ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਧਿਆਪਕਾ ਦੀ ਮੈਡੀਕਲ ਛੁੱਟੀ ਸਬੰਧੀ ਵਾਇਰਲ ਹੋਈ ਵੀਡੀਓ ’ਤੇ ਡੀਪੀਆਈ ਨੇ ਦਿੱਤਾ ਸਪੱਸ਼ਟੀਕਰਨ

ਅਧਿਆਪਕਾ ਦੀ ਮੈਡੀਕਲ ਛੁੱਟੀ ਸਬੰਧੀ ਵਾਇਰਲ ਹੋਈ ਵੀਡੀਓ ’ਤੇ ਡੀਪੀਆਈ ਨੇ ਦਿੱਤਾ ਸਪੱਸ਼ਟੀਕਰਨ

ਬੀਤੇ ਦਿਨੀਂ ਸੋਸ਼ਲ ਮੀਡੀਆ ’ਚ ਇਕ ਅਧਿਆਪਕਾਂ ਨੂੰ ਮੈਡੀਕਲ ਛੁੱਟੀ ਨਾ ਦੇਣ ਨੂੰ ਲੈ ਕੇ ਵਾਇਰਲ ਹੋਈ ਵੀਡੀਓ ਉਤੇ ਅੱਜ ਸਿੱਖਿਆ ਵਿਭਾਗ ਵੱਲੋਂ ਆਪਣਾ ਸਪੱਸ਼ਟੀਕਰਨ ਦਿੱਤਾ ਗਿਆ। ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਪ੍ਰੈਸ ਬਿਆਨ ਜਾਰੀ ਕਰਕੇ ਸਿੱਖਿਆ ਵਿਭਾਗ ਦਾ ਪੱਖ ਰੱਖਿਆ। ਉਨ੍ਹਾਂ ਦੱਸਿਆ ਕਿ ਦਫ਼ਤਰ ਦੇ ਰੋਜ਼ਾਨਾ ਕੰਮਕਾਰ ਦੇ ਚਲਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਬਡਾਲਾ ਜ਼ਿਲ੍ਹਾ ਐੱਸ ਏ ਐੱਸ ਨਗਰ ਦੀ ਫਿਜ਼ੀਕਲ ਐਜੂਕੇਸ਼ਨ ਦੀ ਲੈਕਚਰਾਰ ਸਤਨਾਮ ਕੌਰ ਨਾਲ ਸਬੰਧਿਤ ਹੈ

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 


ਬੁਲਾਰੇ ਨੇ ਦੱਸਿਆ ਕਿ ਸਤਨਾਮ ਕੌਰ ਵੱਲੋਂ ਮੁੱਖ ਦਫ਼ਤਰ ਵਿਖੇ ਸਕੱਤਰ ਸਕੂਲ ਸਿੱਖਿਆ ਪੰਜਾਬ ਕੋਲ ਸਕੂਲ ਦੇ ਸਬੰਧੀ ਸ਼ਿਕਾਇਤ ਦਿੱਤੀ ਗਈ ਸੀ,  ਜਿਸ ਦੀ ਪੜਤਾਲ ਲਈ ਡੀਪੀਆਈ ਸੈਕੰਡਰੀ ਸਿੱਖਿਆ ਪੰਜਾਬ ਦੀ ਡਿਊਟੀ ਲਗਾਈ ਗਈ। ਸਕੂਲ ਦੇ ਨਾਲ ਸਬੰਧਿਤ ਮਾਮਲੇ ਦੀ ਪੜਤਾਲ ' ਸ਼ਾਮਲ ਹੋਣ ਲਈ ਸ਼ਿਕਾਇਤ ਨਾਲ ਸਬੰਧਿਤ ਧਿਰਾਂ ਨੂੰ ਕਿਹਾ ਗਿਆ ਸੀ

 

ਬੁਲਾਰੇ ਨੇ ਕਿਹਾ ਕਿ ਮੁੱਖ ਦਫ਼ਤ ਦੇ ਰਿਕਾਰਡ ਅਨੁਸਾਰ ਸਤਨਾਮ ਕੌਰ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਵੱਲੋਂ ਆਨ ਲਾਇਨ ਕੋਈ ਵੀ ਅਰਜ਼ੀ ਅਪਲਾਈ ਨਹੀਂ ਕੀਤੀ ਹੋਈ ਸੀ, ਜਿਸ ਨਾਲ ਪਤਾ ਲੱਗ ਸਕੇ ਕਿ ਕਰਮਚਾਰਨ ਕਿਸੇ ਦੁਰਘਟਨਾ ਤੋਂ ਪੀੜਿਤ ਹੈ|

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਡੀਪੀਆਈ ਸੁਖਜੀਤ ਪਾਲ ਸਿੰਘ ਨੇ ਦੱਸਿਆ ਕਿ ਸਬੰਧਿਤ ਸ਼ਿਕਾਇਤ ਕਰਤਾ ਦੀ ਸ਼ਿਕਾਇਤ ਅਨੁਸਾਰ ਕੇਸ਼ ਦੀ ਸੁਣਵਾਈ ਕਰਕੇ ਉਹਨਾਂ ਨੇ ਆਪਣੀ ਰਿਪੋਰਟ ਉੱਚ ਅਧਿਕਾਰੀਆਂ ਕੋਲ ਭੇਜੀ ਜਾ ਰਹੀ ਹੈਉਹਨਾਂ ਇਹ ਵੀ ਦੱਸਿਆ ਕਿ ਅਧਿਆਪਕਾਂ ਨੂੰ ਮਿਲਣ ਵਾਲੀਆਂ ਮੈਡੀਕਲ ਛੁੱਟੀਆਂ ਸਬੰਧੀ ਹਦਾਇਤਾਂ ਦਾ ਪੱਤਰ ਵੀ ਵਿਭਾਗ ਨੇ ਜਾਰੀ ਕੀਤਾ ਹੋਇਆ ਹੈਸਿੱਖਿਆ ਵਿਭਾਗ ਦੇ ਲੀਵ ਪੋਰਟਲ 'ਤੇ ਅਧਿਆਪਕ ਆਨ ਲਾਇਨ ਅਪਲਾਈ ਕਰ ਰਹੇ ਹਨ ਅਤੇ ਯੋਗ ਕੇਸਾਂ ਵਿੱਚ ਛੁੱਟੀਆਂ ਵਿਧੀ ਅਨੁਸਾਰ ਪ੍ਰਵਾਣਿਤ ਕੀਤੀਆਂ ਜਾ ਰਹੀਆਂ ਹਨ

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:DPI explains the viral video regarding teacher leave