ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਾ. ਬਲਬੀਰ ਸਿੰਘ ਨੇ ਸੁਖਪਾਲ ਸਿੰਘ ਖਹਿਰਾ ਦੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ

ਡਾ. ਬਲਬੀਰ ਸਿੰਘ ਨੇ ਸੁਖਪਾਲ ਸਿੰਘ ਖਹਿਰਾ ਦੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ

ਪੰਜਾਬ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕੱਲ੍ਹ ਦੋਸ਼ ਲਾਇਆ ਸੀ ਕਿ ਉਨ੍ਹਾਂ ਨੂੰ ਅਹੁਦੇ ਤੋਂ ਲਾਂਭੇ ਕਰਨ ਲਈ ਉਨ੍ਹਾਂ ਦੀ ਆਪਣੀ ਆਮ ਆਦਮੀ ਪਾਰਟੀ ਅੰਦਰ ਹੀ ਕਥਿਤ ਸਾਜਿ਼ਸ਼ ਚੱਲ ਰਹੀ ਹੈ। ਹੁਣ ਪਾਰਟੀ ਦੇ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਗ਼ਲਤ ਕਰਾਰ ਦਿੱਤਾ ਹੈ।


ਡਾ. ਬਲਬੀਰ ਸਿੰਘ ਨੇ ਦੋਸ਼ ਲਾਇਆ ਕਿ ਦੂਜੀਆਂ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਅਸਲ ਵਿੱਚ ਆਮ ਆਦਮੀ ਪਾਰਟੀ `ਚ ਫੁੱਟ ਪਾਉਣ ਦੇ ਜਤਨ ਕਰ ਰਹੀਆਂ ਹਨ ਕਿਉਂਕਿ ਇਹ ਪਾਰਟੀ ਹੁਣ ਮੁੜ ਆਪਣੇ ਰੌਂਅ `ਚ ਵਾਪਸੀ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਹੈ।


ਉਨ੍ਹਾਂ ਕਿਹਾ ਕਿ ‘‘ਇਸ ਵੇਲੇ ਗੰਦੀ ਖੇਡ ਖੇਡੀ ਜਾ ਰਹੀ ਹੈ ਤੇ ਅਸੀਂ ਇਸ ਦੇ ਸਿ਼ਕਾਰ ਨਹੀਂ ਬਣਾਂਗੇ।``


ਇੱਥੇ ਵਰਨਣਯੋਗ ਹੈ ਕਿ ਫ਼ੇਸਬੁੱਕ `ਤੇ ਆਪਣੀ ਇੱਕ ਵਿਡੀਓ ਰਾਹੀਂ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੀ ਆਪਣੀ ਆਮ ਆਦਮੀ ਪਾਰਟੀ ਦੇ ਅੰਦਰ ਹੀ ਕੁਝ ਅਜਿਹੀ ਸਾਜਿ਼ਸ਼ ਰਚ ਕੇ ਉਨ੍ਹਾਂ ਖਿ਼ਲਾਫ਼ ਪਾਰਟੀ ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਦੇ ਮਨਾਂ ਵਿੱਚ ਜ਼ਹਿਰ ਭਰਨ ਦੇ ਜਤਨ ਚੱਲ ਰਹੇ ਹਨ।


