ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਰਾਈਵਿੰਗ ਟੈਸਟ ਦੇਣ ਦੀ ਪ੍ਰਕਿਰਿਆ 1 ਜੂਨ ਤੋਂ ਹੋ ਰਹੀ ਸ਼ੁਰੂ

ਡਰਾਈਵਿੰਗ ਟੈਸਟ ਦੇਣ ਸਬੰਧੀ ਮਿਤੀ ਅਤੇ ਸਮਾਂ ਲੈਣ ਲਈ ਪਹਿਲਾਂ ਕਰਵਾਉਣੀ ਹੋਵੇਗੀ ਬੁਕਿੰਗ

 

ਪੰਜਾਬ ਸਰਕਾਰ ਨੇ ਨਾਗਰਿਕਾਂ ਨੂੰ ਨਿਯਮਤ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਲਈ ਡਰਾਈਵਿੰਗ ਟੈਸਟ ਦੇਣ ਸਬੰਧੀ ਸਮਾਂ ਅਤੇ ਮਿਤੀ ਦੀ ਪ੍ਰੀ-ਬੁਕਿੰਗ ਕਰਨ ਦੀ ਸਹੂਲਤ ਲਈ ਇਕ ਆੱਨਲਾਈਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਡਰਾਈਵਿੰਗ ਟੈਸਟ ਦੇ ਇਸ ਮੰਤਵ ਲਈ ਡਰਾਈਵਿੰਗ ਟ੍ਰੈਕ 1 ਜੂਨ, 2020 ਤੋਂ ਕਾਰਜ਼ਸੀਲ ਹੋ ਜਾਣਗੇ।

 

ਇਹ ਪ੍ਰਗਟਾਵਾ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਸਟੇਟ ਟਰਾਂਸਪੋਰਟ ਕਮਿਸ਼ਨਰ ਡਾ. ਅਮਰਪਾਲ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਹੁਣ ਕੋਈ ਵਿਅਕਤੀ ਸਿਰਫ ਬੁਕਿੰਗ ਅਨੁਸਾਰ ਹੀ ਟੈਸਟ ਦੇ ਸਕੇਗਾ ਅਤੇ ਅਧਿਕਾਰੀਆਂ ਦੀਆਂ ਆਪਣੀ ਮਰਜ਼ੀ ਅਨੁਸਾਰ ਟੈਸਟ ਆਯੋਜਿਤ ਕਰਾਉਣ ਸਬੰਧੀ ਸ਼ਕਤੀਆਂ ਵਾਪਸ ਲੈ ਲਈਆਂ ਹਨ। 

 

ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਬੁੱਕ ਕੀਤੇ ਸਮੇਂ  ’ਤੇ ਹਾਜ਼ਰ ਨਹੀਂ ਹੁੰਦਾ ਤਾਂ ਟੈਸਟ ਸਬੰਧੀ ਸਮਾਂ ਦੁਬਾਰਾ ਬੁੱਕ ਕਰਨਾ ਪਵੇਗਾ। ਟਰਾਂਸਪੋਰਟ ਕਮਿਸ਼ਨਰ ਨੇ ਕਿਹਾ ਕਿ ਆਪਣੀ ਵਾਰੀ ਤੋਂ ਪਹਿਲਾਂ ਟੈਸਟ ਦੇਣਾ ਜਾਂ ਬਿਨਾਂ ਬੁਕਿੰਗ ਕਰਵਾਏ ਟੈਸਟ ਦੇਣਾ ਕਿਸੇ ਵਿਅਕਤੀ ਲਈ ਸੰਭਵ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨਾਲ ਹੁੰਦੇ ਸ਼ੋਸ਼ਣ ਨੂੰ ਵੀ ਰੋਕਿਆ ਜਾ ਸਕੇਗਾ।


