ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਾ. ਧਰਮਵੀਰ ਗਾਂਧੀ ਨੇ ਬਣਾਈ ‘ਨਵਾਂ ਪੰਜਾਬ ਪਾਰਟੀ’

ਡਾ. ਧਰਮਵੀਰ ਗਾਂਧੀ ਨੇ ਬਣਾਈ ‘ਨਵਾਂ ਪੰਜਾਬ ਪਾਰਟੀ’

ਪਟਿਆਲਾ ਤੋਂ ਐੱਮਪੀ ਤੇ ਆਮ ਆਦਮੀ ਪਾਰਟੀ ਦੇ ਬਾਗ਼ੀ ਆਗੂ ਡਾ. ਧਰਮਵੀਰ ਗਾਂਧੀ ਨੇ ਅੱਜ ਸੋਮਵਾਰ ਨੂੰ ਆਪਣੀ ਸਿਆਸੀ ਪਾਰਟੀ ‘ਨਵਾਂ ਪੰਜਾਬ ਪਾਰਟੀ’ ਬਣਾਉਣ ਦਾ ਐਲਾਨ ਕੀਤਾ। ਇਹ ਪਾਰਟੀ ‘ਪੰਜਾਬ ਡੈਮੋਕ੍ਰੈਟਿਕ ਅਲਾਇੰਸ’ ਦਾ ਹਿੱਸਾ ਹੋਵੇਗੀ, ਜਿਸ ਨੇ ਅੱਜ ਹੀ ਡਾ. ਗਾਂਧੀ ਦੀ ਪਟਿਆਲਾ ਤੋਂ ਉਮੀਦਵਾਰੀ ਸਮੇਤ ਆਪਣੇ ਛੇ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ।

 

 

ਡਾ. ਗਾਂਧੀ ਨੇ ਆਪਣੀ ਨਵੀਂ ਪਾਰਟੀ ਦਾ ਐਲਾਨ ਚੋਣ ਕਮਿਸ਼ਨ ਵੱਲੋਂ ਕੀਤੇ ਗਏ ਆਮ ਚੋਣਾਂ–2019 ਦੇ ਪ੍ਰੋਗਰਾਮ ਦਾ ਐਲਾਨ ਕੀਤੇ ਜਾਣ ਦੇ ਇੱਕ ਦਿਨ ਬਾਅਦ ਕੀਤਾ ਹੈ।

 

 

ਡਾ. ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ – ‘ਅਸੀਂ ਪਹਿਲਾਂ ਪੰਜਾਬ–ਮੰਚ ਬਣਾਇਆ ਸੀ ਪਰ ਹੁਣ ਗੰਭੀਰ ਵਿਚਾਰ–ਵਟਾਂਦਰਿਆਂ ਤੋਂ ਬਾਅਦ ਇੱਕ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ; ਜੋ ਮੌਸਮੀ ਪਾਰਟੀਆਂ ਨੂੰ ਸਖ਼ਤ ਚੁਣੌਤੀ ਦੇਵੇਗੀ। ਪਹਿਲਾਂ ਵਾਲਾ ਮੰਚ ਇੱਕ ਬੁੱਧੀਜੀਵੀ–ਫ਼ੋਰਮ ਬਣਿਆ ਰਹੇਗਾ।’

 

ਡਾ. ਗਾਂਧੀ ਨੇ ਕਿਹਾ ਕਿ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਨੇ ਉਨ੍ਹਾਂ ਵਿੱਚ ਭਰੋਸਾ ਪ੍ਰਗਟਾਇਆ ਹੈ ਤੇ ਉਹ ਇਸ ਵਾਰ ਪਟਿਆਲਾ ਸੀਟ ਦੋਬਾਰਾ ਜਿੱਤਣ ਦਾ ਜਤਨ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਲੋਕਾਂ ਦੀ ਭਲਾਈ ਲਈ ਕੰਮ ਕੀਤੇ ਹਨ ਤੇ ਉਨ੍ਹਾਂ ਨੇ ਸਿਰਫ਼ ਆਪਣੇ ਹਲਕੇ ਲਈ ਹੀ ਨਹੀਂ, ਸਗੋਂ ਸਮੁੱਚੇ ਪੰਜਾਬ ਦੇ ਕਲਿਆਣ ਲਈ ਮੁੱਦੇ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dr Dharamvir Gandhi formed Nawa Punjab Party