ਖਹਿਰਾ ਨੇ ਇਹ ਆਖਦਿਆਂ ਡਾ. ਬਲਬੀਰ ਸਿੰਘ ਦੀ ਵੀ ਆਲੋਚਨਾ ਕੀਤੀ ਸੀ ਕਿ ਉਹ ਉਨ੍ਹਾਂ `ਤੇ ਪਾਰਟੀ ਕਾਰਕੁੰਨਾਂ ਤੋਂ ਨਕਦ ਧਨ ਲੈਣ ਦੇ ਦੋਸ਼ ਲਾ ਰਹੇ ਹਨ। ਉਨ੍ਹਾਂ ਕਿਹਾ ਸੀ,‘‘ਅਜਿਹੀਆਂ ਸਾਜਿ਼ਸ਼ਾਂ ਤੇ ਪਿੱਠ `ਤੇ ਛੁਰਾ ਮਾਰਨ ਤੇ ਚਰਿੱਤਰ `ਤੇ ਚਿੱਕੜ ਉਛਾਲਣ ਜਿਹੀਆਂ ਹਰਕਤਾਂ ਬਰਦਾਸ਼ਤ ਨਹੀ਼ ਕੀਤੀਆਂ ਜਾ ਸਕਦੀਆਂ। ਉਨ੍ਹਾਂ (ਬਲਬੀਰ ਸਿੰਘ) ਨੂੰ ਆਪਣੇ ਦੋਸ਼ ਤੁਰੰਤ ਵਾਪਸ ਲੈਣੇ ਚਾਹੀਦੇ ਹਨ ਤੇ ਮੈਥੋਂ ਮਾਫ਼ੀ ਮੰਗਣੀ ਚਾਹੀਦੀ ਹੈ ਜਾਂ ਇਨ੍ਹਾਂ ਦੋਸ਼ਾਂ ਦੀ ਕੋਈ ਨਿਰਪੱਖ ਜਾਂਚ ਦੇ ਹੁਕਮ ਜਾਰੀ ਕਰਨੇ ਚਾਹੀਦੇ ਹਨ।``


ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਮਨੀਸ਼ ਸਿਸੋਦੀਆ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਹੈ ਤੇ ਉਨ੍ਹਾਂ ਇਸ ਮਾਮਲੇ ਦੀ ਜਾਂਚ ਕਰਵਾਉਣ ਦਾ ਵਾਅਦਾ ਕੀਤਾ ਹੈ।


ਡਾ. ਬਲਬੀਰ ਸਿੰਘ ਨੇ ਖਹਿਰਾ ਦੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਕਿ ਸਾਜਿ਼ਸ਼ ਰਚਣ ਦੀ ਗੱਲ ਵਿੱਚ ਕੋਈ ਸੱਚਾਈ ਨਹੀਂ ਹੈ। ‘‘ਮੈਂ ਉਨ੍ਹਾਂ ਦਾ ਬਹੁਤ ਸਤਿਕਾਰ ਕਰਦਾ ਹਾਂ। ਅਜਿਹਾ ਕੁਝ ਕਦੇ ਨਹੀਂ ਵਾਪਰਿਆ। ਜਿਹੜੇ ਵਿਅਕਤੀ ਨੇ ਉਨ੍ਹਾਂ ਨੂੰ ਇਹ ਗੱਲ ਆਖੀ ਹੈ, ਉਸ ਦਾ ਦਾਅਵਾ ਬੇਬੁਨਿਆਦ ਹੈ। ਮੈਂ ਉਸ ਵਿਅਕਤੀ ਨੂੰ ਜਾਣਦਾ ਵੀ ਨਹੀਂ।``


ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਵੇਲੇ ਉਨ੍ਹਾਂ ਦੀ ਵੱਡੀ ਤਰਜੀਹ ਇਹੋ ਹੈ ਕਿ ਪਾਰਟੀ ਦੇ ਜੱਥੇਬੰਦਕ ਢਾਂਚੇ ਨੂੰ ਸਹੀ ਤੇ ਦਰੁਸਤ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਆਉਂਦੀ 13 ਅਗਸਤ ਨੂੰ ਸੰਗਰੂਰ `ਚ 4,000 ਤੋਂ ਵੱਧ ਪਾਰਟੀ ਅਹੁਦੇਦਾਰਾਂ ਦੀ ਇੱਕ ਮੀਟਿੰਗ ਰੱਖੀ ਗਈ ਹੈ, ਜਿਸ ਨੂੰ ਮਨੀਸ਼ ਸਿਸੋਦੀਆ, ਸੰਗਰੂਰ ਦੇ ਐੱਮਪੀ ਭਗਵੰਤ ਮਾਨ ਅਤੇ ਸੁਖਪਾਲ ਸਿੰਘ ਖਹਿਰਾ ਸੰਬੋਧਨ ਕਰਨਗੇ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dr Balbir Singh denies Sukhpal Singh Khaira s allegation