ਡਾ: ਅਮਰਪਾਲ ਸਿੰਘ ਨੇ ਅੱਗੇ ਕਿਹਾ ਕਿ ਇਕ ਹੋਰ ਵਿਸ਼ੇਸ਼ਤਾ ਜੋ ਯੋਗ ਕੀਤੀ ਗਈ ਹੈ ਉਹ ਹੈ ਕਿ ਲਾਇਸੈਂਸ ਦੇ ਟੈਸਟ ਦਾ ਨਤੀਜਾ ਅਤੇ ਲਾਇਸੈਂਸ ਬਣਾਉਣ ਸਬੰਧੀ ਪ੍ਰਕਿਰਿਆ ਇੱਕੋ ਦਿਨ ਹੀ ਸ਼ੁਰੂ ਕੀਤੀ ਜਾਵੇਗੀ। ਹਰੇਕ ਟ੍ਰੈਕ ’ਤੇ ਉਪਲਬੱਧ ਸਲਾਟਸ ਦੀ ਗਿਣਤੀ 40 ਤੱਕ ਸੀਮਿਤ ਕਰ ਦਿੱਤੀ ਗਈ ਹੈ ਤਾਂ ਜੋ ਕੋਵਿਡ 19 ਦੇ ਮੱਦੇਨਜ਼ਰ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਿਆ ਜਾ ਸਕੇ। ਜਨਤਾ ਦੀ ਹੋਰ ਸਹੂਲਤ ਲਈ ਹੁਣ ਵਿਅਕਤੀ ਆਪਣੀ ਪ੍ਰੀਖਿਆ ਦੇਣ ਲਈ ਜਿਲ੍ਹੇ ਵਿੱਚ ਕਿਸੇ ਵੀ ਟਰੈਕ ਦੀ ਚੋਣ ਕਰ ਸਕੇਗਾ ਜਦਕਿ ਪਹਿਲਾਂ ਸਿਰਫ਼ ਇਕ ਹੀ ਟੈਸਟ ਟ੍ਰੈਕ ਚੁਣਨਾ ਪੈਂਦਾ ਸੀ


ਟਰਾਂਸਪੋਰਟ ਕਮਿਸ਼ਨਰ ਨੇ ਕਿਹਾ ਕਿ ਲਰਨਰ ਲਾਇਸੈਂਸ ਬਾਰੇ ਪਹਿਲਾਂ ਵਾਲੀ ਵਿਧੀ  ਹੀ ਜਾਰੀ ਰਹੇਗੀ ਅਤੇ ਜਨਤਾ ਇਹ ਲਾਇਸੈਂਸ, 500 ਤੋਂ ਵੱਧ ਸੇਵਾ ਕੇਂਦਰਾਂ ਅਤੇ ਆਰਟੀਏ / ਐਸਡੀਐਮ ਦਫਤਰਾਂ ਤੋਂ ਪ੍ਰਾਪਤ ਕਰਨ ਦੇ ਯੋਗ ਹੋਵੇਗੀ।

 

“ਮੋਟਰ ਵਹੀਕਲ ਐਕਟ 1988 ਦੇ ਤਹਿਤ ਜਾਰੀ ਕੀਤੇ ਸਾਰੇ ਦਸਤਾਵੇਜ਼ਾਂ ਦੇ ਨਵੀਨੀਕਰਨ ਲਈ ਕੋਈ ਦੇਰੀ ਫੀਸ ਨਹੀਂ ਲਈ ਜਾਵੇਗੀ, ਜਿਸ ਵਿੱਚ ਫਰਵਰੀ 2020 ਤੋਂ ਬਾਅਦ ਖ਼ਤਮ ਹੋਏ ਡਰਾਈਵਿੰਗ ਲਾਇਸੈਂਸ ਵੀ ਸ਼ਾਮਲ ਹਨ। ਸਟੇਟ ਟ੍ਰਾਂਸਪੋਰਟ ਕਮਿਸ਼ਨਰ ਨੇ ਕਿਹਾ ਕਿ ਟੈਸਟ ਦੇਣ ਸਬੰਧੀ ਪੂਰਵ ਬੁਕਿੰਗ ਲਈ ਕੋਈ ਵੀ ਵੈੱਬਸਾਈਟ www.sarathi.parivahan.gov.in ’ਤੇ ਲੌਗਇਨ ਕਰ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:DRIVING TEST TRACKS TO START OPERATING FROM 1 JUNE: STC