ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੋਲਾ–ਮਹੱਲਾ ਮੌਕੇ ਵਿਰਾਸਤ–ਏ–ਖ਼ਾਲਸਾ ਵੇਖਣ ਲਈ ਮਿਲੇਗਾ ਦੁੱਗਣਾ ਸਮਾਂ

ਹੋਲਾ–ਮਹੱਲਾ ਮੌਕੇ ਵਿਰਾਸਤ–ਏ–ਖ਼ਾਲਸਾ ਵੇਖਣ ਲਈ ਮਿਲੇਗਾ ਦੁੱਗਣਾ ਸਮਾਂ

ਕੌਮੀ ਤਿਉਹਾਰ ਹੋਲਾਮਹੱਲਾ ਮੌਕੇ ਦੇਸ਼ਵਿਦੇਸ਼ ਤੋਂ ਆਉਣ ਵਾਲੇ ਲੱਖਾਂ ਸਰਧਾਲੂਆਂ ਦੀ ਸਹੂਲਤ ਲਈ ਇਸ ਵਾਰ ਵਿਸ਼ਵ ਪ੍ਰਸਿੱਧ ਵਿਰਾਸਤਏ–ਖਾਲਸਾ ਨੂੰ ਵੇਖਣ ਦਾ ਸਮਾਂ ਦੁੱਗਣਾ ਕੀਤਾ ਗਿਆ ਹੈ|ਦੁਨੀਆਂ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਵਿਰਾਸਤ–ਏਖਾਲਸਾ ਦਾ ਸਮਾਂ ਸਵੇਰੇ 8.00 ਵਜੇ ਤੋਂ ਲੈ ਕੇ ਸ਼ਾਮ 8.00 ਵਜੇ ਤੱਕ ਕਰ ਦਿੱਤਾ ਗਿਆ ਹੈ।

 

 

ਦੱਸਣਯੋਗ ਹੈ ਕਿ ਆਮ ਦਿਨਾਂ ਵਿੱਚ ਵਿਰਾਸਤਖਾਲਸਾ ਮਹਿਜ਼ 6.30 ਘੰਟੇ ਜੋ ਕਿ ਸਵੇਰੇ 10.00 ਵਜੇ ਤੋਂ ਸ਼ਾਮ 4.30 ਵਜੇ ਤੱਕ ਸ਼ਰਧਾਲੂਆ ਲਈ ਖੁੱਲਦਾ ਹੈ ਪਰ ਹੁਣ 7 ਮਾਰਚ ਤੋਂ 10 ਮਾਰਚ ਤੱਕ ਵਿਰਾਸਤ–ਏ–ਖਾਲਸਾ 6.30 ਘੰਟੇ ਦੀ ਬਜਾਏ 12.00 ਘੰਟੇ ਜੋ ਕਿ ਸਵੇਰੇ 8.00 ਵਜੇ ਤੋਂ ਲੈ ਕੇ ਸ਼ਾਮੀਂ 8.00 ਵਜੇ ਤੱਕ ਖੋਲਿਆ ਜਾਵੇਗਾ|

 

 

ਪ੍ਰਸ਼ਾਸਨ ਦਾ ਇਹ ਉਪਰਾਲਾ ਹੈ ਕਿ ਪੰਜਾਬ ਦੇ ਅਮੀਰ ਵਿਰਸੇ ਦੀ ਪੇਸ਼ਕਾਰੀ ਕਰਨ ਵਾਲੇ ਇਸ ਅਜਾਇਬ ਘਰ ਨੂੰ ਵੱਧ ਤੋਂ ਵੱਧ ਸੰਗਤਾਂ ਨੂੰ ਵਿਖਾਇਆ ਜਾਵੇ|

 

 

ਵਿਰਾਸਤਖਾਲਸਾ ਵਿੱਚ ਆਉਣ ਵਾਲੇ ਰਧਾਲੂਆਂ ਦੀ ਸੁਰੱਖਿਆ ਲਈ ਲੋੜੀਦੀ ਪੁਲਿਸ ਫੋਰਸ ਦਾ ਯੋਗ ਪ੍ਰਬੰਧ ਕੀਤਾ ਗਿਆ ਹੈ|

 

 

ਕੀਰਤਪੁਰ ਸਾਹਿਬ ਤੋਂ ਕੁਲਵਿੰਦਰਜੀਤ ਸਿੰਘ ਭਾਟੀਆ ਦੀ ਰਿਪੋਰਟ ਮੁਤਾਬਕ: ਖਾਲਸੇ ਦਾ ਕੌਮਾਂਤਰੀ ਤਿਉਹਾਰ ਹੌਲਾ  ਮੱਹਲਾ ਦਾ ਆਗਾਜ਼  ਕੱਲ੍ਹ ਬੜੀ ਸਰਧਾ ਨਾਲ  ਸ਼ੁਰੂ ਹੋ ਗਿਆ   ਗੁਰਦੁਆਰਾ ਪਤਾਲਪੁਰੀ ਸਾਹਿਬ ਵਿਚ ਅਰੰਭਤਾ ਦੀ ਅਰਦਾਸ ਭਾਈ ਫੂਲਾ ਸਿੰਘ ਜੀ ਹੈੱਡ ਗਰੰਥੀ ਕੇਸਗੜ੍ਹ ਸਾਹਿਬ ਨੇ ਕੀਤੀ ਇਸ ਮੋਕੇ ਭਾਈ ਰਘਬੀਰ ਸਿਘ ਵਿਸ਼ੇਸ਼ ਤੋਰ ਤੇ ਪੂਜੇ

