ਅਗਲੀ ਕਹਾਣੀ

​​​​​​​ਡਾ. ਸੁਰਨ ਸਿੰਘ ਦੇ ਪੁੱਤਰ ਅਜੇ ਸਿੰਘ ਨੇ ਬਲਦੇਵ ਕੁਮਾਰ ’ਤੇ ਲਾਏ ਗੰਭੀਰ ਦੋਸ਼

​​​​​​​ਡਾ. ਸੁਰਨ ਸਿੰਘ ਦੇ ਪੁੱਤਰ ਅਜੇ ਸਿੰਘ ਨੇ ਬਲਦੇਵ ਕੁਮਾਰ ’ਤੇ ਲਾਏ ਗੰਭੀਰ ਦੋਸ਼

[ ਇਸ ਤੋਂ ਪਹਿਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

 

 

ਡਾ. ਸੁਰਨ ਸਿੰਘ ਦਾ ਪੁੱਤਰ ਅਜੇ ਸਿੰਘ ਇਸ ਵੇਲੇ ਪਾਕਿਸਤਾਨ ’ਚ ਆਪਣੀ ਮਾਂ ਰਵਿੰਦਰ ਕੌਰ ਤੇ ਭੈਣ ਰਸਨਾ ਕੌਰ (7) ਨਾਲ ਬੁਨੇਰ ਜ਼ਿਲ੍ਹੇ ਦੇ ਪਿੰਡ ਪੀਰ ਬਾਬਾ ਵਿਖੇ ਰਹਿ ਰਿਹਾ ਹੈ। ਉਸ ਨੇ ਦੋਸ਼ ਲਾਇਆ ਕਿ ‘ਬਲਦੇਵ ਕੁਮਾਰ ਬੁਨੇਰ ਹਲਕੇ ’ਚ ਮੇਰੇ ਪਿਤਾ ਦੇ ਸਿਆਸੀ ਵਿਰੋਧੀ ਰਹੇ  ਹਨ ਤੇ ਉਨ੍ਹਾਂ ਹੀ ਮੇਰੇ ਪਿਤਾ ਨੂੰ ਆਪਣੇ ਰਸਤੇ ’ਚੋਂ ਹਟਾਉਣ ਲਈ ਕਤਲ ਦੀ ਸਾਜ਼ਿਸ਼ ਰਚੀ ਸੀ। ਮੇਰੇ ਪਿਤਾ ਦੇ ਕਤਲ ਲਈ ਕਿਰਾਏ ਦੇ ਪੰਜ ਗੁੰਡਿਆਂ ਦੀ ਮਦਦ ਲਈ ਗਈ ਸੀ। ਬਲਦੇਵ ਕੁਮਾਰ ਨੇ ਭਾੜੇ ਦੇ ਕਾਤਲਾਂ ਨੂੰ 10 ਲੱਖ ਰੁਪਏ ਵੀ ਦਿੱਤੇ ਸਨ।’

 

 

ਅਜੇ ਸਿੰਘ ਨੇ ਦੱਸਿਆ ਕਿ ਬਲਦੇਵ ਕੁਮਾਰ ਨੇ ਉਸ ਦੇ ਪਿਤਾ ਦੇ ਕਤਲ ਕੇਸ ਵਿੱਚ ਦੋ ਸਾਲ ਜੇਲ੍ਹ ਦੀ ਸਜ਼ਾ ਵੀ ਕੱਟੀ ਹੈ। 26 ਅਪ੍ਰੈਲ, 2018 ਨੂੰ ਦਹਿਸ਼ਤਗਰਦੀ–ਵਿਰੋਧੀ ਇੱਕ ਅਦਾਲਤ ਨੇ ਬਲਦੇਵ ਕੁਮਾਰ ਤੇ ਪੰਜ ਹੋਰਨਾਂ ਨੂੰ ਡਾ. ਸੁਰਨ ਸਿੰਘ ਕਤਲ ਕੇਸ ਵਿੱਚੋਂ ਬਰੀ ਕਰ ਦਿੱਤਾ ਸੀ ਪਰ ਅਜੇ ਸਿੰਘ ਤੇ ਉਸ ਦੇ ਪਰਿਵਾਰ ਨੇ ਇਸ ਅਦਾਲਤੀ ਫ਼ੈਸਲੇ ਨੂੰ ਜੂਨ 2018 ਦੌਰਾਨ ਪੇਸ਼ਾਵਰ ਹਾਈ ਕੋਰਟ ਵਿੱਚ ਚੁਣੌਤੀ ਵੀ ਦਿੱਤੀ ਸੀ।

 

 

ਉੱਧਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੇ ਪ੍ਰਧਾਨ ਸਤਵੰਤ ਸਿੰਘ ਨੇ ਵੀ ਦੋਸ਼ ਲਾਇਆ ਹੈ ਕਿ ਬਲਦੇਵ ਸਿੰਘ ਇੱਕ ਅਪਰਾਧੀ ਹੈ ਤੇ ਉਹ ਸਿੱਖ ਦਸਤਾਰ ਦੀ ਦੁਰਵਰਤੋਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਮੀਡੀਆ ਨੂੰ ਬਲਦੇਵ ਕੁਮਾਰ ਵੱਲੋਂ ਕੀਤੇ ਜਾ ਰਹੇ ਪ੍ਰਾਪੇਗੰਡੇ ਤੋਂ ਗੁੰਮਰਾਹ ਨਹੀਂ ਹੋਣਾ ਚਾਹੀਦਾ।

 

 

ਡਾ. ਸੁਰਨ ਸਿੰਘ ਕਤਲ ਕੇਸ ਦੀ ਅਗਲੀ ਸੁਣਵਾਈ 30 ਸਤੰਬਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dr Suran Singh s son Ajay Singh accused Baldev Kumar