ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

…ਇੰਝ 2 ਮਿੰਟਾਂ ’ਚ ਰੱਦ ਹੋ ਗਏ ਸਨ ਡਾ. ਨਵਜੋਤ ਕੌਰ ਸਿੱਧੂ

…ਇੰਝ 2 ਮਿੰਟਾਂ ’ਚ ਰੱਦ ਹੋ ਗਏ ਸਨ ਡਾ. ਨਵਜੋਤ ਕੌਰ ਸਿੱਧੂ

ਪਿਛਲੇ ਕਾਫ਼ੀ ਸਮੇਂ ਤੋਂ ਸੀਨੀਅਰ ਕਾਂਗਰਸੀ ਆਗੂ ਪਵਨ ਕੁਮਾਰ ਬਾਂਸਲ ਤੇ ਡਾ. ਨਵਜੋਤ ਕੌਰ ਸਿੱਧੂ ਵਿਚਾਲੇ ਖਿੱਚੋਤਾਣ ਚੱਲੀ ਆ ਰਹੀ ਸੀ ਕਿਉਂਕਿ ਦੋਵੇਂ ਆਗੂ ਪਾਰਟੀ ਦੀ ਟਿਕਟ ਚੰਡੀਗੜ੍ਹ ਹਲਕੇ ਤੋਂ ਲੈਣ ਦੇ ਚਾਹਵਾਨ ਸਨ। ਉਂਝ ਇੱਕ ਹੋਰ ਸੀਨੀਅਰ ਕਾਂਗਰਸੀ ਆਗੂ ਮਨੀਸ਼ ਤਿਵਾੜੀ ਵੀ ਚੰਡੀਗੜ੍ਹ ਤੋਂ ਹੀ ਟਿਕਟ ਚਾਹ ਰਹੇ ਸਨ।

 

 

ਬੀਤੇ ਦਿਨੀਂ ਕਾਂਗਰਸ ਪਾਰਟੀ ਨੇ ਪਵਨ ਬਾਂਸਲ ਨੂੰ ਚੰਡੀਗੜ੍ਹ ਸੀਟ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ। ਇਸ ਸੀਟ ਉੱਤੇ ਕਾਂਗਰਸ ਦੀ ਭਾਜਪਾ ਨਾਲ ਸਖ਼ਤ ਮੁਕਾਬਲਾ ਹੋਣ ਵਾਲਾ ਹੈ।

 

 

ਹੁਣ ਪ੍ਰਾਪਤ ਜਾਣਕਾਰੀ ਮੁਤਾਬਕ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ ਪਵਨ ਬਾਂਸਲ ਦੇ ਨਾਂਅ ਬਾਰੇ ਸਿਰਫ਼ ਦੋ ਮਿੰਟ ’ਚ ਹੀ ਅੰਤਿਮ ਫ਼ੈਸਲਾ ਲੈ ਲਿਆ ਸੀ ਅਤੇ ਡਾ. ਨਵਜੋਤ ਕੌਰ ਸਿੱਧੂ ਅਤੇ ਸ੍ਰੀ ਮਨੀਸ਼ ਤਿਵਾੜੀ ਦੇ ਨਾਂਅ ਰੱਦ ਕਰ ਦਿੱਤੇ ਸਨ।

 

 

ਪਾਰਟੀ ਸੂਤਰਾਂ ਨੇ ਦੱਸਿਆ ਕਿ  ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਨੇ ਤਿੰਨੇ ਦਾਅਵੇਦਾਰਾਂ ਪਵਨ ਬਾਂਸਲ, ਮਨੀਸ਼ ਤਿਵਾੜੀ ਤੇ ਨਵਜੋਤ ਕੌਰ ਸਿੱਧੂ ਬਾਰੇ ਮੁਲਾਂਕਣ ਤਿਆਰ ਕਰ ਕੇ ਰੱਖਿਆ ਹੋਇਆ ਸੀ। ਹਰੇਕ ਉਮੀਦਵਾਰ ਬਾਰੇ SWOT (Strengths, Weakness, Opportunities and Threats) ਭਾਵ ‘ਸਵੋਤ’ (ਤਾਕਤਾਂ, ਕਮਜ਼ੋਰੀਆਂ, ਮੌਕਿਆਂ ਤੇ ਖ਼ਤਰਿਆਂ ਜਾਂ ਚਿੰਤਾਵਾਂ) ਦੇ ਆਧਾਰ ਉੱਤੇ ਮੁਲਾਂਕਣ ਕੀਤਾ ਗਿਆ ਸੀ।  15 ਮੈਂਬਰੀ ਕਮੇਟੀ ਨੇ ਬੀਤੀ 2 ਅਪ੍ਰੈਲ ਨੂੰ ਮੀਟਿੰਗ ਕੀਤੀ ਸੀ।

 

 

ਜ਼ਿਆਦਾਤਰ ਕਮੇਟੀ ਮੈਂਬਰਾਂ ਨੇ ਪਵਨ ਬਾਂਸਲ ਦੀ ਹਮਾਇਤ ਕੀਤੀ ਸੀ ਤੇ ਫ਼ੈਸਲਾ ਲੈਂਦੇ ਸਮੇਂ ਦੋ ਮਿੰਟਾਂ ਲਈ ਸ੍ਰੀ ਛਾਬੜਾ ਬਾਹਰ ਚਲੇ ਗਏ ਸਨ। ਕੇਂਦਰੀ ਚੋਣ ਕਮੇਟੀ ਦੇ ਕਿਸੇ ਵੀ ਮੈਂਬਰ ਨੇ 45 ਲਿਫ਼ਾਫ਼ਿਆਂ ਵਿੱਚੋਂ ਕੋਈ ਲਿਫ਼ਾਫ਼ਾ ਨਹੀਂ ਖੋਲ੍ਹਿਆ, ਜਿਨ੍ਹਾਂ ਵਿੱਚ SWOT ਦੇ ਆਧਾਰ ਉੱਤੇ ਸਾਰੇ ਸੰਭਾਵੀ ਉਮੀਦਵਾਰਾਂ ਦੇ ਮੁਲਾਂਕਣ ਮੌਜੂਦ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dr Navjot Kaur Sidhu was rejected within two minutes