 

 

ਸ਼੍ਰੀ ਕੀਰਤਪੁਰ ਸਾਹਿਬ ਪਹਿਲੇ ਦਿਨ ਵੀ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਮੱਥਾ ਟੇਕਿਆ ਜ਼ਿਕਰ ਯੋਗ ਹੈ ਕਿ ਕੀਰਤਪੁਰ ਸਾਹਿਬ ਵਿਖੇ ਪਹਿਲੇ ਦਿਨ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆਂ ਗੁਰਦੁਆਰਾ ਪਤਾਲਪੁਰੀ ਸਾਹਿਬ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਗੁਰੂ ਘਰ ਦੇ ਦਰਸ਼ਨ ਕੀਤੇ , ਗੁਰੂਦੁਆਰਾ ਪਤਾਲਪੁਰੀ ਸਾਹਿਬ ਤੋਂ ਇਲਾਵਾ ਗੁਰੂਦੁਆਰਾ ਬਾਬਾ ਗੁਰਦਿੱਤਾ ਜੀ , ਸ਼ੀਸ ਮਹਿਲ ਸਾਹਿਬ , ਗੁਰੂਦਆਰਾ ਚਰਨ ਕੰਵਲ ਸਾਹਿਬ , ਬਾਬਾ ਬੁੱਢਣ ਸ਼ਾਹ , ਡੇਰਾ ਬਾਬਾ ਸ਼੍ਰੀ ਚੰਦ ਜੀ ਵਿਖੇ ਭਾਰੀ ਗਿਣਤੀ ਵਿੱਚ ਸੰਗਤਾਂ ਨਮਸਤਕ ਹੋਈਆਂ

 

 

ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਗੱਡੀਆਂ ਲਈ ਪਾਰਕਿੰਗ ਦੇ ਵਿਸ਼ੇਸ਼ ਪ੍ਰਬੰਧ ਹਨ ਜਿਸ ਦਾ ਅਸਰ ਵੀ ਮੇਲੇ ਵਿੱਚ ਦਿੱਖ ਰਿਹਾ ਹੈ ਪਾਰਕਿੰਗ ਤੋਂ ਇਲਾਵਾ ਸੜਕ ਤੇ ਗੱਡੀ ਖੜੀ ਕਰਨ ਦੀ ਮਨਾਹੀ ਹੈ ਭਿਖਾਰੀਆਂ ਉੱਪਰ ਵੀ ਪ੍ਰਸ਼ਾਸਨ ਦਾ ਅਸਰ ਦੇਖਣ ਨੂੰ ਮਿਲ ਰਹਾ ਹੈ।

 

 

 ਮੇਲੇ ਦੌਰਾਨ ਬਾਜ਼ਾਰ ਅੰਦਰ ਭਿਖਾਰੀ ਦੇਖਣ ਨੂੰ ਨਹੀਂ ਮਿਲ ਰਿਹਾ ਸ੍ਰੋਮਣੀ ਕਮੇਟੀ ਤੋਂ ਇਲਾਵਾ ਵੱਖ - ਵੱਖ ਸੰਤਾ ਮਹਾਂਪੁਰਖਾ ਵੱਲੋਂ ਲੰਗਰ ਲਗਾਏ ਹੋਏ ਹਨ ਸੰਗਤਾਂ ਦਾ ਪਹਿਲੇ ਦਿਨ ਵੀ ਹੜ੍ਹ ਦੇਖਣ ਨੂੰ ਮਿਲਿਆਂ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ 5,6, ਅਤੇ 7 ਮਾਰਚ ਤੱਕ ਇਹ ਮੇਲਾ ਸ੍ਰੀ ਕੀਰਤਪੁਰ ਸਾਹਿਬ ਰਹੇਗਾ ਜਦੋਂ ਕਿ 8 ਮਾਰਚ ਨੂੰ ਇਹ ਮੇਲਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਤਬਦੀਲ ਹੋ ਜਾਵੇਗਾ ਜਿੱਥੇ ਕਿ ਨੌਂ ਮਾਰਚ ਨੂੰ ਰਾਜਸੀ ਕਾਨਫਰੰਸਾ ਹੋਣਗੀਆਂ ਅਤੇ 10 ਮਾਰਚ ਨੂੰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮਹੱਲਾ ਕੱਢਿਆ ਜਾਵੇਗਾ

 

 

ਅਰੰਭਿਕਤਾ ਦੀ ਅਰਦਾਸ ਮੋਕੇ ਉਪਰੋਕਤ ਤੋਂ ਇਲਾਵਾ ਮਨੇਜਰ ਜਸਵੀਰ ਸਿੰਘ ਕੇਸਗੜ੍ਹ ਸਾਹਿਬ , ਬਲਵਿੰਦਰ ਸਿੰਘ ਮਨੇਜਰ ਬਾਬਾ ਗੁਰਦਿੱਤਾ , ਭੁਪਿੰਦਰ ਸਿੰਘ ਬਜਰੂੜ , ਹਰਤੇਗ ਸਿੰਘ ਆਦਿ ਹਾਜ਼ਰ ਸਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Double time during Hola Mohalla to see Virasat e Khalsa