ ਸੰਸਦੀ ਚੋਣਾਂ ਪੂਰੀ ਇੱਕਜੁਟਤਾਾ ਨਾਲ ਲੜਨੀਆਂ ਚਾਹੀਦੀਆਂ ਹਨ। ਭਾਵੇਂ ਅਸੀਂ ਪੰਜਾਬ ਲਈ ਆਜ਼ਾਦੀ ਚਾਹੁੰਦੇ ਹਾਂ। ਭਾਵੇਂ ਦਿੱਲੀ ਦਾ ਕੋਈ ਆਗੂ ਸੂਬਾ ਇਕਾਈ ਨੂੰ ਚਲਾਵੇ ਪਰ ਇਹ ਇਕਾਈ ਆਪਣੇ ਫ਼ੈਸਲੇ ਲੈਣ ਲਈ ਆਜ਼ਾਦ ਹੋਣ ਚਾਹੀਦੀ ਹੈ।`


ਹਰਪ੍ਰੀਤ ਸਿੰਘ ਬਾਜਵਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਦੋਵੇਂ ਹੀ ਧੜਿਆਂ ਨੇ ਉਨ੍ਹਾਂ ਨੂੰ ਮਾਮਲਾ ਸੁਲਝਾ ਕੇ ਇੱਕਜੁਟਤਾ ਦੀ ਆਸ ਬੰਨ੍ਹਾਈ ਹੈ।


ਉਨ੍ਹਾਂ ਕਿਹਾ,‘ਅਸੀਂ ਇਹ ਲੜਾਈ ਖ਼ਤਮ ਕਰਨੀ ਚਾਹੁੰਦੇ ਹਾਂ, ਕਿਉ਼ਕਿ ਇਹ ਪਾਰਟੀ ਹਿਤਾਂ ਲਈ ਖ਼ਤਰਨਾਕ ਹੈ। ਅੱਜ ਸਾਡੇ ਐੱਮਪੀ ਭਗਵੰਤ ਮਾਨ ਹੁਰਾਂ ਨੇ ਮੈਨੂੰ ਕਾੱਲ ਕੀਤੀ ਸੀ। ਅੱਜ ਉਹ ਕੁਝ ਰੁੱਝੇ ਹੋਏ ਸਨ, ਇਸ ਲਈ ਨਹੀਂ ਆ ਸਕੇ। ਉਨ੍ਹਾਂ ਮੈਨੂੰ ਕੱਲ੍ਹ ਮਿਲਣ ਲਈ ਆਖਿਆ ਹੈ। ਮੈਂ ਆਪਣਾ ਰੋਸ ਧਰਨਾ ਤਦ ਤੱਕ ਬੰਦ ਨਹੀਂ ਕਰਾਂਗਾ, ਜਦੋਂ ਤੱਕ ਕਿ ਪਾਰਟੀ ਵਿੱਚ ਇੱਕਜੁਟਤਾ ਨਹੀ਼ ਹੋ ਜਾਂਦੀ।`


ਪੰਜਾਬ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਆਗੂ ਨੇ ਵੀ ਆਖਿਆ ਹੈ ਕਿ ਸੁਖਪਾਲ ਖਹਿਰਾ ਨੂੰ ਹਮਾਇਤ ਦੇਣ ਵਾਲੇ ਸਾਰੇ ਵਿਧਾਇਕਾਂ ਲਈ ਬੂਹੇ ਸਦਾ ਖੁੱਲ੍ਹੇ ਹਨ ਪਰ ਜੋ ਵੀ ਗੱਲਬਾਤ ਹੋਵੇਗੀ, ਉਹ ਪਾਰਟੀ ਫ਼ੋਰਮ `ਤੇ ਹੀ ਹੋਵੇਗੀ।


ਚੀਮਾ ਨੇ ਕਿਹਾ,‘ਸਾਡੇ ਵਲੰਟੀਅਰ ਬਹੁਤ ਜਜ਼ਬਾਤੀ ਹਨ ਕਿਉਂਕਿ ਉਹ ਸੂਬੇ `ਚ ਹੋ ਰਹੀਆਂ ਗ਼ਲਤ ਗੱਲਾਂ ਤੋਂ ਦੁਖੀ ਹਨ। ਮੈਂ ਉਸ ਨੂੰ ਆਪਣੀ ਸਿਹਤ ਦਾ ਧਿਅਨ ਰੱਖਣ ਲਈ ਕਿਹਾ ਹੈ। ਅਸੀਂ ਨਾਰਾਜ਼ ਆਗੂਆਂ ਨਾਲ ਗੱਲਬਾਤ ਲਈ ਤਿਆਰ ਹਾਂ ਪਰ ਜੋ ਵੀ ਗੱਲਬਾਤ ਹੋਵੇਗੀ, ਉਹ ਪਾਰਟੀ ਫ਼ੋਰਮ `ਤੇ ਹੀ ਹੋਵੇਗੀ।`   

 

ਇਹ ਵੀ ਪਤਾ ਲੱਗਾ ਹੈ ਕਿ ਅੱਜ ਦੇਰ ਸ਼ਾਮ ਸੁਖਪਾਲ ਸਿੰਘ ਖਹਿਰਾ ਨੇ ਹਰਪ੍ਰੀਤ ਸਿੰਘ ਬਾਜਵਾ ਨੂੰ ਜੂਸ ਪਿਆ ਕੇ ਉਨ੍ਹਾਂ ਦੀ ਭੁੱਖ ਹੜਤਾਲ ਤਾਂ ਤੁੜਵਾ ਦਿੱਤੀ ਹੈ ਪਰ ਉਹ ਆਪਣੇ ਸਮਰਥਕਾਂ ਨਾਲ ਆਪਣਾ ਰੋਸ ਮੁਜ਼ਾਹਰਾ ਇੰਝ ਹੀ ਜਾਰੀ ਰੱਖਣਗੇ। ਸੋਮਵਾਰ ਨੂੰ ਉਨ੍ਹਾਂ ਕੋਲ ਭਗਵੰਤ ਮਾਨ ਨੇ ਵੀ ਆਉਣਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:doors are open to all dissidents on party forum says cheema